ਵਿਸ਼ਾਖਾਪਟਨਮ : ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੂਜੇ ਟੈਸਟ ਮੈਚ ਨੂੰ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਨਾਮ ਕਰ ਲਿਆ, ਪਰ ਇਸ ਰੋਮਾਂਚਕ ਮੈਚ ਦੇ ਮੈਚ ਦੀ ਦੂਜੀ ਪਾਰੀ ਦੌਰਾਨ ਸ਼ਾਨਦਾਰ ਸੈਂਕੜਾ ਜੜਨ ਵਾਲੇ ਸ਼ੁਭਮਨ ਗਿੱਲ ਮੈਦਾਨ 'ਤੇ ਨਹੀਂ ਉਤਰੇ। ਉਨ੍ਹਾਂ ਦੀ ਜਗ੍ਹਾ ਸਰਫਰਾਜ਼ ਖਾਨ ਨੂੰ ਫੀਲਡਰ ਦੇ ਰੂਪ 'ਚ ਮੈਦਾਨ 'ਚ ਉਤਾਰਿਆ ਗਿਆ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਦੂਜੇ ਦਿਨ ਫੀਲਡਿੰਗ ਕਰਦੇ ਸਮੇਂ ਸ਼ੁਭਮਨ ਗਿੱਲ ਦੇ ਸੱਜੇ ਹੱਥ ਦੀ ਇੰਡੈਕਸ ਉਂਗਲ 'ਤੇ ਸੱਟ ਲੱਗ ਗਈ, ਜਿਸ ਕਾਰਨ ਉਹ ਸੋਮਵਾਰ ਨੂੰ ਫੀਲਡਿੰਗ ਲਈ ਮੈਦਾਨ 'ਚ ਨਹੀਂ ਆਏ।
ਸ਼ੁਭਮਨ ਗਿੱਲ ਦੀ ਸੱਟ ਭਾਰਤ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਗਿੱਲ ਇੱਕ ਸਲਿਪ ਕੈਚਰ ਹੈ ਅਤੇ ਜ਼ਿਆਦਾਤਰ ਸਮਾਂ ਸਲਿੱਪ ਵਿੱਚ ਫਿਲਡਿੰਗ ਕਰਦਾ ਨਜ਼ਰ ਆਉਂਦਾ ਹੈ। ਇਸ ਤੋਂ ਪਹਿਲਾਂ ਵੀ ਗਿੱਲ ਨੇ ਇੰਗਲੈਂਡ ਦੀ ਪਹਿਲੀ ਪਾਰੀ ਵਿੱਚ ਚਾਰ ਸ਼ਾਨਦਾਰ ਕੈਚ ਲਏ ਸਨ। ਇਸ ਤੋਂ ਪਹਿਲਾਂ ਇੰਗਲੈਂਡ ਦਾ ਖਤਰਨਾਕ ਬੱਲੇਬਾਜ਼ ਜੋ ਰੂਟ ਵੀ ਜ਼ਖਮੀ ਹੋ ਗਿਆ ਸੀ। ਰੂਟ 18ਵੇਂ ਓਵਰ 'ਚ ਸ਼ੁਭਮਨ ਗਿੱਲ ਦਾ ਸਲਿਪ ਵਿੱਚ ਕੈਚ ਲੈਂਦੇ ਸਮੇਂ ਜ਼ਖਮੀ ਹੋ ਗਿਆ ਸੀ, ਹਾਲਾਂਕਿ ਕੈਚ ਛੁੱਟ ਗਿਆ ਸੀ। ਇਸ ਤੋਂ ਬਾਅਦ ਉਹ ਬਾਕੀ ਸੈਸ਼ਨਾਂ ਤੋਂ ਬਾਹਰ ਹੋ ਗਿਆ।
- ਇੰਗਲੈਂਡ ਦੇ ਮਹਾਨ ਖਿਡਾਰੀ ਵੱਲੋਂ ਜਸਪ੍ਰੀਤ ਬੁਮਰਾਹ ਦੀ ਤਾਰੀਫ, ਕਿਹਾ ਬੁਮਰਾਹ ਦੁਨੀਆ ਦਾ ਸਭ ਤੋਂ ਵਧੀਆ ਗੇਂਦਬਾਜ਼
- ਸ਼ੁਭਮਨ ਗਿੱਲ ਨੇ ਆਪਣੀ ਸੈਂਕੜੇ ਵਾਲੀ ਪਾਰੀ 'ਤੇ ਕਹੀ ਵੱਡੀ ਗੱਲ, ਜਾਣੋ ਕਿਸ ਦਾ ਕੀਤਾ ਧੰਨਵਾਦ
- ਸਵਿੰਗ ਦੇ ਬਾਦਸ਼ਾਹ ਭੁਵੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ, ਜਾਣੋ ਉਸ ਨਾਲ ਜੁੜੇ ਦਿਲਚਸਪ ਤੱਥ ਅਤੇ ਧਮਾਕੇਦਾਰ ਅੰਕੜੇ
ਇੰਗਲੈਂਡ ਦੀ ਦੂਜੀ ਪਾਰੀ 'ਚ ਜੋ ਰੂਟ ਬੱਲੇਬਾਜ਼ੀ ਕਰਨ ਆਏ ਅਤੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ 'ਚ ਕੈਚ ਆਊਟ ਹੋ ਗਏ। ਉਨ੍ਹਾਂ ਨੇ 9 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਹਿਲੇ ਮੈਚ 'ਚ 34 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ ਸ਼ੁਭਮਨ ਗਿੱਲ ਨੇ ਦੂਜੀ ਪਾਰੀ 'ਚ ਸ਼ਾਨਦਾਰ ਸੈਂਕੜਾ ਲਗਾ ਕੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਦੂਜੀ ਪਾਰੀ ਵਿੱਚ ਉਸ ਨੇ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੱਸ ਦਈਏ ਭਾਰਤ ਨੇ ਮੈਚ ਦੇ ਚੌਥੇ ਦਿਨ ਇੰਗਲੈਂਡ ਨੂੰ 106 ਦੌੜਾਂ ਦੇ ਫਰਕ ਨਾਲ ਮਾਤ ਦਿੱਤੀ ਅਤੇ ਪਹਿਲੇ ਮੈਚ ਵਿੱਚ ਹੋਈ ਹਾਰ ਦਾ ਬਦਲਾ ਲੈਂਦਿਆਂ ਸੀਰੀਜ਼ ਨੂੰ ਇੱਕ-ਇੱਕ ਦੀ ਬਰਾਬਰੀ ਉੱਤੇ ਖੜ੍ਹਾ ਕਰ ਦਿੱਤਾ ਹੈ।