ਨਵੀਂ ਦਿੱਲੀ — ਟੀ-20 ਵਿਸ਼ਵ ਕੱਪ ਦੇ ਸਾਰੇ ਫਾਰਮੈਟ ਖੇਡਣ ਵਾਲੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਕਾਫੀ ਉਪਲੱਬਧੀਆਂ ਹਨ। ਭਾਰਤੀ ਟੀਮ ਨੇ ਜਿਵੇਂ ਹੀ ਆਇਰਲੈਂਡ ਖਿਲਾਫ ਜਿੱਤ ਦਰਜ ਕੀਤੀ, ਰੋਹਿਤ ਸ਼ਰਮਾ ਨੇ ਧੋਨੀ ਨੂੰ ਪਛਾੜਦੇ ਹੋਏ ਇੱਕ ਹੋਰ ਵੱਡੀ ਪ੍ਰਾਪਤੀ ਹਾਸਿਲ ਕਰ ਲਈ ਹੈ।
ਦਰਅਸਲ, ਰੋਹਿਤ ਸ਼ਰਮਾ ਅਜਿਹੇ ਕਪਤਾਨ ਬਣ ਗਏ ਹਨ, ਜਿਨ੍ਹਾਂ ਨੇ ਟੀ-20 ਕ੍ਰਿਕਟ 'ਚ ਭਾਰਤ ਨੂੰ ਸਭ ਤੋਂ ਜ਼ਿਆਦਾ ਜਿੱਤ ਦਿਵਾਈ ਹੈ। ਰੋਹਿਤ ਦੀ ਕਪਤਾਨੀ 'ਚ ਭਾਰਤ ਨੇ ਬੁੱਧਵਾਰ ਨੂੰ ਆਪਣੀ 42ਵੀਂ ਟੀ-20 ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤੀ ਟੀਮ ਦੇ ਸਾਬਕਾ ਕਪਤਾਨ ਐੱਮਐੱਸ ਧੋਨੀ ਦੇ ਨਾਂ ਸੀ, ਜਿਨ੍ਹਾਂ ਨੇ ਭਾਰਤ ਨੂੰ 41 ਟੀ-20 ਮੈਚਾਂ 'ਚ ਜਿੱਤ ਦਿਵਾਈ ਹੈ। ਇਸ ਦੇ ਨਾਲ ਹੀ ਭਾਰਤੀ ਕਪਤਾਨ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ 300 ਜਿੱਤਾਂ ਵੀ ਹਾਸਿਲ ਕਰ ਲਈਆਂ ਹਨ। ਹਾਲਾਂਕਿ ਉਹ ਇਸ ਮਾਮਲੇ 'ਚ ਐੱਮਐੱਸ ਧੋਨੀ ਨੂੰ ਪਿੱਛੇ ਨਹੀਂ ਛੱਡ ਸਕੇ ਹਨ।
ਇਸ ਤੋਂ ਇਲਾਵਾ ਭਾਰਤੀ ਕਪਤਾਨ ਨੇ ਇਸ ਮੈਚ 'ਚ ਹੋਰ ਵੀ ਕਈ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਰੋਹਿਤ ਅੰਤਰਰਾਸ਼ਟਰੀ ਕ੍ਰਿਕਟ 'ਚ 600 ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ ਅਤੇ ਇਸ ਰਿਕਾਰਡ ਦੇ ਨੇੜੇ ਕੋਈ ਹੋਰ ਖਿਡਾਰੀ ਨਹੀਂ ਹੈ। ਇਸ ਤੋਂ ਇਲਾਵਾ ਰੋਹਿਤ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ 1000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ, ਇਸ ਮੈਚ ਤੋਂ ਪਹਿਲਾਂ ਉਹ ਇਸ ਰਿਕਾਰਡ ਤੋਂ 37 ਦੌੜਾਂ ਦੂਰ ਸਨ। ਰੋਹਿਤ ਟੀ-20 ਵਿਸ਼ਵ ਕੱਪ 'ਚ 1000 ਦੌੜਾਂ ਬਣਾਉਣ ਵਾਲਾ ਦੂਜਾ ਭਾਰਤੀ ਅਤੇ ਤੀਜਾ ਅੰਤਰਰਾਸ਼ਟਰੀ ਖਿਡਾਰੀ ਬਣ ਗਿਆ ਹੈ।
ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ 4000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ ਅਤੇ ਸਭ ਤੋਂ ਤੇਜ਼ 4000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਰੋਹਿਤ ਆਈਸੀਸੀ ਲਿਮਿਟ ਓਵਰਾਂ ਦੇ ਟੂਰਨਾਮੈਂਟ ਵਿੱਚ ਸਭ ਤੋਂ ਤੇਜ਼ 100 ਛੱਕੇ ਮਾਰਨ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਆਇਰਲੈਂਡ ਖ਼ਿਲਾਫ਼ ਇਹ ਮੈਚ ਰੋਹਿਤ ਸ਼ਰਮਾ ਲਈ ਕਈ ਉਪਲਬਧੀਆਂ ਨਾਲ ਭਰਿਆ ਹੋਇਆ ਸੀ। ਭਾਰਤੀ ਟੀਮ ਆਪਣਾ ਅਗਲਾ ਮੈਚ 9 ਜੂਨ ਨੂੰ ਪਾਕਿਸਤਾਨ ਖਿਲਾਫ ਖੇਡੇਗੀ। ਜਿੱਥੇ, ਉਸ ਤੋਂ ਇਸ ਵੱਕਾਰੀ ਅਤੇ ਹਾਈ ਪ੍ਰੋਫਾਈਲ ਮੈਚ ਨੂੰ ਜਿੱਤਣ ਦੀ ਉਮੀਦ ਕੀਤੀ ਜਾਵੇਗੀ।
- Watch : ਪਿਆਰੇ ਬੱਚੇ ਨੇ ਸਿਰਾਜ ਨੂੰ ਦਿੱਤਾ ਬੈਸਟ ਫੀਲਡਰ ਦਾ ਪੁਰਸਕਾਰ, ਕੋਚ ਨੇ ਕੋਹਲੀ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ - t20 world cup 2024
- ਵਰਲਡ ਕੱਪ 2023 ਫਾਈਨਲ ਦੀ ਹਾਰ ਉੱਤੇ ਬੋਲੇ ਰੋਹਿਤ ਸ਼ਰਮਾ, ਕਿਹਾ- 'ਹਾਰ ਮੰਨਣ ਵਿੱਚ ਲੱਗੇ 2-3 ਦਿਨ' - Rohit Sharma On World Cup Loss
- ਯੁਗਾਂਡਾ ਨੇ ਪਾਪੂਆ ਨਿਊ ਗਿਨੀ ਨੂੰ 3 ਵਿਕਟਾਂ ਨਾਲ ਹਰਾਇਆ, ਰਿਆਜ਼ਤ ਅਲੀ ਬਣੇ ਪਲੇਅਰ ਆਫ ਮੈਚ - T20 World Cup
- ਭਾਰਤ ਨੇ ਜਿੱਤਿਆ ਪਹਿਲਾਂ ਮੈਚ, ਰੋਹਿਤ ਦੀ ਰਿਕਾਰਡ ਤੋੜ ਬੱਲੇਬਾਜ਼ੀ, ਜਾਣੋ ਮੈਚ ਬਾਰੇ ਸਭ ਕੁੱਝ - T20 World Cup 2024