ਜਲੰਧਰ: ਪੈਰਿਸ ਵਿਖੇ ਚੱਲ ਰਹੇ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਨੇ ਕੱਲ੍ਹ ਜਿੱਤ ਨਾਲ ਇਸ ਟੂਰਨਾਮੈਂਟ ਦਾ ਅਗਾਜ਼ ਕੀਤਾ। ਟੀਮ ਵੱਲੋਂ ਖੇਡੇ ਗਏ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਤਿੰਨ ਇੱਕ ਨਾਲ ਹਰਾਇਆ ਅਤੇ ਪਹਿਲਾਂ ਮੈਚ ਆਪਣੇ ਨਾਮ ਕਰ ਲਿਆ।
ਭਾਰਤੀਆਂ ਟੀਮ ਦੀ ਇਸ ਜਿੱਤ ਨਾਲ ਜਿਥੇ ਦੇਸ਼ ਵਿੱਚ ਹਾਕੀ ਪ੍ਰੇਮੀਆਂ ਵਿੱਚ ਖੁਸ਼ੀ ਹੈ, ਓਥੇ ਹੀ ਟੀਮ ਦੇ ਖਿਡਾਰੀਆਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਅੱਗੇ ਵਧੀਆ ਖੇਡਣ ਦਾ ਅਸ਼ੀਰਵਾਦ ਦੇ ਰਹੇ ਹਨ।
ਜਲੰਧਰ ਵਿਖੇ ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਮਾਤਾ ਦਵਿੰਦਰਜੀਤ ਕੌਰ ਨੇ ਵੀ ਟੀਮ ਨੂੰ ਪਹਿਲਾਂ ਮੈਚ ਜਿੱਤਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਟੀਮ ਨੇ ਕੱਲ੍ਹ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਮਨਦੀਪ ਵੱਲੋਂ ਗੋਲ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਟੀਮ ਨੇ ਰਲ਼ਕੇ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਪੂਰੀ ਟੀਮ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਅੱਗੇ ਹੋਰ ਵਧੀਆ ਖੇਡਣ ਦੀ ਉਮੀਦ ਜਤਾਈ।
ਉਲੇਖਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲੇ ਕੁਆਰਟਰ 'ਚ ਸ਼ਾਨਦਾਰ ਖੇਡ ਦਿਖਾਈ। ਨਿਊਜ਼ੀਲੈਂਡ ਨੇ ਹਮਲਾਵਰ ਹੋ ਕੇ ਖੇਡਦੇ ਹੋਏ ਚੌਥੇ ਮਿੰਟ 'ਚ ਗੋਲ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਗੋਲਕੀਪਰ ਅਭਿਸ਼ੇਕ ਨੇ ਸ਼ਾਨਦਾਰ ਬਚਾਅ ਕੀਤਾ। ਹਾਲਾਂਕਿ ਨਿਊਜ਼ੀਲੈਂਡ ਨੂੰ 8ਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ। ਨਿਊਜ਼ੀਲੈਂਡ ਨੇ ਇਸ ਦਾ ਪੂਰਾ ਫਾਇਦਾ ਉਠਾਇਆ।
- ਮਨੂ ਭਾਕਰ ਨੇ ਭਾਰਤ ਨੂੰ ਦਿਵਾਇਆ ਪਹਿਲਾ ਮੈਡਲ, ਪੀਐਮ ਮੋਦੀ ਸਮੇਤ ਦਿੱਗਜ਼ਾਂ ਨੇ ਇਵੇਂ ਦਿੱਤੀ ਵਧਾਈ - Manu winning bronze medal
- ਭਾਰਤ ਦਾ ਖੁੱਲ੍ਹਿਆ ਖਾਤਾ, ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਪਹਿਲਾ ਮੈਡਲ - PARIS OLYMPICS 2024
- ਪੀਵੀ ਸਿੰਧੂ ਨੇ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕਰਦੇ ਹੋਏ ਮਾਲਦੀਵ ਦੇ ਅਬਦੁਲ ਰਜ਼ਾਕ ਨੂੰ ਹਰਾਇਆ - Paris Olympics 2024
ਇਸ ਦੇ ਨਾਲ ਹੀ ਆਖਰੀ ਕੁਆਰਟਰ ਵਿੱਚ ਭਾਰਤ ਨੂੰ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਗੋਲ ਨਹੀਂ ਹੋ ਸਕਿਆ। 53ਵੇਂ ਮਿੰਟ 'ਚ ਨਿਊਜ਼ੀਲੈਂਡ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਸਿਮਨ ਨੇ ਗੋਲ ਕਰਕੇ ਟੀਮ ਨੂੰ ਬਰਾਬਰੀ 'ਤੇ ਲੈ ਆਂਦਾ। 58ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਪੈਨਲਟੀ ਸਟਰੋਕ ਮਿਲਿਆ ਅਤੇ ਕਪਤਾਨ ਨੇ ਗੋਲ ਕਰਕੇ ਭਾਰਤ ਨੂੰ 3-2 ਨਾਲ ਅੱਗੇ ਕਰ ਦਿੱਤਾ। ਭਾਰਤ ਨੇ 106 ਹਾਕੀ ਮੈਚਾਂ 'ਚ ਨਿਊਜ਼ੀਲੈਂਡ ਖਿਲਾਫ 59 ਵਾਰ ਜਿੱਤ ਦਰਜ ਕੀਤੀ ਹੈ।