ETV Bharat / sports

ਸਨਰਾਈਜ਼ਰਜ਼ ਹੈਦਰਾਬਾਦ ਦੀ ਇਤਿਹਾਸਕ ਜਿੱਤ, ਆਈਪੀਐਲ ਵਿੱਚ ਸਭ ਤੋਂ ਵੱਧ ਸਕੋਰ ਬਣਾ ਕੇ ਮੁੰਬਈ ਇੰਡੀਅਨਜ਼ ਨੂੰ 31 ਦੌੜਾਂ ਨਾਲ ਹਰਾਇਆ - mi vs srh ipl 2024 8th match

SRH vs MI Updates: ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐੱਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ 277 ਦੌੜਾਂ ਬਣਾ ਕੇ ਮੁੰਬਈ ਇੰਡੀਅਨਜ਼ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ। ਵਿਸ਼ਾਲ ਦੌੜਾਂ ਦੇ ਸਕੋਰ ਦਾ ਪਿੱਛਾ ਕਰਦਿਆਂ ਮੁੰਬਈ ਇੰਡੀਅਨਜ਼ ਦੀ ਟੀਮ 31 ਦੌੜਾਂ ਦੇ ਫਾਸਲੇ ਨਾਲ ਮੈਚ ਹਾਰ ਗਈ।

mi-vs-srh-ipl-2024-8th-match-live-score-live-match-updates-and-highlights-from-rajiv-gandhi-international-stadium
SRH Vs MI Live: ਕ੍ਰੀਜ਼ 'ਤੇ ਕਲਾਸਨ ਅਤੇ ਮਾਰਕਰਮ, 16 ਓਵਰਾਂ ਵਿੱਚ ਹੈਦਰਾਬਾਦ ਦਾ ਸਕੋਰ (214/3) - IPL 2024
author img

By ETV Bharat Sports Team

Published : Mar 27, 2024, 9:16 PM IST

Updated : Mar 28, 2024, 6:36 AM IST

ਦਿੱਲੀ: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ 'ਤੇ 31 ਦੌੜਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਹੈਦਰਾਬਾਦ ਨੇ IPL ਦੇ ਇਤਿਹਾਸ 'ਚ ਸਭ ਤੋਂ ਵੱਧ 277 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 246 ਦੌੜਾਂ ਬਣਾ ਕੇ 31 ਦੌੜਾਂ ਨਾਲ ਮੈਚ ਹਾਰ ਗਈ। ਮੁੰਬਈ ਇੰਡੀਅਨਜ਼ ਲਈ ਤਿਲਕ ਵਰਮਾ ਨੇ 64 ਦੌੜਾਂ ਬਣਾਈਆਂ। ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਲਈ ਜੈਦੇਵ ਉਡੰਕਟ ਅਤੇ ਪੈਟ ਕਮਿੰਸ ਨੇ 2-2 ਵਿਕਟਾਂ ਲਈਆਂ।

ਇਤਿਹਾਸਕ ਸਕੋਰ: ਮੁੰਬਈ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੈਦਰਾਬਾਦ ਨੇ ਆਪਣੇ ਘਰੇਲੂ ਮੈਦਾਨ 'ਤੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 277 ਦੌੜਾਂ ਬਣਾਈਆਂ। ਜੋ ਕਿ IPL ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ।ਇਸ ਤੋਂ ਪਹਿਲਾਂ ਬੈਂਗਲੁਰੂ ਨੇ 263 ਦੌੜਾਂ ਬਣਾਈਆਂ ਸਨ। ਹੈਦਰਾਬਾਦ ਨੇ 3 ਤੇਜ਼ ਅਰਧ ਸੈਂਕੜੇ ਲਗਾਏ। ਜਿਸ 'ਚ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 62 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਭਿਸ਼ੇਕ ਸ਼ਰਮਾ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 23 ਗੇਂਦਾਂ 'ਚ 63 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹੇਨਰਿਕ ਕਲਾਸੇਨ ਅਤੇ ਐਡਮ ਮਾਰਕਰਮ ਅਜੇਤੂ ਰਹੇ। ਕਲਾਸੇਨ ਨੇ 34 ਗੇਂਦਾਂ ਖੇਡਦੇ ਹੋਏ 80 ਦੌੜਾਂ ਦੀ ਪਾਰੀ ਖੇਡੀ।

ਤੂਫਾਨੀ ਬੱਲੇਬਾਜ਼ੀ: ਐਡਮ ਮਾਰਕਰਮ ਨੇ 28 ਗੇਂਦਾਂ 'ਚ 42 ਦੌੜਾਂ ਬਣਾਈਆਂ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਆਈਪੀਐਲ ਦੀ ਡੈਬਿਊ ਕਰਨ ਵਾਲੀ ਕਵੇਨਾ ਮੇਫੇਕਾ ਨੇ 4 ਓਵਰਾਂ 'ਚ 66 ਦੌੜਾਂ ਦਿੱਤੀਆਂ ਜਦਕਿ ਪੀਯੂਸ਼ ਚਾਵਲਾ ਨੇ 2 ਓਵਰਾਂ 'ਚ 34 ਦੌੜਾਂ ਦਿੱਤੀਆਂ। ਸ਼ਮਸ ਮੁਲਾਨੀ ਨੇ 2 ਓਵਰਾਂ 'ਚ 33 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਗੇਰਾਲਡ ਕੋਏਟਜ਼ੀ ਨੇ 4 ਓਵਰਾਂ 'ਚ 57 ਦੌੜਾਂ ਦਿੱਤੀਆਂ। ਸਭ ਤੋਂ ਵਧੀਆ ਗੇਂਦਬਾਜ਼ੀ ਜਸਪ੍ਰੀਤ ਬੁਮਰਾਹ ਨੇ ਕੀਤੀ, ਉਸ ਨੇ 4 ਓਵਰਾਂ ਵਿੱਚ 36 ਦੌੜਾਂ ਦਿੱਤੀਆਂ।

ਬਣੇ ਨਵੇਂ ਰਿਕਾਰਡ: ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 21 ਮੈਚ ਖੇਡੇ ਗਏ ਸਨ, ਜਿਨ੍ਹਾਂ 'ਚ ਹੈਦਰਾਬਾਦ ਨੇ 9 ਅਤੇ ਮੁੰਬਈ ਇੰਡੀਅਨਜ਼ ਨੇ 12 ਮੈਚ ਜਿੱਤੇ ਸਨ। ਅੱਜ ਹੋਏ ਮੈਚ ਨੇ ਕਈ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਇਸ ਮੈਚ ਵਿੱਚ ਸਭ ਤੋਂ ਵੱਧ ਆਈਪੀਐੱਲ ਅੰਦਰ ਦੌੜਾਂ ਦਾ ਰਿਕਾਰ਼ ਤਾਂ ਬਣਿਆ ਹੀ ਹੈ ਨਾਲ ਹੀ ਇੱਕ ਮੈਚ ਦੇ ਦੌਰਾਨ ਸਭ ਤੋਂ ਜ਼ਿਆਦਾ ਛੱਕਿਆ ਦਾ ਵੀ ਨਵਾਂ ਰਿਕਾਰਡ ਆਈਪੀਐੱਲ ਦੇ ਅੰਦਰ ਬਣਿਆ ਹੈ।

Last Updated : Mar 28, 2024, 6:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.