ਨਵੀਂ ਦਿੱਲੀ: ਕੋਲਕਾਤਾ ਨਾਈਟ ਰਾਈਡਰਜ਼ ਲਈ ਦੋ ਵਾਰ ਕਪਤਾਨ ਦੇ ਰੂਪ 'ਚ ਟਰਾਫੀ ਜਿੱਤਣ ਵਾਲੇ ਗੌਤਮ ਗੰਭੀਰ ਦੀ ਕੇਕੇਆਰ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਹੈ। ਦੋ ਸਾਲਾਂ ਬਾਅਦ ਕੋਲਕਾਤਾ 'ਚ ਵਾਪਸੀ ਕਰਨ ਤੋਂ ਬਾਅਦ, ਕੇਕੇਆਰ ਇੱਕ ਵਾਰ ਫਿਰ ਅੰਕ ਸੂਚੀ ਵਿੱਚ ਸਿਖਰ 'ਤੇ ਹੈ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਟੀਮ ਨੇ ਹੁਣ ਤੱਕ 11 'ਚੋਂ 8 ਮੈਚ ਜਿੱਤੇ ਹਨ। ਇਸ ਤੋਂ ਬਾਅਦ ਗੰਭੀਰ ਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਗੰਭੀਰ ਦੇ ਸਾਹਮਣੇ ਰੋਣ ਲੱਗਾ ਫੈਨ: ਕੋਲਕਾਤਾ ਨਾਈਟ ਰਾਈਡਰਜ਼ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਕੇਕੇਆਰ ਦਾ ਇੱਕ ਫੈਨ ਖੜ੍ਹਾ ਹੋ ਜਾਂਦਾ ਹੈ ਅਤੇ ਬੋਲਦੇ ਹੋਏ ਰੋਣ ਲੱਗ ਜਾਂਦਾ ਹੈ। ਉਹ ਕਹਿੰਦਾ ਹੈ ਕਿ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ, ਫਿਰ ਉਹ ਹੋਰ ਰੋਣ ਲੱਗ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਨੂੰ ਛੱਡ ਕੇ ਨਾ ਜਾਓ। ਉਨ੍ਹਾਂ ਕਿਹਾ ਕਿ ਤੁਹਾਡੇ ਜਾਣ ਨਾਲ ਸਾਨੂੰ ਜੋ ਦੁੱਖ ਹੋਇਆ ਹੈ, ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ।
ਇਸ ਤੋਂ ਬਾਅਦ, ਗੰਭੀਰ ਦੇ ਉਸ ਪ੍ਰਸ਼ੰਸਕ ਨੇ ਇੱਕ ਬੰਗਾਲੀ ਗੀਤ ਵਿੱਚ ਉਨ੍ਹਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਫੈਨ ਕਹਿੰਦਾ ਹੈ ਕਿ, 'ਤੁਸੀਂ ਮੇਰਾ ਦਿਲ ਹੋ ਤੇ ਅਸੀਂ ਤੁਹਾਨੂੰ ਆਪਣੇ ਦਿਲ 'ਚ ਰੱਖਦੇ ਹਾਂ।' ਤੁਸੀਂ ਸਾਨੂੰ ਛੱਡ ਕੇ ਕਦੇ ਨਾ ਜਾਣਾ। ਕਦੇ ਤਕਲੀਫ ਨਾ ਦੇਣਾ। ਅਸੀਂ ਕਦੇ ਵੀ ਤੁਹਾਨੂੰ ਛੱਡਣਾ ਨਹੀਂ ਚਾਹੁੰਦੇ, ਪਲੀਜ ਸਰ ਪਲੀਜ ਸਰ'।
ਇਹ ਵੀਡੀਓ ਕੁਝ ਹੀ ਸਮੇਂ 'ਚ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਅਤੇ ਪ੍ਰਸ਼ੰਸਕ ਵੀ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਗੰਭੀਰ ਦੋ ਸਾਲ ਪਹਿਲਾਂ ਕੋਲਕਾਤਾ ਨੂੰ ਛੱਡ ਕੇ ਲਖਨਊ ਸੁਪਰਜਾਇੰਟਸ ਦੇ ਮੈਂਟਰ ਬਣ ਗਏ ਸਨ, ਜਿਸ ਤੋਂ ਬਾਅਦ ਕੇਕੇਆਰ ਟਾਪ-4 ਵਿੱਚ ਵੀ ਜਗ੍ਹਾ ਨਹੀਂ ਬਣਾ ਸਕਿਆ ਸੀ। ਦੋਵੇਂ ਸਾਲ ਉਹ ਸੱਤਵੇਂ ਨੰਬਰ 'ਤੇ ਰਹੀ। ਇਸ ਤੋਂ ਪਹਿਲਾਂ ਕੋਲਕਾਤਾ ਗੰਭੀਰ ਦੀ ਅਗਵਾਈ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਸੀ।
ਗੰਭੀਰ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਹੁਣ ਉਨ੍ਹਾਂ ਨੂੰ ਭਾਰਤੀ ਟੀਮ ਦਾ ਕੋਚ ਬਣਾਉਣ ਦੀ ਗੱਲ ਸ਼ੁਰੂ ਕਰ ਦਿੱਤੀ ਹੈ।