ETV Bharat / sports

ਨਿਸ਼ਾਦ ਕੁਮਾਰ ਨੇ ਭਾਰਤ ਨੂੰ ਦਿਵਾਇਆ 7ਵਾਂ ਤਮਗਾ, ਪੁਰਸ਼ਾਂ ਦੀ ਉੱਚੀ ਛਾਲ ਵਿੱਚ ਜਿੱਤਿਆ ਚਾਂਦੀ ਦਾ ਤਗਮਾ - Paris Paralympics 2024 - PARIS PARALYMPICS 2024

Paris Paralympics 2024 : ਭਾਰਤ ਦੇ ਨਿਸ਼ਾਦ ਕੁਮਾਰ ਨੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੀ ਉੱਚੀ ਛਾਲ T47 ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 7 ਹੋ ਗਈ ਹੈ। ਪੜ੍ਹੋ ਪੂਰੀ ਖਬਰ...

Paris Paralympics 2024
ਪੈਰਿਸ ਪੈਰਾਲੰਪਿਕਸ 2024 ((ANI File PHOTO))
author img

By ETV Bharat Sports Team

Published : Sep 2, 2024, 12:45 PM IST

ਨਵੀਂ ਦਿੱਲੀ : ਭਾਰਤ ਨੇ ਪੈਰਿਸ ਪੈਰਾਲੰਪਿਕ 'ਚ ਆਪਣਾ ਸੱਤਵਾਂ ਸੋਨ ਤਮਗਾ ਜਿੱਤ ਲਿਆ ਹੈ। ਨਿਸ਼ਾਦ ਕੁਮਾਰ ਨੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੀ ਉੱਚੀ ਛਾਲ T47 ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਿਲਵੈਪ ਮੈਡਲ ਜਿੱਤਿਆ। ਇਸ ਤਗਮੇ ਨਾਲ ਭਾਰਤ ਦੀ ਕੁੱਲ ਤਮਗਿਆਂ ਦੀ ਗਿਣਤੀ ਵੀ 7 ਹੋ ਗਈ ਹੈ।

ਇਸ ਈਵੈਂਟ ਵਿੱਚ ਨਿਸ਼ਾਦ ਦੀ ਸਭ ਤੋਂ ਉੱਚੀ ਛਾਲ 2.04 ਮੀਟਰ ਸੀ, ਜੋ ਇਸ ਸੀਜ਼ਨ ਦੀ ਉਸ ਦੀ ਸਰਵੋਤਮ ਛਾਲ ਵੀ ਸੀ। ਸੰਯੁਕਤ ਰਾਜ ਅਮਰੀਕਾ ਦੇ ਰੋਡਰਿਕ ਟਾਊਨਸੈਂਡ ਨੇ 2.12 ਮੀਟਰ ਦੀ ਸਭ ਤੋਂ ਉੱਚੀ ਛਾਲ ਨਾਲ ਸੋਨ ਤਗਮਾ ਜਿੱਤਿਆ, ਜਦੋਂ ਕਿ ਨਿਰਪੱਖ ਪੈਰਾਲੰਪਿਕ ਅਥਲੀਟਾਂ ਦੀ ਨੁਮਾਇੰਦਗੀ ਕਰਦੇ ਜਾਰਜੀ ਮਾਰਗੀਵ ਨੇ 2.00 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਗਮਾ ਜਿੱਤਿਆ ਹੈ।

ਨਿਸ਼ਾਦ ਨੇ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਦੋਂ ਉਨ੍ਹਾਂ ਨੇ ਟੋਕੀਓ ਵਿੱਚ 2.06 ਮੀਟਰ ਦੀ ਛਾਲ ਮਾਰੀ ਸੀ। T47 ਉਹਨਾਂ ਪ੍ਰਤੀਯੋਗੀਆਂ ਲਈ ਹੈ ਜਿਹਨਾਂ ਨੂੰ ਕੂਹਣੀ ਜਾਂ ਗੁੱਟ ਦੇ ਹੇਠਾਂ ਅੰਗ ਕੱਟਣਾ ਜਾਂ ਹੋਰ ਅਪਾਹਜਤਾ ਹੈ। ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰੀਤੀ ਪਾਲ ਨੇ ਇਤਿਹਾਸ ਰਚਿਆ ਜਦੋਂ ਉਹ ਪੈਰਾਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਟ੍ਰੈਕ ਅਤੇ ਫੀਲਡ ਐਥਲੀਟ ਬਣ ਗਈ।

ਪ੍ਰੀਤੀ ਨੇ 200 ਮੀਟਰ ਟੀ35 ਵਰਗ ਵਿੱਚ 30.01 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। 23 ਸਾਲਾ ਪ੍ਰੀਤੀ ਇੱਕੋ ਪੈਰਾਲੰਪਿਕ ਵਿੱਚ ਦੋ ਕਾਂਸੀ ਤਮਗੇ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਬਣ ਗਈ ਹੈ। ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਸੋਨ ਅਤੇ ਕਾਂਸੀ ਦੇ ਤਗਮੇ ਜਿੱਤੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.