ਨਵੀਂ ਦਿੱਲੀ: ਭਾਰਤੀ ਨੌਜਵਾਨ ਤੀਰਅੰਦਾਜ਼ ਅਦਿਤੀ ਗੋਪੀਚੰਦ ਨੂੰ ਵਰਲਡ ਤੀਰਅੰਦਾਜ਼ੀ ਵੱਲੋਂ ਬ੍ਰੇਕਥਰੂ ਤੀਰਅੰਦਾਜ਼ ਆਫ ਦਿ ਈਅਰ 2023 ਦਾ ਪੁਰਸਕਾਰ ਮਿਲਿਆ ਹੈ। ਅਦਿਤੀ ਨੇ ਪਿਛਲੇ ਸਾਲ 2023 'ਚ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸਭ ਤੋਂ ਘੱਟ ਉਮਰ 'ਚ ਸੋਨ ਤਮਗਾ ਜਿੱਤ ਕੇ ਵੱਡਾ ਰਿਕਾਰਡ ਬਣਾਇਆ ਸੀ। ਉਸ ਨੇ ਮੈਕਸੀਕੋ ਦੀ ਐਂਡਰੀਆ ਬੇਸੇਰਾ ਨੂੰ ਹਰਾ ਕੇ ਇਹ ਰਿਕਾਰਡ ਹਾਸਲ ਕੀਤਾ। ਇਸ ਈਵੈਂਟ ਵਿੱਚ ਜੋਤੀ ਸੁਰੇਖਾ ਵੇਨਮ ਅਤੇ ਪ੍ਰਨੀਤ ਕੌਰ ਦੀ ਜੋੜੀ ਨੇ ਵੀ ਸੋਨ ਤਗਮਾ ਜਿੱਤਿਆ।
-
Many congratulations to Aditi Gopichand Swami on winning the World Archery Breakthrough Archer of 2023 Award.
— Anurag Thakur (@ianuragthakur) February 4, 2024
2023 has been a phenomenal year for Aditi, showcasing her exceptional talent and amazing consistency. She became first Indian and the Youngest World Champion, along with… pic.twitter.com/E6ovLSJqiB
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਸ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੰਦੇ ਹੋਏ ਕਿਹਾ, '2023 ਦਾ ਵਿਸ਼ਵ ਤੀਰਅੰਦਾਜ਼ੀ ਬ੍ਰੇਕਥਰੂ ਤੀਰਅੰਦਾਜ਼ ਜਿੱਤਣ 'ਤੇ ਅਦਿਤੀ ਗੋਪੀਚੰਦ ਸਵਾਮੀ ਨੂੰ ਬਹੁਤ-ਬਹੁਤ ਵਧਾਈਆਂ। 2023 ਅਦਿਤੀ ਲਈ ਇੱਕ ਬੇਮਿਸਾਲ ਸਾਲ ਰਿਹਾ ਹੈ, ਜਿਸ ਵਿੱਚ ਉਸਨੇ ਆਪਣੀ ਅਸਾਧਾਰਣ ਪ੍ਰਤਿਭਾ ਅਤੇ ਸ਼ਾਨਦਾਰ ਨਿਰੰਤਰਤਾ ਦਾ ਪ੍ਰਦਰਸ਼ਨ ਕੀਤਾ ਹੈ। ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤ ਕੇ ਉਹ ਪਹਿਲੀ ਭਾਰਤੀ ਅਤੇ ਸਭ ਤੋਂ ਛੋਟੀ ਉਮਰ ਦੀ ਵਿਸ਼ਵ ਚੈਂਪੀਅਨ ਬਣੀ। ਇਹ ਪੁਰਸਕਾਰ ਉਸ ਦੀ ਮਿਹਨਤ ਅਤੇ ਅਨੁਸ਼ਾਸਨ ਦੀ ਚੰਗੀ ਪਛਾਣ ਹੈ। ਉਸ ਨੂੰ ਮੇਰੀਆਂ ਸ਼ੁੱਭਕਾਮਨਾਵਾਂ, ਇਸ ਨੂੰ ਜਾਰੀ ਰੱਖੋ।'
ਸਤਾਰਾ ਵਿੱਚ ਜਨਮੀ ਇਸ ਖਿਡਾਰਨ ਦੀਆਂ ਪ੍ਰਾਪਤੀਆਂ 'ਤੇ ਇੱਕ ਨਜ਼ਰ ਮਾਰੀਏ ਤਾਂ ਅਦਿਤੀ ਨੇ ਆਇਰਲੈਂਡ ਦੇ ਲਿਮੇਰਿਕ ਵਿੱਚ 2023 ਦੀ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਅਦਿਤੀ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਵੀ ਬਣ ਗਈ ਹੈ। ਅਦਿਤੀ ਏਸ਼ਿਆਈ ਖੇਡਾਂ ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਅਤੇ ਸੋਨ ਤਗ਼ਮੇ ਵੀ ਜਿੱਤ ਚੁੱਕੀ ਹੈ।
ਅਦਿਤੀ ਗੋਪੀਚੰਦ ਸਵਾਮੀ ਦਾ ਜਨਮ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਗਣਿਤ ਅਧਿਆਪਕ ਦੇ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਸ਼ਾਰਜਾਹ ਵਿੱਚ ਏਸ਼ੀਆ ਕੱਪ 2022 ਵਿੱਚ ਤਮਗਾ ਜਿੱਤਿਆ ਸੀ। ਜਿੱਥੇ ਉਸ ਨੇ ਹਮਵਤਨ ਪ੍ਰਨੀਤ ਕੌਰ ਨੂੰ ਹਰਾਇਆ।