ਨਵੀਂ ਦਿੱਲੀ— ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 12 ਜੁਲਾਈ (ਸ਼ੁੱਕਰਵਾਰ) ਨੂੰ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਨੇ ਵੈਸਟਇੰਡੀਜ਼ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਇੰਗਲੈਂਡ ਦੀ ਪਾਰੀ ਅਤੇ 114 ਦੌੜਾਂ ਦੀ ਜਿੱਤ ਨਾਲ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਐਂਡਰਸਨ ਪਹਿਲਾਂ ਹੀ ਵਨਡੇ ਅਤੇ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਹੁਣ ਉਨ੍ਹਾਂ ਨੇ ਆਪਣੇ ਜੀਵਨ ਦੇ 42 ਸਾਲ ਪੂਰੇ ਕਰਨ ਤੋਂ ਸਿਰਫ਼ 18 ਦਿਨ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਵਿਰਾਟ ਨੂੰ ਲੈ ਕੇ ਐਂਡਰਸਨ ਦਾ ਵੱਡਾ ਬਿਆਨ : ਜੇਮਸ ਐਂਡਰਸਨ ਨੇ ਵਿਰਾਟ ਕੋਹਲੀ ਬਾਰੇ ਗੱਲ ਕਰਦੇ ਹੋਏ ਕਿਹਾ, 'ਸ਼ੁਰੂਆਤੀ ਦਿਨਾਂ 'ਚ ਵਿਰਾਟ ਕੋਹਲੀ ਖਿਲਾਫ ਖੇਡਦੇ ਹੋਏ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਉਸ ਨੂੰ ਹਰ ਗੇਂਦ 'ਤੇ ਆਊਟ ਕਰ ਸਕਦੇ ਹੋ ਪਰ ਹੁਣ ਤੁਹਾਨੂੰ ਅਜਿਹਾ ਲੱਗ ਰਿਹਾ ਹੈ। ਕਿ ਤੁਸੀਂ ਵਿਰਾਟ ਕੋਹਲੀ ਨੂੰ ਇੱਕ ਵਾਰ ਵੀ ਆਊਟ ਨਹੀਂ ਕਰ ਸਕਦੇ ਅਤੇ ਤੁਸੀਂ ਬਹੁਤ ਹੀ ਘਟੀਆ ਮਹਿਸੂਸ ਕਰਦੇ ਹੋ। ਐਂਡਰਸਨ ਨੇ ਆਪਣੇ ਬਿਆਨ ਨਾਲ ਸਪੱਸ਼ਟ ਕੀਤਾ ਹੈ ਕਿ ਕੋਹਲੀ ਨੂੰ ਗੇਂਦਬਾਜ਼ੀ ਕਰਨਾ ਉਨ੍ਹਾਂ ਲਈ ਵੀ ਆਸਾਨ ਨਹੀਂ ਸੀ।
ਐਂਡਰਸਨ ਅਤੇ ਕੋਹਲੀ ਦੀ ਟੈਸਟ 'ਚ ਟੱਕਰ
2014, 2016, 2018 ਅਤੇ 2021 'ਚ ਐਂਡਰਸਨ ਅਤੇ ਕੋਹਲੀ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕੋਹਲੀ ਨੇ ਐਂਡਰਸਨ ਖਿਲਾਫ 36 ਟੈਸਟ ਪਾਰੀਆਂ 'ਚ ਬੱਲੇਬਾਜ਼ੀ ਕੀਤੀ ਹੈ। ਐਂਡਰਸਨ ਨੇ ਕੋਹਲੀ ਨੂੰ 7 ਵਾਰ ਆਊਟ ਕੀਤਾ ਹੈ। ਕੋਹਲੀ ਨੇ ਐਂਡਰਸਨ ਖਿਲਾਫ 710 ਗੇਂਦਾਂ 'ਚ 305 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 42.95 ਅਤੇ ਔਸਤ 43.57 ਰਿਹਾ। ਕੋਹਲੀ ਨੇ ਐਂਡਰਸਨ ਖਿਲਾਫ ਵੀ 39 ਚੌਕੇ ਲਗਾਏ ਹਨ।
- ਨੋਵਾਕ ਜੋਕੋਵਿਚ ਨੇ ਲੋਰੇਂਜੋ ਮੁਸੇਟੀ ਨੂੰ ਹਰਾ ਕੇ ਫਾਈਨਲ 'ਚ ਮਾਰੀ ਐਂਟਰੀ, ਕਾਰਲੋਸ ਨਾਲ ਹੋਵੇਗਾ ਖਿਤਾਬ ਲਈ ਮੁਕਾਬਲਾ - Wimbledon 2024
- ਕੋਹਲੀ ਬਾਰੇ ਐਂਡਰਸਨ ਨੇ ਦਿੱਤਾ ਵੱਡਾ ਬਿਆਨ, ਕਿਹਾ- 'ਹਰ ਗੇਂਦ 'ਤੇ ਆਊਟ ਹੋ ਸਕਦੇ ਹਨ ਵਿਰਾਟ' - JAMES ANDERSON RETIREMENT
- ਵਿੰਬਲਡਨ ਦੇਖਣ ਪਹੁੰਚੇ ਭਾਰਤੀ ਕ੍ਰਿਕਟ ਦੇ ਹਿੱਟਮੈਨ ਰੋਹਿਤ ਸ਼ਰਮਾ, ਸ਼ਾਨਦਾਰ ਲੁੱਕ ਦੇ ਦੀਵਾਨੇ ਹੋਏ ਪ੍ਰਸ਼ੰਸਕ - Rohit Sharma at Wimbledon