ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਖੇਡਿਆ ਗਿਆ ਹੈ। ਇਸ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਹਾਦਸੇ ਤੋਂ ਬਾਅਦ ਅੰਤਰਰਾਸ਼ਟਰੀ ਟੈਸਟ ਕ੍ਰਿਕਟ 'ਚ ਵਾਪਸੀ ਕੀਤੀ ਅਤੇ ਸ਼ਾਨਦਾਰ ਸੈਂਕੜਾ ਲਗਾਇਆ। ਪੰਤ ਨੇ ਇਸ ਮੈਚ 'ਚ 109 ਦੌੜਾਂ ਬਣਾਈਆਂ ਸਨ।
ਇਸ ਮੈਚ 'ਚ ਪੰਤ ਆਪਣੇ ਸੈਂਕੜੇ ਦੇ ਨੇੜੇ ਆਉਂਦੇ ਹੀ ਤੇਜ਼ ਖੇਡਦੇ ਨਜ਼ਰ ਆਏ। ਸੈਂਕੜੇ ਤੋਂ ਬਾਅਦ ਵੀ ਉਸ ਨੇ ਦੌੜਾਂ ਬਣਾਉਣ ਵਿੱਚ ਤੇਜ਼ੀ ਦਿਖਾਈ ਜਿਸ ਕਾਰਨ ਉਹ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਪੰਤ ਨੇ ਹੁਣ ਇਸ ਦਾ ਮਜ਼ਾਕੀਆ ਕਾਰਨ ਦੱਸਿਆ ਹੈ। ਜਿਓਸਿਨੇਮਾ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਤੇਜ਼ੀ ਨਾਲ ਕਿਉਂ ਖੇਡ ਰਹੇ ਹਨ।
ਪੰਤ ਨੇ ਇਸ ਦਾ ਜਵਾਬ ਦਿੱਤਾ, ਰਿਸ਼ਭ ਪੰਤ - ਰੋਹਿਤ ਭਾਈ ਨੇ ਕਿਹਾ ਸੀ, ਤੁਹਾਡੇ ਕੋਲ ਇੱਕ ਘੰਟਾ ਹੈ, ਜਿਸ ਨੇ ਜੋ ਵੀ ਬਣਾਉਣਾ, ਉਹ ਬਣਾ ਲਓ। ਇਸ ਲਈ ਮੈਂ ਸੋਚਿਆ ਕਿ ਰਿਸਕ ਲੈ ਲਈਏ, ਕੀ ਪਤਾ 150 ਹੀ ਹੋ ਜਾਣ।
Always in the captain’s ear, even when it’s the opposition’s! 😂👂
— JioCinema (@JioCinema) September 21, 2024
Never change, Rishabh Pant! 🫶🏻#INDvBAN #IDFCFirstBankTestSeries #JioCinemaSports pic.twitter.com/PgEr1DyhmE
ਬੰਗਲਾਦੇਸ਼ ਦੀ ਟੀਮ ਨੂੰ ਫੀਲਡਿੰਗ ਸੈਟ ਕਰਨ ਦੀ ਸਲਾਹ
ਇਸ ਤੋਂ ਇਲਾਵਾ ਪੰਤ ਨੇ ਫੀਲਡਿੰਗ ਸੈਟ ਕਰਨ ਦੇ ਮੁੱਦੇ 'ਤੇ ਵੀ ਜਵਾਬ ਦਿੱਤਾ। ਪੰਤ ਨੇ ਦੱਸਿਆ ਕਿ ਜਦੋਂ ਉਸ ਨੇ ਦੇਖਿਆ ਕਿ ਇੱਕ ਹੀ ਖੇਤਰ ਵਿੱਚ ਦੋ ਫੀਲਡਰ ਹਨ ਅਤੇ ਕੋਈ ਵੀ ਮਿਡਵਿਕਟ 'ਤੇ ਨਹੀਂ ਹੈ, ਤਾਂ ਉਸ ਨੇ ਬੰਗਲਾਦੇਸ਼ ਦੇ ਫੀਲਡਰਾਂ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਵਿੱਚੋਂ ਇੱਕ ਨੂੰ ਉੱਥੇ ਜਾਣਾ ਚਾਹੀਦਾ ਹੈ।
ਦੱਸ ਦੇਈਏ ਕਿ ਹਾਦਸੇ ਤੋਂ ਬਾਅਦ ਪੰਤ ਦਾ ਇਹ ਪਹਿਲਾ ਟੈਸਟ ਮੈਚ ਸੀ। ਦਸੰਬਰ 2022 ਵਿੱਚ ਕਾਰ ਹਾਦਸੇ ਤੋਂ ਬਾਅਦ ਉਹ ਕਰੀਬ 15 ਮਹੀਨੇ ਕ੍ਰਿਕਟ ਤੋਂ ਦੂਰ ਰਹੇ। ਉਸੇ ਸਾਲ, ਪੰਤ ਨੇ ਹਾਦਸੇ ਤੋਂ ਬਾਅਦ ਆਈਪੀਐਲ ਵਿੱਚ ਆਪਣਾ ਪਹਿਲਾਂ ਮੈਚ ਖੇਡਿਆ। ਇਸ ਤੋਂ ਬਾਅਦ, ਪੰਤ ਨੂੰ ਟੀ-20 ਵਿਸ਼ਵ ਕੱਪ 2024 ਲਈ ਟੀਮ 'ਚ ਜਗ੍ਹਾ ਮਿਲੀ। ਪੰਤ ਨੇ ਇਸ ਮੌਕੇ ਨੂੰ ਵਧੀਆ ਖੇਡਿਆ। ਇਸ ਟੈਸਟ ਤੋਂ ਪਹਿਲਾਂ ਉਨ੍ਹਾਂ ਨੇ ਦਲੀਪ ਟਰਾਫੀ 'ਚ ਵੀ ਅਰਧ ਸੈਂਕੜਾ ਲਗਾਇਆ ਸੀ।