ਭਾਰ ਵਧਣ, ਅੰਤੜੀਆਂ ਦੀਆਂ ਸਮੱਸਿਆਵਾਂ, ਚਮੜੀ ਅਤੇ ਨੀਂਦ ਦੀ ਕਮੀ ਵਰਗੀਆਂ ਸਮੱਸਿਆਵਾਂ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹਰਬਲ ਟੀ ਦਾ ਸੇਵਨ ਕਰ ਸਕਦੇ ਹੋ। ਇਸ ਚਾਹ ਨੂੰ ਪੀਣ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ। ਇਸ ਲਈ ਅਸੀ ਤੁਹਾਨੂੰ ਇਸ ਚਾਹ ਨੂੰ ਬਣਾਉਣ ਦਾ ਤਰੀਕਾ ਅਤੇ ਫਾਇਦੇ ਦੱਸਣ ਜਾ ਰਹੇ ਹਾਂ।
ਹਰਬਲ ਟੀ ਦੇ ਲਾਭ
ਇਹ ਆਯੁਰਵੈਦਿਕ ਚਾਹ ਤੁਹਾਨੂੰ ਐਸੀਡਿਟੀ/ਐਸਿਡ-ਰਿਫਲਕਸ, ਗੈਸਟਰਾਈਟਸ, ਬਲੋਟਿੰਗ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ, ਇਹ ਹਾਰਮੋਨਲ ਸੰਤੁਲਨ, ਇਨਸੁਲਿਨ-ਸੰਵੇਦਨਸ਼ੀਲਤਾ, ਥਾਇਰਾਇਡ, ਵਾਲਾਂ ਅਤੇ ਚਮੜੀ ਦੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਵੀ ਮਦਦ ਕਰਦੀ ਹੈ। ਇਸ ਚਾਹ ਨੂੰ ਪੀਣ ਨਾਲ ਫਿਣਸੀਆਂ ਨੂੰ ਰੋਕਿਆ ਜਾ ਸਕਦਾ ਹੈ। ਤੁਹਾਡੇ ਸ਼ੂਗਰ ਦੇ ਪੱਧਰ ਅਤੇ ਬਲੱਡ ਪ੍ਰੈਸ਼ਰ ਨੂੰ ਬਰਕਰਾਰ ਰੱਖਣ 'ਚ ਮਦਦ ਮਿਲਦੀ ਹੈ ਅਤੇ ਪੇਟ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਮਤਲੀ ਨੂੰ ਰੋਕਣ ਵਿੱਚ ਵੀ ਮਦਦ ਕਰਦੀ ਹੈ।
ਹਰਬਲ ਟੀ ਬਣਾਉਣ ਲਈ ਸਮੱਗਰੀ
- 1 ਚਮਚ ਸੌਂਫ, ਜੀਰਾ ਅਤੇ ਧਨੀਆ
- 1 ਚਮਚ ਸੁੱਕੀਆਂ/ਤਾਜ਼ੀਆਂ ਗੁਲਾਬ ਦੀਆਂ ਪੱਤੀਆਂ
- 2 Blue Pea Flowers
- 7-10 ਕੜ੍ਹੀ ਪੱਤੇ ਅਤੇ 5 ਪੁਦੀਨੇ ਦੇ ਪੱਤੇ
- 3 ਤੁਲਸੀ ਪੱਤੇ
- 1 ਇੰਚ ਅਦਰਕ ਦਾ ਟੁਕੜਾ ਲਓ ਅਤੇ ਇਸ ਨੂੰ ਉਬਾਲੋ।
- ਫਿਰ 1 ਗਲਾਸ ਪਾਣੀ ਵਿੱਚ 5 ਤੋਂ 7 ਮਿੰਟਾਂ ਲਈ ਹੌਲੀ ਗੈਸ 'ਤੇ ਰੱਖ ਕੇ ਪਾਣੀ ਨੂੰ ਕੋਸਾ ਕਰੋ। ਪਾਣੀ ਦੇ ਕੋਸਾ ਹੋ ਜਾਣ ਤੋਂ ਬਾਅਦ ਇਸ ਨੂੰ ਛਾਣ ਕੇ ਪੀਓ।
ਹਰਬਲ ਟੀ ਪੀਣ ਦਾ ਵਧੀਆ ਸਮਾਂ
ਇਸ ਟੀ ਨੂੰ ਤੁਸੀਂ ਸਵੇਰੇ ਖਾਲੀ ਪੇਟ ਪੀ ਸਕਦੇ ਹੋ ਅਤੇ ਭੋਜਨ ਤੋਂ 30-45 ਮਿੰਟ ਪਹਿਲਾ ਜਾਂ ਬਾਅਦ 'ਚ ਵੀ ਪੀ ਸਕਦੇ ਹੋ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਸੰਜਮ ਨਾਲ ਖਾਓ। ਇਸ ਤਰ੍ਹਾਂ ਤੁਸੀਂ ਜਲਦੀ ਹੀ ਸੰਤੁਸ਼ਟ ਹੋ ਜਾਵੋਗੇ।
- ਆਪਣਾ ਮਨਪਸੰਦ ਭੋਜਨ ਖਾਣ ਤੋਂ ਅੱਧੇ ਘੰਟੇ ਬਾਅਦ ਕੋਸਾ ਪਾਣੀ ਪੀਓ।
- ਮਨਪਸੰਦ ਭੋਜਨ ਖਾਣ ਤੋਂ 1 ਘੰਟੇ ਬਾਅਦ ਇਸ ਚਾਹ ਨੂੰ ਪੀਓ।
- ਕੋਸ਼ਿਸ਼ ਕਰੋ ਕਿ ਮਿਠਾਈ ਦੁਪਹਿਰ ਦੇ ਖਾਣੇ ਲਈ ਖਾਓ ਨਾ ਕਿ ਰਾਤ ਦੇ ਖਾਣੇ ਲਈ।
ਪੁਦੀਨਾ, ਕਰੀ ਪੱਤਾ ਅਤੇ ਅਦਰਕ ਦੀ ਚਾਹ
ਇੱਕ ਗਲਾਸ ਪਾਣੀ ਵਿੱਚ 7-10 ਕੜ੍ਹੀ ਪੱਤੇ, ਮੁੱਠੀ ਭਰ ਪੁਦੀਨੇ ਦੀਆਂ ਪੱਤੀਆਂ ਅਤੇ ਅਦਰਕ ਦੇ ਛੋਟੇ ਟੁਕੜੇ ਨੂੰ ਪੀਸ ਲਓ। 3 ਮਿੰਟ ਲਈ ਉਬਾਲੋ, ਛਾਣ ਲਓ ਅਤੇ ਫਿਰ ਇਸਨੂੰ ਪੀਓ। ਅਜਿਹਾ ਕਰਨ ਨਾਲ ਤੁਸੀਂ ਹਲਕਾ ਅਤੇ ਆਰਾਮ ਮਹਿਸੂਸ ਕਰੋਗੇ।
ਇਹ ਵੀ ਪੜ੍ਹੋ:-