ਪੈਰਿਸ (ਫਰਾਂਸ) : ਪੈਰਿਸ ਓਲੰਪਿਕ 2024 ਦੇ 7ਵੇਂ ਦਿਨ ਵੀ ਭਾਰਤ ਦਾ ਖਰਾਬ ਪ੍ਰਦਰਸ਼ਨ ਜਾਰੀ ਹੈ। ਸ਼ੁੱਕਰਵਾਰ ਨੂੰ, ਭਾਰਤ ਦੇ ਬਲਰਾਜ ਪੰਵਾਰ ਨੇ ਪੁਰਸ਼ ਸਿੰਗਲ ਸਕਲਸ ਮੁਕਾਬਲੇ ਦੇ ਫਾਈਨਲ ਡੀ ਵਿੱਚ 7:02.37 ਦੇ ਸਮੇਂ ਨਾਲ 5ਵਾਂ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਭਾਰਤੀ ਜੂਡੋਕਾ ਤੁਲਿਕਾ ਮਾਨ ਪੈਰਿਸ ਓਲੰਪਿਕ ਵਿੱਚ ਔਰਤਾਂ ਦੇ +78 ਕਿਲੋਗ੍ਰਾਮ ਭਾਰ ਵਰਗ ਦੇ 32ਵੇਂ ਦੌਰ ਵਿੱਚ ਕਿਊਬਾ ਦੀ ਇਡਾਲਿਸ ਔਰਟੀਜ਼ ਤੋਂ 28 ਸਕਿੰਟਾਂ ਬਾਅਦ 10-0 ਨਾਲ ਹਾਰ ਗਈ। ਇਨ੍ਹਾਂ ਦੋਵਾਂ ਦੀ ਹਾਰ ਨਾਲ ਰੋਇੰਗ ਅਤੇ ਜੂਡੋ ਵਿੱਚ ਭਾਰਤ ਦੀ ਮੁਹਿੰਮ ਖ਼ਤਮ ਹੋ ਗਈ।
Men’s Single Sculls Final D#TOPSchemeAthlete and star rower Balraj Panwar finishes in the 5th spot in Final D with a timing of 7:02.37.
— SAI Media (@Media_SAI) August 2, 2024
With the end of this race, Balraj completes his #Paris2024Olympics campaign in 23rd position overall.
Well Done, Balraj.
Come together to… pic.twitter.com/e21QNVuhj4
ਬਲਰਾਜ ਪੰਵਾਰ ਓਲੰਪਿਕ ਤੋਂ ਬਾਹਰ : ਭਾਰਤ ਦੇ ਬਲਰਾਜ ਪੰਵਾਰ ਪੈਰਿਸ 2024 ਓਲੰਪਿਕ ਵਿੱਚ ਪੁਰਸ਼ ਸਿੰਗਲ ਸਕਲਸ ਈਵੈਂਟ ਦੇ ਫਾਈਨਲ ਡੀ ਵਿੱਚ 7:02.37 ਦੇ ਸਮੇਂ ਨਾਲ 5ਵੇਂ ਸਥਾਨ 'ਤੇ ਰਹੇ ਅਤੇ ਪੈਰਿਸ ਖੇਡਾਂ ਤੋਂ ਬਾਹਰ ਹੋ ਗਏ। ਪੈਰਿਸ ਵਿੱਚ ਆਪਣੇ ਪਹਿਲੇ ਓਲੰਪਿਕ ਵਿੱਚ, ਉਹ ਕੁੱਲ ਮਿਲਾ ਕੇ 23ਵੇਂ ਸਥਾਨ 'ਤੇ ਰਿਹਾ। ਉਹ ਓਲੰਪਿਕ ਵਿੱਚ ਰੋਇੰਗ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਦਰਜ ਨਹੀਂ ਕਰਵਾ ਸਕੇ। ਇਹ ਰਿਕਾਰਡ ਅਜੇ ਵੀ ਟੋਕੀਓ ਓਲੰਪਿਕ 2020 'ਚ 11ਵੇਂ ਸਥਾਨ 'ਤੇ ਰਹੇ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਦੀ ਪੁਰਸ਼ ਲਾਈਟਵੇਟ ਡਬਲ ਸਕਲਸ ਜੋੜੀ ਦੇ ਨਾਂ 'ਤੇ ਹੈ।
#Results Update: Women's +78 Kg Round of 32@tulika_maan falls short to Cuba’s Idalys Ortiz, losing 0-10. Ortiz scored an Ippon.
— SAI Media (@Media_SAI) August 2, 2024
As more #IndianAthletes will shortly be in action, let's #Cheer4Bharat!#Paris2024Olympics pic.twitter.com/46ZEONKnA1
ਤੁਲਿਕਾ ਮਾਨ ਦੀ ਮੁਹਿੰਮ ਵੀ ਖਤਮ : ਭਾਰਤੀ ਜੂਡੋਕਾ ਤੁਲਿਕਾ ਮਾਨ ਪੈਰਿਸ ਓਲੰਪਿਕ ਵਿੱਚ ਔਰਤਾਂ ਦੇ +78 ਕਿਲੋਗ੍ਰਾਮ ਰਾਊਂਡ ਆਫ 32 ਵਿੱਚ ਕਿਊਬਾ ਦੀ ਇਡਾਲਿਸ ਔਰਟੀਜ਼ ਤੋਂ ਸਿਰਫ਼ 28 ਸਕਿੰਟਾਂ ਵਿੱਚ 10-0 ਨਾਲ ਹਾਰ ਗਈ। ਇਸ ਜਿੱਤ ਨਾਲ ਲੰਡਨ ਓਲੰਪਿਕ 2012 ਦੀ ਚੈਂਪੀਅਨ ਓਰਟਿਜ਼ ਨੇ ਰਾਊਂਡ ਆਫ 16 'ਚ ਜਗ੍ਹਾ ਬਣਾ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਤੁਲਿਕਾ ਮਾਨ ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਮੈਡਲ ਜੇਤੂ ਰਹਿ ਚੁੱਕੀ ਹੈ।
🇮🇳👏 𝗚𝗼𝗼𝗱 𝗲𝗳𝗳𝗼𝗿𝘁 𝗳𝗿𝗼𝗺 𝗕𝗮𝗹𝗿𝗮𝗷 𝗣𝗮𝗻𝘄𝗮𝗿! Balraj finished 5th in Final D with a timing of 07:02.37 to finish 23rd in the overall standings in the men's singles sculls event.
— India at Paris 2024 Olympics (@sportwalkmedia) August 2, 2024
👉 𝗙𝗼𝗹𝗹𝗼𝘄 @sportwalkmedia 𝗳𝗼𝗿 𝗲𝘅𝘁𝗲𝗻𝘀𝗶𝘃𝗲 𝗰𝗼𝘃𝗲𝗿𝗮𝗴𝗲 𝗼𝗳… pic.twitter.com/6aBfiewHX7