ਨਵੀਂ ਦਿੱਲੀ: ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ 2024 ਵਿੱਚ ਨਿਸ਼ਾਨੇਬਾਜ਼ੀ ਵਿੱਚ ਮਨੂ ਭਾਕਰ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਡਬਲ ਈਵੈਂਟ 'ਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਿਸ ਤੋਂ ਬਾਅਦ ਅੱਜ ਉਹ ਦੇਸ਼ ਪਰਤ ਆਏ ਹਨ। ਇਸ ਦੌਰਾਨ ਜਿਥੇ ਏਅਰਪੋਰਟ 'ਤੇ ਪ੍ਰਸ਼ੰਸਕਾਂ ਵਲੋਂ ਢੋਲ-ਧਮਾਕੇ ਨਾਲ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤਾਂ ਉਥੇ ਹੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਨਵੀਂ ਦਿੱਲੀ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਹੈ।
#WATCH | Olympic medalist Sarabjot Singh, who won bronze in #ParisOlympics2024, receives a warm welcome at the Delhi airport. pic.twitter.com/VSyUYRbnht
— ANI (@ANI) August 1, 2024
ਇਸ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਸਰਬਜੋਤ ਸਿੰਘ ਪੈਰਿਸ ਓਲੰਪਿਕ 'ਚ ਮੈਡਲ ਜਿੱਤ ਕੇ ਦੇਸ਼ ਪਰਤੇ ਹਨ, ਜਿਥੇ ਉਨ੍ਹਾਂ ਦਾ ਮੈਂ ਸਵਾਗਤ ਕੀਤਾ ਤੇ ਮੁਬਾਰਕਬਾਦ ਦਿੱਤੀ ਤੇ ਨਾਲ ਹੀ ਹੋਰ ਖਿਡਾਰੀ ਜੋ ਓਲੰਪਿਕ 'ਚ ਭਾਗ ਲੈਕੇ ਆਏ ਹਨ, ਉਨ੍ਹਾਂ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਖਿਡਾਰੀਆਂ ਵਲੋਂ ਦੇਸ਼ ਲਈ ਖੇਡਣ ਲਈ ਉਨ੍ਹਾਂ ਨੂੰ ਮੁਬਾਰਕਬਾਦ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਓਲੰਪਿਕ 'ਚ ਖੇਡ ਰਹੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ ਤਾਂ ਜੋ ਉਹ ਤੁਹਾਡੀਆਂ ਦੁਆਵਾਂ ਕਾਰਨ ਹੋਰ ਵੀ ਵਧੀਆ ਪ੍ਰਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੇਸ਼ ਦੇ ਹੋਰ ਖਿਡਾਰੀ ਵੀ ਇਸ ਓਲੰਪਿਕ 'ਚ ਮੈਡਲ ਜ਼ਰੂਰ ਲੈਕੇ ਆਉਣਗੇ।
#WATCH | Union Sports Minister Mansukh Mandaviya felicitates Olympic medalist Sarabjot Singh, who won bronze in the 10m Air Pistol Mixed team event at #ParisOlympic2024 pic.twitter.com/Ilg5KcrIlP
— ANI (@ANI) August 1, 2024
#WATCH | Union Sports Minister Mansukh Mandaviya says, " i met sarabjot singh who has returned to india after playing in the paris olympics, congratulated him and also congratulated the rest of the players who came with him. i wish him my best wishes for playing for the country… pic.twitter.com/4Q0CORWZuu
— ANI (@ANI) August 1, 2024
ਦੱਸ ਦਈਏ ਕਿ ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ 'ਚ ਆਪਣੀ ਸ਼ਾਨਦਾਰ ਸ਼ੂਟਿੰਗ ਨਾਲ ਆਪਣਾ ਵੱਖਰਾ ਸਥਾਨ ਬਣਾ ਲਿਆ ਹੈ। ਭਾਰਤ ਦਾ ਦਿੱਗਜ ਨਿਸ਼ਾਨੇਬਾਜ਼ ਸਰਬਜੋਤ ਸਿੰਘ ਹਰਿਆਣਾ ਦੇ ਅੰਬਾਲਾ ਦੇ ਬਰਾੜਾ ਬਲਾਕ ਦੇ ਪਿੰਡ ਢੀਨ ਦਾ ਰਹਿਣ ਵਾਲਾ ਹੈ। ਉਹ ਕਿਸਾਨ ਜਤਿੰਦਰ ਸਿੰਘ ਅਤੇ ਹਰਦੀਪ ਕੌਰ ਦਾ ਪੁੱਤਰ ਹੈ। ਉਸ ਨੇ ਡੀਏਵੀ ਕਾਲਜ, ਸੈਕਟਰ 10, ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ।
#WATCH | On Indian shooter Swapnil Kusale's Bronze medal at Men's 50m Rifle, Olympic medalist Sarabjot Singh says " i want to congratulate him. it is a very good feeling that we got another medal at the olympics..." pic.twitter.com/rTkzImqLo1
— ANI (@ANI) August 1, 2024
ਉਸਨੇ ਕੇਂਦਰੀ ਫੀਨਿਕਸ ਕਲੱਬ, ਅੰਬਾਲਾ ਕੈਂਟ ਵਿਖੇ ਕੋਚ ਅਭਿਸ਼ੇਕ ਰਾਣਾ ਏ.ਆਰ. ਸ਼ੂਟਿੰਗ ਅਕੈਡਮੀ ਤੋਂ ਸਿਖਲਾਈ ਲਈ ਹੈ। ਇੱਕ ਸਾਧਾਰਨ ਪਰਿਵਾਰ ਵਿੱਚੋਂ ਆਉਣ ਵਾਲੇ ਸਰਬਜੋਤ ਸਿੰਘ ਨੂੰ ਉਸ ਦੇ ਮਾਤਾ-ਪਿਤਾ ਨੇ ਹਮੇਸ਼ਾ ਹੀ ਸ਼ੂਟਿੰਗ ਕਰਨ ਲਈ ਪ੍ਰੇਰਿਤ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਉਹ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ। ਬਚਪਨ ਤੋਂ ਹੀ ਉਸ ਨੂੰ ਖੇਡਾਂ ਦਾ ਸ਼ੌਕ ਸੀ ਅਤੇ ਉਸ ਨੇ ਆਪਣੇ ਸਕੂਲੀ ਦਿਨਾਂ ਤੋਂ ਹੀ ਨਿਸ਼ਾਨੇਬਾਜ਼ੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਤੱਕ ਸਰਬਜੋਤ ਸਿੰਘ ਨੇ ਸ਼ੂਟਿੰਗ ਵਿੱਚ ਕਈ ਤਗਮੇ ਜਿੱਤੇ ਹਨ।