ਨਵੀਂ ਦਿੱਲੀ: ਭਾਰਤ ਦੇ ਦੋਹਰੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਇਕ ਵਾਰ ਫਿਰ ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ। ਨੀਰਜ ਚੋਪੜਾ ਡਾਇਮੰਡ ਲੀਗ 2024 ਦਾ ਖਿਤਾਬ ਜਿੱਤਣ ਤੋਂ ਖੁੰਝ ਗਏ। ਭਾਰਤੀ ਪ੍ਰਸ਼ੰਸਕਾਂ ਨੂੰ ਉਨ੍ਹਾਂ ਤੋਂ ਖਿਤਾਬ ਜਿੱਤਣ ਦੀ ਉਮੀਦ ਸੀ ਪਰ ਨੀਰਜ ਅਜਿਹਾ ਨਹੀਂ ਕਰ ਸਕੇ। ਦਰਅਸਲ ਨੀਰਜ ਚੋਪੜਾ ਲੰਬੇ ਸਮੇਂ ਤੋਂ ਕਮਰ ਦੀ ਸੱਟ ਤੋਂ ਪੀੜਤ ਹਨ, ਜਿਸ ਕਾਰਨ ਉਹ ਪੈਰਿਸ ਓਲੰਪਿਕ 'ਚ ਸੋਨ ਤਮਗਾ ਜਿੱਤਣ 'ਚ ਅਸਫਲ ਰਹੇ ਸਨ ਅਤੇ ਹੁਣ ਇਸ ਦਾ ਅਸਰ ਡਾਇਮੰਡ ਲੀਗ 2024 ਦੇ ਫਾਈਨਲ 'ਚ ਵੀ ਦੇਖਣ ਨੂੰ ਮਿਲਿਆ। ਨਤੀਜਾ ਇਹ ਨਿਕਲਿਆ ਕਿ ਨੀਰਜ ਖਿਤਾਬ ਜਿੱਤਣ ਤੋਂ ਸਿਰਫ਼ 1 ਸੈਂਟੀਮੀਟਰ ਪਿੱਛੇ ਰਹਿ ਗਏ।
Still the King👑, making us proud on the global stage🫡
— SAI Media (@Media_SAI) September 14, 2024
Neeraj, the GOAT might have missed the 💎 but he is still making us proud by with a strong 2️⃣nd place finish at the #DimaondLeagueFinal in Brussels with a stellar throw of 87.86 meters! Despite missing the top spot by just… pic.twitter.com/rpAOGgOzKo
ਨੀਰਜ ਚੋਪੜਾ 1 ਸੈਂਟੀਮੀਟਰ ਤੋਂ ਖਿਤਾਬ ਜਿੱਤਣ ਤੋਂ ਖੁੰਝੇ
ਡਾਇਮੰਡ ਲੀਗ 2024 ਦਾ ਫਾਈਨਲ ਸ਼ਨੀਵਾਰ ਰਾਤ ਨੂੰ ਬ੍ਰਸੇਲਜ਼ ਵਿੱਚ ਖੇਡਿਆ ਗਿਆ। ਇਸ ਫਾਈਨਲ ਮੁਕਾਬਲੇ ਵਿੱਚ ਭਾਰਤ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ 87.86 ਮੀਟਰ ਦੀ ਸਰਵੋਤਮ ਥਰੋਅ ਨਾਲ ਦੂਜਾ ਸਥਾਨ ਹਾਸਲ ਕੀਤਾ। ਇਸ ਨਾਲ ਉਹ ਲਗਾਤਾਰ ਦੂਜੀ ਵਾਰ ਇਸ ਟੂਰਨਾਮੈਂਟ ਦੇ ਜੇਤੂ ਬਣਨ ਤੋਂ ਖੁੰਝ ਗਏ ਹਨ। ਨੀਰਜ ਚੋਪੜਾ ਇਸ ਵਾਰ ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਵੀ ਖੁੰਝ ਗਏ ਸੀ।
ਪੀਟਰਸ ਡਾਇਮੰਡ ਲੀਗ ਦੇ ਜੇਤੂ ਬਣੇ
ਇਸ ਫਾਈਨਲ ਮੈਚ ਵਿੱਚ ਗ੍ਰੇਨੇਡੀਅਨ ਜੈਵਲਿਨ ਥ੍ਰੋਅਰ ਐਂਡਰਸਨ ਪੀਟਰਸ 87.87 ਮੀਟਰ ਦੇ ਸਰਵੋਤਮ ਥਰੋਅ ਨਾਲ ਜੇਤੂ ਬਣੇ। ਪੀਟਰਸ ਨੇ ਪੈਰਿਸ ਓਲੰਪਿਕ 'ਚ ਨੀਰਜ ਤੋਂ ਬਾਅਦ ਕਾਂਸੀ ਦਾ ਤਗਮਾ ਜਿੱਤਿਆ ਸੀ। ਹੁਣ ਨੀਰਜ ਚੋਪੜਾ ਡਾਇਮੰਡ ਲੀਗ ਵਿੱਚ ਸਿਰਫ਼ 1 ਸੈਂਟੀਮੀਟਰ ਨਾਲ ਖੁੰਝ ਗਏ। ਇਸ ਦੇ ਨਾਲ ਹੀ ਜਰਮਨੀ ਦੇ ਜੂਲੀਅਨ ਵੇਬਰ ਨੇ ਇਸ ਟੂਰਨਾਮੈਂਟ ਵਿੱਚ 85.97 ਮੀਟਰ ਦੀ ਥਰੋਅ ਕੀਤੀ ਅਤੇ ਨੀਰਜ ਚੋਪੜਾ ਤੋਂ ਬਾਅਦ ਤੀਜੇ ਸਥਾਨ ’ਤੇ ਰਹੇ।
- ਚੈਂਪੀਅਨਸ ਟਰਾਫੀ 'ਚ ਕਿਸੇ ਵੀ ਕੀਮਤ 'ਤੇ ਭਾਰਤ ਨੂੰ ਚਾਹੁੰਦਾ ਹੈ ਪਾਕਿਸਤਾਨ, ਮਨਾਉਣ ਲਈ ਅਪਣਾ ਰਿਹਾ ਵੱਖ-ਵੱਖ ਹੱਥਕੰਡੇ - Pakistan Champion Trophy 2025
- 'ਮੈਰਾਡੋਨਾ' ਦੇ ਨਾਂ ਨਾਲ ਮਸ਼ਹੂਰ ਭਾਰਤੀ ਫੁੱਟਬਾਲਰ ਦਾ ਦਿਹਾਂਤ, 74 ਸਾਲ ਦੀ ਉਮਰ 'ਚ ਲਏ ਆਖਰੀ ਸਾਹ - Toshen Borah Dies
- ਖੇਡ ਜਗਤ 'ਚ ਮਚੀ ਸਨਸਨੀ, ਫੁੱਟਬਾਲ ਕੋਚ 'ਤੇ 3 ਨਾਬਾਲਿਗ ਖਿਡਾਰੀਆਂ ਨਾਲ ਬਲਾਤਕਾਰ ਦਾ ਇਲਜ਼ਾਮ - Football Coach Rape allegation