ਚੰਡੀਗੜ੍ਹ: ਪੈਰਿਸ ਓਲੰਪਿਕ 2024 ਸ਼ੁਰੂ ਹੋਣ 'ਚ ਹੁਣ ਹੀ ਸਮਾਂ ਬਾਕੀ ਹੈ। ਭਾਰਤ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਦਲ ਦੇ ਨਾਲ ਦੁਨੀਆ ਦੇ ਸਭ ਤੋਂ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਓਲੰਪਿਕ ਖੇਡਾਂ ਵਿੱਚ ਭਾਰਤ ਦਾ ਇਹ 26ਵਾਂ ਹਿੱਸਾ ਹੋਵੇਗਾ। ਭਾਰਤੀ ਦਲ ਵਿੱਚ 117 ਐਥਲੀਟ ਸ਼ਾਮਲ ਹਨ। ਇਹ ਪੈਰਿਸ ਓਲੰਪਿਕ 2024, 26 ਜੁਲਾਈ ਤੋਂ 11 ਅਗਸਤ ਤੱਕ ਪੈਰਿਸ ਵਿੱਚ ਹੋਵੇਗਾ।
ਕਾਬਿਲੇਗੌਰ ਹੈ ਕਿ ਪੈਰਿਸ ਓਲੰਪਿਕ 2024 ’ਚ ਪੰਜਾਬ ਦੇ ਵੀ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਅਨੁਸਾਰ ਪੰਜਾਬ ਦੇ 19 ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਉਥੇ ਹੀ ਪੁਰਸ਼ ਹਾਕੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀਆਂ ਦੀ ਇਸ 'ਚ ਬੱਲੇ-ਬੱਲੇ ਹੈ, ਕਿਉਂਕਿ ਇਸ ਟੀਮ 'ਚ ਕਈ ਪੰਜਾਬੀ ਖਿਡਾਰੀ ਸ਼ਾਮਲ ਹਨ।
ਓਲੰਪਿਕ 'ਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਦੇ ਨਾਮ:
ਨਾਮ | ਸਪੋਰਟਸ | ਖੇਡ |
ਅਕਸ਼ਦੀਪ ਸਿੰਘ | ਅਥਲੈਟਿਕਸ | ਪੁਰਸ਼ਾਂ ਦੀ 20 ਕਿਲੋਮੀਟਰ ਰੇਸ ਵਾਕ |
ਤਜਿੰਦਰਪਾਲ ਸਿੰਘ ਤੂਰ | ਅਥਲੈਟਿਕਸ | ਪੁਰਸ਼ ਸ਼ਾਟ ਪੁਟ |
ਵਿਕਾਸ ਸਿੰਘ | ਅਥਲੈਟਿਕਸ | ਪੁਰਸ਼ਾਂ ਦੀ 20 ਕਿਲੋਮੀਟਰ ਰੇਸ ਵਾਕ |
ਗਗਨਜੀਤ ਭੁੱਲਰ | ਗੋਲਫ | ਪੁਰਸ਼ ਵਿਅਕਤੀਗਤ |
ਗੁਰਜੰਟ ਸਿੰਘ | ਹਾਕੀ | ਪੁਰਸ਼ ਹਾਕੀ ਟੀਮ |
ਹਾਰਦਿਕ ਸਿੰਘ | ਹਾਕੀ | ਪੁਰਸ਼ ਹਾਕੀ ਟੀਮ |
ਹਰਮਨਪ੍ਰੀਤ ਸਿੰਘ | ਹਾਕੀ | ਪੁਰਸ਼ ਹਾਕੀ ਟੀਮ |
ਜਰਮਨਪ੍ਰੀਤ ਸਿੰਘ | ਹਾਕੀ | ਪੁਰਸ਼ ਹਾਕੀ ਟੀਮ |
ਮਨਦੀਪ ਸਿੰਘ | ਹਾਕੀ | ਪੁਰਸ਼ ਹਾਕੀ ਟੀਮ |
ਮਨਪ੍ਰੀਤ ਸਿੰਘ | ਹਾਕੀ | ਪੁਰਸ਼ ਹਾਕੀ ਟੀਮ |
ਸ਼ਮਸ਼ੇਰ ਸਿੰਘ | ਹਾਕੀ | ਪੁਰਸ਼ ਹਾਕੀ ਟੀਮ |
ਸੁਖਜੀਤ ਸਿੰਘ | ਹਾਕੀ | ਪੁਰਸ਼ ਹਾਕੀ ਟੀਮ |
ਜੁਗਰਾਜ ਸਿੰਘ | ਹਾਕੀ | ਪੁਰਸ਼ ਹਾਕੀ ਟੀਮ (ਰਿਜ਼ਰਵ) |
ਕ੍ਰਿਸ਼ਨ ਬਹਾਦੁਰ ਪਾਠਕ | ਹਾਕੀ | ਪੁਰਸ਼ ਹਾਕੀ ਟੀਮ (ਰਿਜ਼ਰਵ) |
ਅੰਜੁਮ ਮੌਦਗਿਲ | ਸ਼ੂਟਿੰਗ | ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ |
ਅਰਜੁਨ ਚੀਮਾ | ਸ਼ੂਟਿੰਗ | ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ, 10 ਮੀਟਰ ਏਅਰ ਪਿਸਟਲ ਮਿਕਸਡ ਟੀਮ |
ਸਿਫ਼ਤ ਕੌਰ ਸਮਰਾ | ਸ਼ੂਟਿੰਗ | ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ |
ਸੰਦੀਪ ਸਿੰਘ | ਸ਼ੂਟਿੰਗ | ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ, 10 ਮੀਟਰ ਏਅਰ ਰਾਈਫਲ ਮਿਕਸਡ ਟੀਮ |
ਪ੍ਰਾਚੀ ਚੌਧਰੀ ਕਲਿਆਰ | ਅਥਲੈਟਿਕਸ | ਰਿਜ਼ਰਵ |
ਕਾਬਿਲੇਗੌਰ ਹੈ ਕਿ ਭਾਰਤ ਨੇ ਓਲੰਪਿਕ ਵਿੱਚ ਹੁਣ ਤੱਕ ਕੁੱਲ 35 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚ 10 ਸੋਨ, 9 ਚਾਂਦੀ ਅਤੇ 16 ਕਾਂਸੀ ਦੇ ਤਗਮੇ ਸ਼ਾਮਲ ਹਨ। 2020 ਟੋਕੀਓ ਓਲੰਪਿਕ ਭਾਰਤ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸੀ, ਜਿਸ ਵਿੱਚ ਦੇਸ਼ ਨੇ ਇੱਕ ਸੋਨੇ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਗਮਿਆਂ ਸਮੇਤ ਕੁੱਲ ਸੱਤ ਤਗਮੇ ਜਿੱਤੇ ਸਨ। ਇਸ ਵਾਰ ਭਾਰਤੀ ਐਥਲੀਟ ਆਪਣੇ ਦੇਸ਼ ਨੂੰ ਦੋਹਰੇ ਅੰਕ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨਗੇ।
- ਓਲੰਪਿਕ ਦੇ ਪਹਿਲੇ ਦਿਨ ਭਾਰਤ ਦੀ ਬੱਲੇ-ਬੱਲੇ, ਮਹਿਲਾ ਟੀਮ ਤੋਂ ਬਾਅਦ ਪੁਰਸ਼ਾਂ ਦੀ ਤੀਰਅੰਦਾਜ਼ੀ ਟੀਮ ਸਿੱਧੇ ਕੁਆਰਟਰ ਫਾਈਨਲ 'ਚ ਪਹੁੰਚੀ - Paris Olympics 2024
- ਨਾਗਲ ਲਈ ਮੁਸ਼ਕਿਲ ਡਰਾਅ, ਦੂਜੇ ਦੌਰ ਵਿੱਚ ਹੋ ਸਕਦੀ ਹੈ ਜੋਕੋਵਿਚ ਅਤੇ ਨਡਾਲ ਦੀ ਟੱਕਰ - Paris olympics 2024
- ਬਰਨਾਲਾ ਤੋਂ ਅਕਸ਼ਦੀਪ ਸਿੰਘ ਪੈਰਿਸ ਓਲੰਪਿਕ ਵਿੱਚ ਪਹੁੰਚਿਆ, ਆਕਾਸ਼ ਦੀ ਬੁਲੰਦੀ ਲਈ ਪੂਰੇ ਆਸਵੰਦ ਬਰਨਾਲਾ ਵਾਸੀ - Akshdeep reached Paris Olympics