ਪੈਰਿਸ (ਫਰਾਂਸ): ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 'ਚ ਮਹਿਲਾਵਾਂ ਦੇ 50 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਕੁਆਰਟਰ ਫਾਈਨਲ ਵਿੱਚ ਵਿਨੇਸ਼ ਨੇ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ 7-5 ਨਾਲ ਹਰਾਇਆ।
𝐁𝐑𝐄𝐀𝐊𝐈𝐍𝐆: 𝐕𝐈𝐍𝐄𝐒𝐇 𝐏𝐇𝐎𝐆𝐀𝐓 𝐈𝐒 𝐈𝐍 𝐒𝐄𝐌𝐈𝐒 🔥🔥🔥
— India_AllSports (@India_AllSports) August 6, 2024
Vinesh beats former World Championships medalist Oksana Livach 7-5
📸 @FirstpostSports #Wrestling #Paris2024 #Paris2024withIAS pic.twitter.com/Ptag0c51TD
ਵਿਨੇਸ਼ ਫੋਗਾਟ ਸੈਮੀਫਾਈਨਲ 'ਚ ਪਹੁੰਚੀ: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ 7-5 ਨਾਲ ਹਰਾਇਆ। ਇਸ ਜਿੱਤ ਨਾਲ ਵਿਨੇਸ਼ ਨੇ ਪੈਰਿਸ ਓਲੰਪਿਕ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਪਹਿਲਵਾਨ ਨੇ ਪੂਰੇ ਮੈਚ ਦੌਰਾਨ ਆਪਣੀ ਵਿਰੋਧੀ ਖਿਡਾਰਨ 'ਤੇ ਕਬਜ਼ਾ ਕੀਤਾ ਅਤੇ 2-0 ਦੀ ਬੜ੍ਹਤ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਵਿਚਾਲੇ ਕੁਝ ਗਲਤੀਆਂ ਨੂੰ ਛੱਡ ਕੇ ਵਿਨੇਸ਼ ਨੇ ਸਾਬਕਾ ਵਿਸ਼ਵ ਚੈਂਪੀਅਨ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕੁਆਰਟਰ ਫਾਈਨਲ ਮੁਕਾਬਲੇ 7-5 ਨਾਲ ਜਿੱਤ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।
One step away from an Olympic medal 🔥
— JioCinema (@JioCinema) August 6, 2024
Vinesh Poghat coasts to the semi-finals 🇮🇳 🎉#Cheer4Bharat & watch the her bout at 10:15 PM TODAY, LIVE on #Sports18 & stream FREE on #JioCinema📲#OlympicsonJioCinema #OlympicsonSports18 #JioCinemaSports #Wrestling #Olympics pic.twitter.com/VwajdglR7K
ਸੈਮੀਫਾਈਨਲ ਮੁਕਾਬਲਾ ਰਾਤ 10:25 ਵਜੇ ਹੋਵੇਗਾ: ਔਰਤਾਂ ਦੀ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਿੱਚ ਭਾਰਤ ਦੀ ਸਟਾਕ ਪਹਿਲਵਾਨ ਵਿਨੇਸ਼ ਫੋਗਾਟ ਦਾ ਸੈਮੀਫਾਈਨਲ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਰਾਤ 10:25 ਵਜੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਉਸ ਦਾ ਸਾਹਮਣਾ ਪੈਨ ਅਮਰੀਕਨ ਖੇਡਾਂ ਦੀ ਮੌਜੂਦਾ ਚੈਂਪੀਅਨ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨਾਲ ਹੋਵੇਗਾ।
One takedown away from a 🎖️!
— JioCinema (@JioCinema) August 6, 2024
Watch Vinesh Phogat as she charges into the semi-finals at 10:15 PM TODAY! Watch LIVE on #Sports18 or stream FREE on #JioCinema 📲#OlympicsonJioCinema #OlympicsonSports18 #JioCinemaSports #Wrestling #Olympics pic.twitter.com/Dc6loa57v9
ਤਮਗਾ ਜਿੱਤਣ ਤੋਂ ਸਿਰਫ਼ 1 ਜਿੱਤ ਦੂਰ: ਪੈਰਿਸ ਓਲੰਪਿਕ 'ਚ ਤਮਗਾ ਜਿੱਤਣ ਦੀ ਭਾਰਤ ਦੇ 140 ਕਰੋੜ ਦੇਸ਼ਵਾਸੀਆਂ ਦੀ ਸਭ ਤੋਂ ਵੱਡੀ ਉਮੀਦ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਹੁਣ ਪੈਰਿਸ 'ਚ ਆਪਣੇ ਤੀਜੇ ਓਲੰਪਿਕ 'ਚ ਤਮਗਾ ਜਿੱਤਣ ਤੋਂ ਸਿਰਫ ਇਕ ਜਿੱਤ ਦੂਰ ਹੈ। ਜੇਕਰ ਵਿਨੇਸ਼ ਅੱਜ ਰਾਤ ਖੇਡੇ ਜਾਣ ਵਾਲੇ ਸੈਮੀਫਾਈਨਲ ਮੈਚ 'ਚ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਹਰਾਉਂਦੀ ਹੈ ਤਾਂ ਉਹ ਭਾਰਤ ਲਈ ਕਾਂਸੀ ਦਾ ਤਗਮਾ ਪੱਕਾ ਕਰ ਲਵੇਗੀ।
Women's Freestyle 50 kg Quarter-Finals👇🏻
— SAI Media (@Media_SAI) August 6, 2024
After upsetting #Tokyo2020 gold medallist🥇 Susaki, @Phogat_Vinesh 🇮🇳 next outclasses Ukraine's🇺🇦 Oksana Livach 7-5 in the quarter-finals to advance to the semis of the #Paris2024Olympics.
With this win, Vinesh is now just one win away… pic.twitter.com/8iO5BeH2Hu
ਮੌਜੂਦਾ ਓਲੰਪਿਕ ਚੈਂਪੀਅਨ ਨੂੰ ਕੁਆਰਟਰ ਫਾਈਨਲ ਵਿੱਚ ਹਰਾਇਆ: ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਟੋਕੀਓ 2020 ਦੀ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨੂੰ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੇ ਰਾਊਂਡ ਆਫ 16 ਮੈਚ 'ਚ 3-2 ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਜਿੱਤ ਇਸ ਲਈ ਖਾਸ ਸੀ ਕਿਉਂਕਿ ਜਾਪਾਨ ਦੀ ਯੂਈ ਸੁਸਾਕੀ ਨਾ ਸਿਰਫ ਮੌਜੂਦਾ ਓਲੰਪਿਕ ਚੈਂਪੀਅਨ ਹੈ, ਸਗੋਂ ਉਹ ਇਸ ਵਰਗ 'ਚ 3 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਏਸ਼ੀਆਈ ਚੈਂਪੀਅਨ ਵੀ ਹੈ।
VINESH YOU BEAUTY 🔥🔥🔥
— India_AllSports (@India_AllSports) August 6, 2024
Vinesh STUNS reigning Olympic Champion & 4-time World Champion legend Yui Susaki of Japan 2-0 in the opening round. #Wrestling #Paris2024 #Paris2024withIAS pic.twitter.com/vIMtK8LGvD
- ਪ੍ਰਕਾਸ਼ ਪਾਦੁਕੋਣ ਦੀ ਟਿੱਪਣੀ 'ਤੇ ਅਸ਼ਵਨੀ ਪੋਨੱਪਾ ਦਾ ਵਿਅੰਗ, ਜਵਾਬ ਦੇਣ ਲਈ ਖੁੱਲ੍ਹ ਕੇ ਆਈ ਸਾਹਮਣੇ - Paris Olympics 2024
- ਵਿਨੇਸ਼ ਫੋਗਾਟ ਨੇ ਕੀਤਾ ਕਮਾਲ, ਮੌਜੂਦਾ ਓਲੰਪਿਕ ਚੈਂਪੀਅਨ ਅਤੇ 3 ਵਾਰ ਦੀ ਵਿਸ਼ਵ ਚੈਂਪੀਅਨ ਜਾਪਾਨੀ ਖਿਡਾਰਣ ਨੂੰ ਕੀਤਾ ਚਿੱਤ - Paris Olympics 2024
- ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਚੀਨ ਨੇ 0-3 ਨਾਲ ਹਰਾਇਆ, ਪ੍ਰੀ ਕੁਆਰਟਰ ਫਾਈਨਲ ਤੋਂ ਹੋਏ ਬਾਹਰ - Paris Olympics 2024