ਨਵੀਂ ਦਿੱਲੀ: ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਇਤਿਹਾਸ 'ਚ ਸਰਵੋਤਮ ਇਲੈਵਨ ਦੀ ਚੋਣ ਕਰਨ ਦਾ ਮੁਸ਼ਕਿਲ ਫੈਸਲਾ ਲਿਆ ਹੈ। ਤਜਰਬੇਕਾਰ ਸਪਿਨਰ ਨੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ, ਹਰਫਨਮੌਲਾ ਹਾਰਦਿਕ ਪੰਡਯਾ ਅਤੇ ਕੀਰੋਨ ਪੋਲਾਰਡ ਵਰਗੇ ਕੁਝ ਮਹੱਤਵਪੂਰਨ ਨਾਂ ਸੂਚੀ ਤੋਂ ਬਾਹਰ ਰੱਖੇ। ਹਾਲਾਂਕਿ ਉਨ੍ਹਾਂ ਦੇ ਚੁਣੇ ਗਏ ਖਿਡਾਰੀਆਂ ਵਿੱਚ ਚੇਨਈ ਸੁਪਰ ਕਿੰਗਜ਼ (CSK) ਦੇ ਦੋ ਸਾਬਕਾ ਸਾਥੀ ਅਤੇ ਮੁੰਬਈ ਇੰਡੀਅਨਜ਼ (MI) ਦੇ ਚਾਰ ਸਿਤਾਰੇ ਸ਼ਾਮਲ ਸਨ।
Ravichandran Ashwin picks his All-time IPL 11: [Cheeky Cheeka YT]
— Johns. (@CricCrazyJohns) August 28, 2024
Rohit, Kohli, Raina, Surya, Devilliers, Dhoni (C & WK), Narine, Rashid, Bhuvi, Malinga, Bumrah. pic.twitter.com/Cz6C4N0Bjt
ਰੋਹਿਤ-ਕੋਹਲੀ ਦੀ ਸਲਾਮੀ ਜੋੜੀ: 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਕ੍ਰਿਸ ਸ਼੍ਰੀਕਾਂਤ ਦੇ ਯੂਟਿਊਬ ਚੈਨਲ 'ਤੇ ਬੋਲਦੇ ਹੋਏ, ਅਸ਼ਵਿਨ ਨੇ ਆਪਣੀ ਆਲ-ਟਾਈਮ ਆਈਪੀਐਲ ਇਲੈਵਨ ਟੀਮ ਨੂੰ ਚੁਣਿਆ, ਜਿਸ ਵਿੱਚ ਕੁਝ ਮਹੱਤਵਪੂਰਨ ਨਾਂ ਸ਼ਾਮਲ ਨਹੀਂ ਸਨ। ਕ੍ਰਿਸ ਗੇਲ ਅਤੇ ਡੇਵਿਡ ਵਾਰਨਰ ਦੋਵਾਂ ਨੂੰ ਛੱਡ ਕੇ ਤਜਰਬੇਕਾਰ ਭਾਰਤੀ ਸਪਿਨਰ ਨੇ ਸ਼ੁਰੂਆਤੀ ਸਥਾਨ ਲਈ 5 ਵਾਰ ਦੇ ਆਈਪੀਐਲ ਜੇਤੂ ਕਪਤਾਨ ਰੋਹਿਤ ਸ਼ਰਮਾ ਅਤੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਦੀ ਜੋੜੀ ਨੂੰ ਚੁਣਿਆ।
ਰੈਨਾ, ਸੂਰਿਆ, ਡੀਵਿਲੀਅਰਸ ਸ਼ਾਮਲ: ਤੀਜਾ ਸਥਾਨ ਵਿਸਫੋਟਕ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਦਿੱਤਾ ਗਿਆ, ਜਿੰਨ੍ਹਾਂ ਨੇ ਚੇਨਈ ਸੁਪਰ ਕਿੰਗਜ਼ (CSK) ਨੂੰ 4 ਵਾਰ ਆਈਪੀਐਲ ਟਰਾਫੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰਤ ਦੇ ਮੌਜੂਦਾ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਅਸ਼ਵਿਨ ਦੀ ਟੀਮ 'ਚ ਚੌਥੇ ਸਥਾਨ 'ਤੇ ਕਬਜ਼ਾ ਕੀਤਾ, ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਦਿੱਗਜ ਖਿਡਾਰੀ ਏਬੀ ਡਿਵਿਲੀਅਰਸ ਨੇ ਮੱਧਕ੍ਰਮ ਨੂੰ ਪੂਰਾ ਕੀਤਾ।
India's all-rounder Ravichandran Ashwin has selected his all-time IPL XI, naming MS Dhoni as the captain pic.twitter.com/vlAwT2CqrP
— CricTracker (@Cricketracker) August 28, 2024
'ਥਾਲਾ' ਨੂੰ ਬਣਾਇਆ ਕਪਤਾਨ: ਵਿਕਟਕੀਪਰ ਦੀ ਭੂਮਿਕਾ ਨਿਭਾਉਣ ਦੇ ਨਾਲ ਹੀ ਐਮਐਸ ਧੋਨੀ ਨੂੰ ਟੀਮ ਦਾ ਕਪਤਾਨ ਵੀ ਬਣਾਇਆ ਗਿਆ। ਆਲਰਾਊਂਡਰ ਦੇ ਅਹੁਦੇ ਲਈ ਕੀਰੋਨ ਪੋਲਾਰਡ, ਡਵੇਨ ਬ੍ਰਾਵੋ ਅਤੇ ਸ਼ੇਨ ਵਾਟਸਨ ਵਰਗੇ ਲੀਗ ਦੇ ਕੁਝ ਵੱਡੇ ਨਾਵਾਂ ਨੂੰ ਜਗ੍ਹਾ ਨਹੀਂ ਮਿਲੀ।
ਟੀਮ 'ਚ 2 ਸਪਿਨਰ ਅਤੇ 3 ਤੇਜ਼ ਗੇਂਦਬਾਜ਼: 37 ਸਾਲਾ ਇਸ ਖਿਡਾਰੀ ਨੇ ਸੁਨੀਲ ਨਾਰਾਇਣ ਅਤੇ ਰਾਸ਼ਿਦ ਖਾਨ ਦੇ ਰੂਪ ਵਿੱਚ ਕੁਝ ਸਪਿਨ ਆਲਰਾਊਂਡਰਾਂ ਨੂੰ ਚੁਣਿਆ। ਇਸ ਤੋਂ ਬਾਅਦ ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਲਈ ਜਸਪ੍ਰੀਤ ਬੁਮਰਾਹ ਅਤੇ ਲਸਿਥ ਮਲਿੰਗਾ ਦੀ ਘਾਤਕ ਜੋੜੀ ਨੂੰ ਚੁਣਿਆ ਗਿਆ। ਇਸ ਦੇ ਨਾਲ ਹੀ ਭਾਰਤੀ ਤੇਜ਼ ਗੇਂਦਬਾਜ਼ਾਂ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭੁਵਨੇਸ਼ਵਰ ਕੁਮਾਰ ਨੂੰ ਟੀਮ 'ਚ ਆਖਰੀ ਸਥਾਨ ਮਿਲਿਆ ਹੈ।
ਰਵੀਚੰਦਰਨ ਅਸ਼ਵਿਨ ਦੀ ਆਲ ਟਾਈਮ ਆਈਪੀਐਲ ਪਲੇਇੰਗ-11: ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੁਰੇਸ਼ ਰੈਨਾ, ਸੂਰਿਆਕੁਮਾਰ ਯਾਦਵ, ਏਬੀ ਡੀਵਿਲੀਅਰਸ, ਐਮਐਸ ਧੋਨੀ (ਕਪਤਾਨ/ਵਿਕਟਕੀਪਰ), ਸੁਨੀਲ ਨਰਾਇਣ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਲਸਿਥ ਮਲਿੰਗਾ।
- ਵਿਰਾਟ ਕੋਹਲੀ ਦਾ ਇੱਕ ਹੋਰ ਡੀਪਫੇਕ ਵੀਡੀਓ ਹੋਇਆ ਵਾਇਰਲ, ਗੁੱਸੇ 'ਚ ਸ਼ੁਭਮਨ ਗਿੱਲ ਦੀ ਕਰ ਰਹੇ ਅਲੋਚਨਾ - Virat Kohli deepfake video
- ਸ਼ਿਵਾਜੀ ਪਾਰਕ 'ਚ ਬਣੇਗੀ ਕੋਚ ਰਮਾਕਾਂਤ ਆਚਰੇਕਰ ਦੀ ਯਾਦਗਾਰ, ਸਚਿਨ ਤੇਂਦੁਲਕ ਨੇ ਸਰਕਾਰ ਦੇ ਫੈਸਲੇ ਉੱਤੇ ਜਤਾਈ ਖੁਸ਼ੀ - Ramakant Achrekar Memorial
- ਟੀਮ ਇੰਡੀਆ ਨੇ ਪੈਰਾਲੰਪਿਕ ਉਦਘਾਟਨੀ ਸਮਾਰੋਹ 'ਚ ਕੀਤੀ ਸ਼ਾਨਦਾਰ ਐਂਟਰੀ, ਸੁਮਿਤ ਤੇ ਭਾਗਿਆਸ਼੍ਰੀ ਨੇ ਫੜਿਆ ਤਿਰੰਗਾ - PARALYMPICS 2024 OPENING CEREMONY