ETV Bharat / lifestyle

ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ

ਅੱਜ ਦੇ ਸਮੇਂ 'ਚ ਬੱਚੇ ਜੰਕ ਫੂਡ ਜ਼ਿਆਦਾ ਖਾਂਦੇ ਹਨ, ਜਿਸ ਕਰਕੇ ਉਹ ਘੱਟ ਉਮਰ 'ਚ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

CHILDHOOD OBESITY
CHILDHOOD OBESITY (Getty Images)
author img

By ETV Bharat Health Team

Published : 3 hours ago

ਜੰਕ ਫੂਡ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਦੁਨੀਆ ਭਰ ਵਿੱਚ ਬੱਚਿਆਂ ਵਿੱਚ ਬਿਮਾਰੀਆਂ ਅਤੇ ਸਮੱਸਿਆਵਾਂ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ। ਬੱਚਿਆਂ ਵਿੱਚ ਚੰਗਾ ਅਤੇ ਸਿਹਤਮੰਦ ਭੋਜਨ ਖਾਣ ਦੀ ਆਦਤ ਪਾਉਣੀ ਜ਼ਰੂਰੀ ਹੈ। ਪਰ ਬੱਚੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਨਿਯਮਤ ਅਤੇ ਸਿਹਤਮੰਦ ਭੋਜਨ ਖਿਲਾਉਣਾ ਆਸਾਨ ਨਹੀਂ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬੱਚਿਆਂ ਨੂੰ ਬਚਪਨ ਤੋਂ ਹੀ ਸਹੀ ਸੇਧ ਮਿਲ ਜਾਵੇ ਤਾਂ ਹੌਲੀ-ਹੌਲੀ ਇਸ ਨੂੰ ਸੰਭਵ ਬਣਾਇਆ ਜਾ ਸਕਦਾ ਹੈ।

ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਸਿਹਤਮੰਦ ਅਤੇ ਨਿਯਮਤ ਭੋਜਨ ਦੇਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਇਸ ਦੇ ਨਾਲ ਹੀ ਬੱਚਿਆਂ 'ਚ ਫਾਸਟ ਫੂਡ, ਜੰਕ ਫੂਡ, ਪ੍ਰੋਸੈਸਡ ਫੂਡ ਅਤੇ ਗੈਰ-ਸਿਹਤਮੰਦ ਸਨੈਕਸਾਂ ਦਾ ਆਕਰਸ਼ਣ ਇੰਨਾ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕਿ ਅੱਜ-ਕੱਲ੍ਹ ਘਰ 'ਚ ਬਣੀਆਂ ਦਾਲਾਂ, ਚੌਲ, ਰੋਟੀਆਂ, ਸਬਜ਼ੀਆਂ ਦੀ ਜਗ੍ਹਾਂ ਬੱਚੇ ਪੀਜ਼ਾ, ਬਰਗਰ, ਰੋਲ ਆਦਿ ਨੂੰ ਪਸੰਦ ਕਰਦੇ ਹਨ। ਡਾਕਟਰਾਂ ਅਨੁਸਾਰ, ਬੱਚਿਆਂ ਵਿੱਚ ਖਾਣ-ਪੀਣ ਦੀਆਂ ਵਧਦੀਆਂ ਆਦਤਾਂ ਅਤੇ ਸਿਹਤ ਲਈ ਹਾਨੀਕਾਰਕ ਖਾਣ-ਪੀਣ ਦੀ ਵਧਦੀ ਮਾਤਰਾ ਦਾ ਹੀ ਨਤੀਜਾ ਹੈ ਕਿ ਛੋਟੀ ਉਮਰ ਵਿੱਚ ਹੀ ਬੱਚੇ ਮੋਟਾਪੇ ਅਤੇ ਇਸ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਨਾਲ ਉਨ੍ਹਾਂ ਦੀ ਇਮਿਊਨਿਟੀ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਅੱਜ ਦੇ ਸਮੇਂ ਵਿੱਚ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਬਚਪਨ ਤੋਂ ਹੀ ਪੌਸ਼ਟਿਕ ਭੋਜਨ ਦੀ ਮਹੱਤਤਾ ਸਮਝਾਉਣ ਅਤੇ ਉਨ੍ਹਾਂ ਵਿੱਚ ਸਹੀ ਸਮੇਂ 'ਤੇ ਸਹੀ ਭੋਜਨ ਖਾਣ ਦੀ ਆਦਤ ਪੈਦਾ ਕਰਨ ਦੀ ਕੋਸ਼ਿਸ਼ ਕਰਨ।

ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਬਾਲ ਰੋਗਾਂ ਦੀ ਮਾਹਿਰ ਡਾਕਟਰ ਸ੍ਰਿਸ਼ਟੀ ਚਤੁਰਵੇਦੀ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਵਿੱਚ ਮੋਟਾਪੇ ਅਤੇ ਇਸ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਦੇ ਮਾਮਲੇ ਨਾ ਸਿਰਫ਼ ਵੱਡੇ ਸ਼ਹਿਰਾਂ ਵਿੱਚ ਸਗੋਂ ਛੋਟੇ ਕਸਬਿਆਂ ਵਿੱਚ ਵੀ ਵਧਣ ਲੱਗੇ ਹਨ। ਇੰਨਾ ਹੀ ਨਹੀਂ ਬੱਚਿਆਂ ਵਿੱਚ ਅਕਸਰ ਬਿਮਾਰ ਹੋਣਾ, ਸਰੀਰਕ ਕਮਜ਼ੋਰੀ ਅਤੇ ਜਲਦੀ ਥੱਕ ਜਾਣ ਵਰਗੀਆਂ ਆਮ ਸਮੱਸਿਆਵਾਂ ਦੇ ਮਾਮਲੇ ਵੀ ਵਧਣ ਲੱਗੇ ਹਨ, ਜਿਸ ਲਈ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਗੈਰ-ਸਿਹਤਮੰਦ ਖਾਣਾ-ਪੀਣਾ ਜ਼ਿੰਮੇਵਾਰ ਹੈ।-ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਬਾਲ ਰੋਗਾਂ ਦੀ ਮਾਹਿਰ ਡਾਕਟਰ ਸ੍ਰਿਸ਼ਟੀ ਚਤੁਰਵੇਦੀ

ਬਚਪਨ ਤੋਂ ਹੀ ਕਰੋ ਕੋਸ਼ਿਸ਼

ਛੋਟੇ ਬੱਚਿਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ਵਿੱਚ ਬਣ ਜਾਂਦੀਆਂ ਹਨ। ਜੇਕਰ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਜੰਕ ਫੂਡ ਜਾਂ ਅਨਿਯਮਿਤ ਸਮੇਂ 'ਤੇ ਖਾਣਾ ਖਾਣ ਦੀ ਆਦਤ ਪੈ ਜਾਂਦੀ ਹੈ, ਤਾਂ ਭਵਿੱਖ ਵਿੱਚ ਉਨ੍ਹਾਂ ਦੀਆਂ ਆਦਤਾਂ ਨੂੰ ਸੁਧਾਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਆਉਣ ਵਾਲੇ ਸਮੇਂ 'ਚ ਇਨ੍ਹਾਂ ਆਦਤਾਂ ਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ।

ਮੁੰਬਈ ਦੇ ਖੁਰਾਕ ਅਤੇ ਪੋਸ਼ਣ ਮਾਹਿਰ ਰੁਸ਼ੇਲ ਜਾਰਜ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਫਾਸਟ ਫੂਡ, ਜੰਕ ਫੂਡ, ਪ੍ਰੋਸੈਸਡ ਫੂਡ ਅਤੇ ਗੈਰ-ਸਿਹਤਮੰਦ ਸਨੈਕਸ ਦੇ ਰੁਝਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਇਹ ਸਮਝਣਾ ਅਤੇ ਜਾਣਨਾ ਜ਼ਰੂਰੀ ਹੈ ਕਿ ਬੱਚੇ ਇਸ ਤਰ੍ਹਾਂ ਦੀ ਖੁਰਾਕ ਵੱਲ ਕਿਉਂ ਖਿੱਚੇ ਜਾਂਦੇ ਹਨ? -ਮੁੰਬਈ ਦੇ ਖੁਰਾਕ ਅਤੇ ਪੋਸ਼ਣ ਮਾਹਿਰ ਰੁਸ਼ੇਲ ਜਾਰਜ

ਬੱਚਿਆਂ ਵਿੱਚ ਜੰਕ ਫੂਡ ਦੀ ਲਤ ਦੇ ਕਈ ਕਾਰਨ ਹੋ ਸਕਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:-

  1. ਟੀਵੀ ਅਤੇ ਇਸ਼ਤਿਹਾਰਾਂ ਦਾ ਪ੍ਰਭਾਵ: ਫਾਸਟ ਫੂਡ ਅਤੇ ਪ੍ਰੋਸੈਸਡ ਫੂਡ ਦੇ ਚਮਕਦਾਰ ਇਸ਼ਤਿਹਾਰ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ।
  2. ਰੁਝੇਵਿਆਂ ਭਰੀ ਜੀਵਨ ਸ਼ੈਲੀ: ਜੇਕਰ ਮਾਪੇ ਬਹੁਤ ਰੁੱਝੇ ਹੋਣ ਅਤੇ ਸਮੇਂ ਦੀ ਘਾਟ ਕਾਰਨ ਉਹ ਆਪਣੇ ਬੱਚਿਆਂ ਦੀ ਖੁਰਾਕ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਘਰ ਦਾ ਖਾਣਾ ਘੱਟ ਅਤੇ ਬਾਹਰ ਦਾ ਖਾਣਾ ਜ਼ਿਆਦਾ ਦਿੱਤਾ ਜਾਂਦਾ ਹੈ ਤਾਂ ਬੱਚਿਆਂ ਨੂੰ ਬਾਹਰ ਖਾਣ ਦੀ ਆਦਤ ਪੈਦਾ ਹੋ ਸਕਦੀ ਹੈ।
  3. ਸਵਾਦ ਅਤੇ ਸਹੂਲਤ: ਜੰਕ ਫੂਡ ਸਵਾਦਿਸ਼ਟ ਅਤੇ ਆਸਾਨੀ ਨਾਲ ਉਪਲਬਧ ਹੁੰਦਾ ਹੈ, ਜੋ ਬੱਚੇ ਜਲਦੀ ਪਸੰਦ ਕਰਦੇ ਹਨ।
  4. ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ: ਜੇਕਰ ਬੱਚਿਆਂ ਨੂੰ ਨਿਸ਼ਚਿਤ ਸਮੇਂ 'ਤੇ ਖਾਣ ਦੀ ਆਦਤ ਨਾ ਪਾਈ ਜਾਵੇ ਤਾਂ ਉਹ ਸਨੈਕਸ ਅਤੇ ਫਾਸਟ ਫੂਡ ਵੱਲ ਆਕਰਸ਼ਿਤ ਹੋ ਜਾਂਦੇ ਹਨ।

ਕਿਹੜੀਆਂ ਚੀਜ਼ਾਂ ਅਤੇ ਸਾਵਧਾਨੀਆਂ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦੀਆਂ ਹਨ?

ਰੁਸ਼ੇਲ ਜਾਰਜ ਦਾ ਕਹਿਣਾ ਹੈ ਕਿ ਬੱਚਿਆਂ ਦੀ ਖੁਰਾਕ ਵਿੱਚ ਤਾਜ਼ੇ ਫਲ, ਸਬਜ਼ੀਆਂ, ਦਾਲਾਂ ਅਤੇ ਸਾਬਤ ਅਨਾਜ ਨੂੰ ਸ਼ਾਮਲ ਕਰਨਾ ਹੀ ਜ਼ਰੂਰੀ ਨਹੀਂ ਹੈ ਸਗੋਂ ਬੱਚਿਆਂ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਨੂੰ ਸਿਹਤਮੰਦ ਭੋਜਨ ਖਾਣ ਦੇ ਫਾਇਦੇ ਸਮਝਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਸਭ ਦੇ ਨਾਲ-ਨਾਲ ਇਹ ਬਹੁਤ ਜ਼ਰੂਰੀ ਹੈ ਕਿ ਘਰ ਦੇ ਬਜ਼ੁਰਗ ਖ਼ੁਦ ਚੰਗੀਆਂ ਆਦਤਾਂ ਦੀ ਮਿਸਾਲ ਬਣਨ, ਕਿਉਂਕਿ ਬੱਚੇ ਉਹੀ ਸਿੱਖਦੇ ਹਨ ਜੋ ਉਹ ਦੇਖਦੇ ਹਨ।-ਰੁਸ਼ੇਲ ਜਾਰਜ

ਇਸ ਤੋਂ ਇਲਾਵਾ, ਬਚਪਨ ਤੋਂ ਹੀ ਬੱਚਿਆਂ ਦੀ ਰੋਜ਼ਾਨਾ ਦੀ ਰੁਟੀਨ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰੋ ਅਤੇ ਹੇਠ ਲਿਖੀਆਂ ਚੀਜ਼ਾਂ ਦਾ ਧਿਆਨ ਰੱਖੋ:-

  1. ਨਿਯਮਤ ਸਮੇਂ 'ਤੇ ਖਾਣਾ ਖਾਣ ਦੀ ਆਦਤ ਬਣਾਓ। ਬੱਚਿਆਂ ਦੇ ਖਾਣ ਦਾ ਸਮਾਂ ਨਿਸ਼ਚਿਤ ਕਰੋ ਅਤੇ ਇਸ ਦੀ ਸਖਤੀ ਨਾਲ ਪਾਲਣਾ ਕਰੋ।
  2. ਬੱਚਿਆਂ ਲਈ ਰੋਜ਼ਾਨਾ ਮੀਨੂ ਨੂੰ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕਰੋ। ਇਸਦੇ ਨਾਲ ਹੀ, ਰੰਗੀਨ ਅਤੇ ਮਜ਼ੇਦਾਰ ਤਰੀਕਿਆਂ ਨਾਲ ਸਜਾ ਕੇ ਉਨ੍ਹਾਂ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦਿਓ।
  3. ਉਨ੍ਹਾਂ ਨੂੰ ਸਨੈਕਸ ਜਿਵੇਂ ਫਲ, ਸੁੱਕੇ ਮੇਵੇ, ਮੂੰਗਫਲੀ ਦੇ ਲੱਡੂ ਆਦਿ ਦਿਓ।
  4. ਖਾਣਾ ਖਾਂਦੇ ਸਮੇਂ ਬੱਚਿਆਂ ਨੂੰ ਟੀਵੀ ਜਾਂ ਮੋਬਾਈਲ ਦੇਖਣ ਤੋਂ ਰੋਕੋ।
  5. ਜਿੱਥੋਂ ਤੱਕ ਹੋ ਸਕੇ, ਪੂਰੇ ਪਰਿਵਾਰ ਨੂੰ ਇਕੱਠੇ ਭੋਜਨ ਖਾਣਾ ਚਾਹੀਦਾ ਹੈ। ਪਰਿਵਾਰ ਨਾਲ ਖਾਣਾ ਖਾਣ ਨਾਲ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ ਵਿੱਚ ਮਦਦ ਮਿਲਦੀ ਹੈ।
  6. ਬੱਚਿਆਂ ਦੀ ਪਸੰਦ ਅਤੇ ਨਾਪਸੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤਮੰਦ ਵਿਕਲਪ ਤਿਆਰ ਕਰੋ।
  7. ਬੱਚਿਆਂ ਦੇ ਸਕੂਲ ਲਈ ਅਜਿਹਾ ਟਿਫਿਨ ਤਿਆਰ ਕਰੋ ਜੋ ਸਿਹਤਮੰਦ ਅਤੇ ਸਵਾਦ ਹੋਵੇ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.