ਨਵੀਂ ਦਿੱਲੀ: ਪੈਰਿਸ ਓਲੰਪਿਕ 2024 ਦੇ ਪੰਜਵੇਂ ਦਿਨ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਦੇ ਸਟਾਰ ਸ਼ਟਲਰ ਲਕਸ਼ਯ ਸੇਨ ਨੇ ਬੁੱਧਵਾਰ ਨੂੰ ਪੁਰਸ਼ ਸਿੰਗਲ ਬੈਡਮਿੰਟਨ ਮੁਕਾਬਲੇ ਵਿੱਚ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। ਇਸ ਜਿੱਤ ਨਾਲ ਉਹ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ।
𝐋𝐚𝐤𝐬𝐡𝐲𝐚 𝐁𝐚𝐫𝐤𝐚𝐫𝐚𝐚𝐫 𝐡𝐚𝐢!🥳
— SAI Media (@Media_SAI) July 31, 2024
Sen triumphs at the #Paris2024Olympics as the star shuttler defeats his Indonesian opponent Jonatan Christie 21-18, 21-12 in the #Badminton Men's Singles group match.
With this win, he qualifies for the Round of 16.
Let's… pic.twitter.com/UaeB9DXfZ5
ਹਮਵਤਨ ਐਚਐਸ ਪ੍ਰਣਯ ਨਾਲ ਭਿੜਨ ਦੀ ਸੰਭਾਵਨਾ: 22 ਸਾਲਾ ਲਕਸ਼ੈ ਨੇ ਸ਼ਾਨਦਾਰ ਪਰਿਪੱਕਤਾ ਅਤੇ ਰਣਨੀਤਕ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਮੌਜੂਦਾ ਆਲ ਇੰਗਲੈਂਡ ਅਤੇ ਏਸ਼ੀਆਈ ਚੈਂਪੀਅਨ ਕ੍ਰਿਸਟੀ ਨੂੰ 21-18, 21-12 ਨਾਲ ਹਰਾਇਆ। ਇਹ ਇੱਕ ਪਾਸੜ ਮੁਕਾਬਲਾ ਸਾਬਤ ਹੋਇਆ। ਸੇਨ ਦਾ ਪ੍ਰੀ-ਕੁਆਰਟਰ ਫਾਈਨਲ ਵਿੱਚ ਹਮਵਤਨ ਐਚਐਸ ਪ੍ਰਣਯ ਨਾਲ ਭਿੜਨ ਦੀ ਸੰਭਾਵਨਾ ਹੈ। ਪ੍ਰਣਯ ਦਾ ਸਾਹਮਣਾ ਵੀਅਤਨਾਮ ਦੇ ਲੇ ਡਕ ਫਾਟ ਨਾਲ ਹੋਵੇਗਾ।
ਕੇਵਿਨ ਕੋਰਡੇਨ ਨੂੰ ਹਰਾਇਆ: ਸੇਨ, ਜਿਸ ਨੇ ਐਤਵਾਰ ਨੂੰ ਗਰੁੱਪ ਐਲ ਦੇ ਸ਼ੁਰੂਆਤੀ ਮੈਚ ਵਿੱਚ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਖਿਡਾਰੀ ਕੇਵਿਨ ਕੋਰਡੇਨ ਨੂੰ ਹਰਾਇਆ ਸੀ, ਉਸ ਦੇ ਗੁਆਟੇਮਾਲਾ ਵਿਰੋਧੀ ਦੇ ਖੱਬੀ ਕੂਹਣੀ ਦੀ ਸੱਟ ਕਾਰਨ ਬਾਹਰ ਹੋ ਗਿਆ ਸੀ। 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਸੇਨ ਨੇ ਬੈਲਜੀਅਮ ਦੇ ਜੂਲੀਅਨ ਕਾਰਾਗੀ ਨੂੰ ਹਰਾਇਆ।
- ਸਟਾਰ ਸ਼ਟਲਰ ਪੀਵੀ ਸਿੰਧੂ ਨੇ ਪ੍ਰੀ ਕੁਆਟਰਫਾਈਨਲ ਲਈ ਕੀਤਾ ਕੁਆਲੀਫਾਈ, ਕ੍ਰਿਸਟਿਨ ਕੁਬਾ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ - Paris Olympics 2024
- ਤੀਰਅੰਦਾਜ਼ ਬੋਮਾਦੇਵਰਾ, ਮੁੱਕੇਬਾਜ਼ ਪ੍ਰੀਤੀ ਪਵਾਰ ਅਤੇ ਜੈਸਮੀਨ ਦੀ ਓਲੰਪਿਕ ਮੁਹਿੰਮ ਸਮਾਪਤ - Paris Olynmpics 2024
- "ਮੇਰੇ ਭਰਾ ਨੂੰ ਪੈਰਿਸ ਦਾ ਵੀਜ਼ਾ ਦੇ ਦਿਉ ਸਰ" ਪਹਿਲਵਾਨ ਵਿਨੇਸ਼ ਫੋਗਾਟ ਨੂੰ ਕਿਉਂ ਲਗਾਉਣੀ ਪਈ ਗੁਹਾਰ, ਪੜ੍ਹੋ ਖ਼ਬਰ - Vinesh Phogat on Visa for Paris
ਰਾਊਂਡ ਆਫ 16 ਲਈ ਕੁਆਲੀਫਾਈ: ਇਸ ਤੋਂ ਇਲਾਵਾ ਮਹਿਲਾ ਸਿੰਗਲਜ਼ ਵਿੱਚ ਪੀਵੀ ਸਿੰਧੂ ਨੇ ਇਸਤੋਨੀਆਈ ਖਿਡਾਰਨ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ ਹੈ। ਉਨ੍ਹਾਂ ਨੇ 21-5 ਅਤੇ 21-10 ਨਾਲ ਆਸਾਨੀ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਸ ਨੇ ਰਾਊਂਡ ਆਫ 16 ਲਈ ਕੁਆਲੀਫਾਈ ਕਰ ਲਿਆ ਹੈ।