ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 'ਚ ਇਕ ਮਹੀਨਾ ਬਾਕੀ ਹੈ। ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੀਆਂ ਹਨ। ਹੁਣ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਵੀ 2 ਜੂਨ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਦੇ ਐਲਾਨ ਦੀ ਸਭ ਤੋਂ ਖਾਸ ਗੱਲ ਇਸ ਦਾ ਕਪਤਾਨ ਹੈ। ਏਸੀਬੀ ਨੇ ਤਜਰਬੇਕਾਰ ਸਪਿਨਰ ਰਾਸ਼ਿਦ ਖਾਨ ਨੂੰ ਟੀਮ ਦਾ ਕਪਤਾਨ ਬਣਾਇਆ ਹੈ। ਪਹਿਲੀ ਵਾਰ ਸਪਿਨਰ ਰਾਸ਼ਿਦ ਖਾਨ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ।
ਅਫਗਾਨਿਸਤਾਨ ਨੇ ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਮੁਹੰਮਦ ਇਸਹਾਕ ਨੂੰ ਵਿਕਟਕੀਪਰਾਂ ਵਜੋਂ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਬੱਲੇਬਾਜ਼ੀ 'ਚ ਗੁਲਬਦੀਨ ਨਾਇਬ, ਕਰੀਮ ਜੰਨਤ ਅਤੇ ਨੰਗਯਾਲ ਖਰੋਤੀ ਅਤੇ ਅਜ਼ਮਤੁੱਲਾ ਉਮਰਜ਼ਈ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਗੁਲਬਦੀਨ ਨਾਇਬ ਨੇ ਜਨਵਰੀ 'ਚ ਭਾਰਤ ਖਿਲਾਫ ਖੇਡੀ ਗਈ ਟੀ-20 ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਆਲਰਾਊਂਡਰ ਵਿਭਾਗ ਦੀ ਕਮਾਨ ਮੁਹੰਮਦ ਨਬੀ ਅਤੇ ਰਾਸ਼ਿਦ ਖਾਨ ਸੰਭਾਲਣਗੇ।
ਅਫਗਾਨਿਸਤਾਨ ਨੇ ਨਵੀਨ ਉਲ ਹੱਕ, ਫਜ਼ਲ ਹੱਕ ਫਾਰੂਕੀ, ਮੁਜੀਬੁਰ ਰਹਿਮਾਨ, ਫਰੀਦ ਅਹਿਮਦ ਮਲਿਕ ਨੂੰ ਤੇਜ਼ ਗੇਂਦਬਾਜ਼ੀ ਕ੍ਰਮ ਵਿੱਚ ਰੱਖਿਆ ਹੈ। ਨੂਰ ਅਹਿਮਦ, ਮੁਹੰਮਦ ਨਬੀ ਅਤੇ ਰਾਸ਼ਿਦ ਖਾਨ ਖੁਦ ਸਪਿਨ ਵਿਭਾਗ ਨੂੰ ਸੰਭਾਲਦੇ ਨਜ਼ਰ ਆਉਣਗੇ। ਅਜਿਹੇ 'ਚ ਅਫਗਾਨਿਸਤਾਨ ਕਾਫੀ ਮਜ਼ਬੂਤ ਟੀਮ ਜਾਪ ਰਹੀ ਹੈ। ਅਫਗਾਨਿਸਤਾਨ ਨੇ ਤਿੰਨ ਰਿਜ਼ਰਵ ਖਿਡਾਰੀਆਂ ਦੇ ਨਾਂ ਦਿੱਤੇ ਹਨ ਜਿਨ੍ਹਾਂ 'ਚ ਹਜ਼ਰਤੁੱਲਾ ਜ਼ਜ਼ਈ, ਸਾਦਿਕ ਅਟਲ ਅਤੇ ਸਲੀਮ ਸੈਫੀ ਨੂੰ ਜਗ੍ਹਾ ਮਿਲੀ ਹੈ।
ਅਫਗਾਨਿਸਤਾਨ ਵਲੋਂ ਐਲਾਨੀ ਗਈ ਟੀਮ 'ਚੋਂ 5 ਖਿਡਾਰੀ ਆਈ.ਪੀ.ਐੱਲ. ਖੇਡ ਰਹੇ ਹਨ। ਰਾਸ਼ਿਦ ਖਾਨ ਅਤੇ ਨੂਰ ਅਹਿਮਦ ਗੁਜਰਾਤ ਟਾਇਟਨਸ ਤੋਂ ਹਨ, ਮੁਹੰਮਦ ਨਬੀ ਮੁੰਬਈ ਇੰਡੀਅਨਜ਼ ਦਾ ਹਿੱਸਾ ਹਨ ਅਤੇ ਨਵੀਨ ਉਲ ਹੱਕ ਲਖਨਊ ਸੁਪਰਜਾਇੰਟਸ ਦਾ ਹਿੱਸਾ ਹਨ।
ਟੀ-20 ਵਿਸ਼ਵ ਕੱਪ ਲਈ ਅਫਗਾਨਿਸਤਾਨ ਦੀ ਟੀਮ-
ਰਾਸ਼ਿਦ ਖਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਨਜੀਬੁੱਲਾ ਜ਼ਾਦਰਾਨ, ਮੁਹੰਮਦ ਇਸਹਾਕ (ਵਿਕੇਟਕੀਪਰ), ਅਜ਼ਮਤੁੱਲਾ ਉਮਰਜ਼ਈ, ਗੁਲਬਦੀਨ ਨਾਇਬ, ਕਰੀਮ ਜੰਨਤ, ਮੁਹੰਮਦ ਨਬੀ, ਰਾਸ਼ਿਦ ਖਾਨ, ਨੰਗਯਾਲ ਖਰੌਤੀ, ਮੁਜੀਬੁਰ ਰਹਿਮਾਨ, ਨਵੀਨ ਉਲ ਹੱਕ, ਨੂਰ ਅਹਿਮਦ, ਫਜ਼ਲ ਹੱਕ ਫਾਰੂਕੀ, ਫਰੀਦ ਅਹਿਮਦ ਮਲਿਕ