ਧਮਰਸ਼ਾਲਾ: ਰਾਇਲ ਚੈਲੰਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 60 ਦੌੜਾਂ ਨਾਲ ਹਰਾ ਕੇ ਇਸ ਸੀਜ਼ਨ ਵਿੱਚ ਆਪਣਾ ਲਗਾਤਾਰ ਚੌਥਾ ਮੈਚ ਜਿੱਤ ਲਿਆ ਹੈ। ਇਸ ਜਿੱਤ ਨਾਲ ਆਰਸੀਬੀ ਨੇ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਇਸ ਦੇ ਨਾਲ ਹੀ ਇਸ ਕਰਾਰੀ ਹਾਰ ਦੇ ਨਾਲ ਹੀ ਪੰਜਾਬ ਕਿੰਗਜ਼ ਪਲੇਆਫ ਵਿੱਚ ਪਹੁੰਚਣ ਦੀ ਦੌੜ ਤੋਂ ਬਾਹਰ ਹੋ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ ਵਿਰਾਟ ਕੋਹਲੀ ਦੀਆਂ 92 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਪੰਜਾਬ ਦੀ ਟੀਮ 17 ਓਵਰਾਂ 'ਚ 181 ਦੌੜਾਂ 'ਤੇ ਸਿਮਟ ਗਈ ਅਤੇ 60 ਦੌੜਾਂ ਨਾਲ ਮੈਚ ਹਾਰ ਗਈ।
ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਇਸ ਜਿੱਤ ਦੇ ਹੀਰੋ ਰਹੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ। ਕੋਹਲੀ ਨੇ 47 ਗੇਂਦਾਂ 'ਚ 9 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਕੋਹਲੀ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।
ਬੈਂਗਲੁਰੂ ਨੇ ਇਸ ਸੀਜ਼ਨ 'ਚ ਦੂਜੀ ਵਾਰ ਕਿੰਗਜ਼ ਨੂੰ ਹਰਾਇਆ ਹੈ। ਇਸ ਸੀਜ਼ਨ ਵਿੱਚ ਬੈਂਗਲੁਰੂ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਟੀਮ 10 ਅੰਕਾਂ ਨਾਲ 7ਵੇਂ ਸਥਾਨ 'ਤੇ ਆ ਗਈ ਹੈ। ਇਸ ਜਿੱਤ ਨਾਲ ਟੀਮ ਨੇ ਪਲੇਆਫ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ। ਪਲੇਆਫ 'ਚ ਪਹੁੰਚਣ ਲਈ ਬੇਂਗਲੁਰੂ ਨੂੰ ਆਖਰੀ ਦੋ ਮੈਚ ਜਿੱਤਣੇ ਹੋਣਗੇ ਅਤੇ ਉਸ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਨਿਰਭਰ ਰਹਿਣਾ ਹੋਵੇਗਾ।
ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 92, ਰਜਤ ਪਾਟੀਦਾਰ ਨੇ 55 ਅਤੇ ਕੈਮਰਨ ਗ੍ਰੀਨ ਨੇ 46 ਦੌੜਾਂ ਬਣਾਈਆਂ। ਪੰਜਾਬ ਵੱਲੋਂ ਹਰਸ਼ਲ ਪਟੇਲ ਨੇ 3 ਅਤੇ ਵਿਦਵਤ ਕਾਵੇਰੱਪਾ ਨੇ 2 ਵਿਕਟਾਂ ਲਈਆਂ।
ਦੌੜਾਂ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ 17 ਓਵਰਾਂ ਵਿੱਚ 181 ਦੌੜਾਂ ਹੀ ਬਣਾ ਸਕੀ। ਟੀਮ ਲਈ ਰਿਲੇ ਰੂਸੋ ਨੇ 61 ਦੌੜਾਂ ਬਣਾਈਆਂ। ਜਿੱਥੇ ਸ਼ਸ਼ਾਂਕ ਸਿੰਘ ਸਿਰਫ਼ 37 ਦੌੜਾਂ ਹੀ ਬਣਾ ਸਕੇ, ਜੌਨੀ ਬੇਅਰਸਟੋ 27 ਦੌੜਾਂ ਅਤੇ ਸੈਮ ਕੁਰਾਨ ਸਿਰਫ਼ 22 ਦੌੜਾਂ ਹੀ ਬਣਾ ਸਕੇ। ਬੈਂਗਲੁਰੂ ਵੱਲੋਂ ਮੁਹੰਮਦ ਸਿਰਾਜ ਨੇ 3 ਵਿਕਟਾਂ ਲਈਆਂ। ਕਰਨ ਸ਼ਰਮਾ, ਸਵਪਨਿਲ ਸਿੰਘ ਅਤੇ ਲੋਕੀ ਫਰਗੂਸਨ ਨੇ 2-2 ਵਿਕਟਾਂ ਲਈਆਂ।
ਮੈਚ ਲਈ ਦੋਵਾਂ ਟੀਮਾਂ ਦਾ ਪਲੇਇੰਗ-11
ਰਾਇਲ ਚੈਲੰਜਰਜ਼ ਬੰਗਲੌਰ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕ, ਰਜਤ ਪਾਟੀਦਾਰ, ਮਹੀਪਾਲ ਲੋਮਰੋਰ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਮੁਹੰਮਦ ਸਿਰਾਜ, ਕਰਨ ਸ਼ਰਮਾ, ਲਾਕੀ ਫਰਗੂਸਨ।
ਪੰਜਾਬ ਕਿੰਗਜ਼: ਸੈਮ ਕੁਰਾਨ (ਕਪਤਾਨ), ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਰਿਲੇ ਰੂਸੋ, ਲਿਆਮ ਲਿਵਿੰਗਸਟਨ, ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਸ਼ਲ ਪਟੇਲ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਵਿਦਵਤ ਕਵੇਰੱਪਾ।
- SRH ਅੰਕ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚਿਆ; ਅਭਿਸ਼ੇਕ ਸ਼ਰਮਾ ਬਣਿਆ ਸਿਕਸਰ ਕਿੰਗ, ਟ੍ਰੈਵਿਸ ਹੈਡ ਓਰੇਂਜ ਕੈਪ ਰੇਸ ਵਿੱਚ ਹੋਏ ਸ਼ਾਮਲ
- ਲਖਨਊ ਦੇ ਕਪਤਾਨ ਦੇ 'ਨਿਰਾਦਰ' 'ਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਨਰਾਜ਼, ਕਿਹਾ- "ਰਾਹੁਲ ਨਿੱਜੀ ਨੌਕਰ ਨਹੀਂ"
- ਹਾਰ ਤੋਂ ਬਾਅਦ ਐੱਲ.ਐੱਸ.ਜੀ. ਦੇ ਮਾਲਕ ਸੰਜੀਵ ਗੋਇਨਕਾ ਦੇ ਸਬਰ ਦਾ ਬੰਨ੍ਹ ਟੁੱਟਿਆ, ਮੈਦਾਨ ਉੱਤੇ ਹੀ ਕਪਤਾਨ ਕੇਐੱਲ ਨੂੰ ਸੁਣਾਈਆਂ ਖਰੀਆਂ ਖਰੀਆਂ