ਅੱਜ-ਕੱਲ੍ਹ ਲੋਕ ਸਿਹਤਮੰਦ ਰਹਿਣ ਲਈ ਡਰਾਈ ਫਰੂਟਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਰਹੇ ਹਨ। ਪਰ ਕਈ ਲੋਕਾਂ ਨੂੰ ਡਰਾਈ ਫਰੂਟਸ ਖਾਣ ਦੇ ਸਹੀ ਤਰੀਕੇ ਬਾਰੇ ਨਹੀਂ ਪਤਾ ਹੈ। ਕਈ ਲੋਕ ਕਹਿੰਦੇ ਹਨ ਕਿ ਡਰਾਈ ਫਰੂਟਸ ਨੂੰ ਰਾਤ ਭਰ ਭਿਓ ਦਿਓ ਅਤੇ ਕੁਝ ਲੋਕ ਬਿਨ੍ਹਾਂ ਭਿਓ ਕੇ ਖਾਣ ਦੀ ਸਲਾਹ ਦਿੰਦੇ ਹਨ।
ਡਰਾਈ ਫਰੂਟਸ ਨੂੰ ਭਿਓ ਕੇ ਖਾਣਾ ਫਾਇਦੇਮੰਦ
ਮਾਹਿਰਾਂ ਦਾ ਕਹਿਣਾ ਹੈ ਕਿ ਭਿੱਜੇ ਹੋਏ ਡਰਾਈ ਫਰੂਟਸ ਦਾ ਸੇਵਨ ਸਰੀਰ ਨੂੰ ਪੌਸ਼ਟਿਕ ਤੱਤਾਂ ਨੂੰ ਤੇਜ਼ੀ ਨਾਲ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਇਹ ਮਾਮਲਾ 2020 ਵਿੱਚ ਨਿਊਟ੍ਰੀਐਂਟਸ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ 'ਚ ਪਾਇਆ ਗਿਆ ਸੀ। ਇਸ ਵਿੱਚ ਦੱਸਿਆ ਗਿਆ ਹੈ ਕਿ ਭਿਓ ਕੇ ਡਰਾਈ ਫਰੂਟਸ ਦਾ ਸੇਵਨ ਕਰਨਾ ਕੱਚੇ ਡਰਾਈ ਫਰੂਟਸ ਨਾਲੋਂ ਹਜ਼ਮ ਕਰਨਾ 'ਚ ਆਸਾਨ ਹੁੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਭਰ ਪਾਣੀ ਵਿੱਚ ਭਿੱਜੇ ਹੋਏ ਡਰਾਈ ਫਰੂਟਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨਾਲ ਆਕਸੀਟੇਟਿਵ ਤਣਾਅ ਵੀ ਘੱਟ ਹੁੰਦਾ ਹੈ।
ਭਿੱਜੇ ਹੋਏ ਅਖਰੋਟ ਵਿੱਚ ਕੈਲੋਰੀ ਦੀ ਗਿਣਤੀ ਨਿਯਮਤ ਅਖਰੋਟ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੁੰਦੀ ਹੈ। ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਜਿਨ੍ਹਾਂ ਡਰਾਈ ਫਰੂਟਸ ਨੇ ਪਾਣੀ ਨੂੰ ਜਜ਼ਬ ਕੀਤਾ ਹੈ ਉਨ੍ਹਾਂ ਦਾ ਸੁਆਦ ਵਧੇਰੇ ਹੁੰਦਾ ਹੈ। ਬਦਾਮ, ਸੌਗੀ, ਅਖਰੋਟ, ਕਾਜੂ ਅਤੇ ਪਿਸਤਾ ਨੂੰ ਭਿਓ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਡਰਾਈ ਫਰੂਟਸ ਦੇ ਫਾਇਦੇ
- ਕਾਜੂ: ਮਾਹਿਰਾਂ ਦਾ ਕਹਿਣਾ ਹੈ ਕਿ ਕਾਜੂ ਨੂੰ ਬਦਾਮ ਦੀ ਤਰ੍ਹਾਂ ਭਿਓ ਕੇ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਇਸ ਨੂੰ ਹਜ਼ਮ ਕਰਨਾ ਆਸਾਨ ਹੋਵੇਗਾ।
- ਅਖਰੋਟ: ਜੇਕਰ ਅਖਰੋਟ ਨੂੰ ਭਿਓ ਕੇ ਖਾਧਾ ਜਾਵੇ ਤਾਂ ਇਨ੍ਹਾਂ ਵਿਚਲੇ ਪਾਚਕ ਚਰਬੀ ਅਤੇ ਪ੍ਰੋਟੀਨ ਨੂੰ ਤੋੜ ਕੇ ਆਸਾਨੀ ਨਾਲ ਪਚਣਯੋਗ ਬਣਾਉਂਦੇ ਹਨ। ਇਹ ਓਮੇਗਾ 3 ਫੈਟੀ ਐਸਿਡ, ਐਂਟੀਆਕਸੀਡੈਂਟਸ, ਵਿਟਾਮਿਨ ਆਦਿ ਨਾਲ ਭਰਪੂਰ ਹੁੰਦਾ ਹੈ ਜੋ ਦਿਲ ਅਤੇ ਦਿਮਾਗ ਦੀ ਸਿਹਤ ਵਿੱਚ ਮਦਦ ਕਰਦੇ ਹਨ।
- ਪਿਸਤਾ: ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਿਸਤਾ ਨੂੰ ਭਿਓ ਕੇ ਖਾਧਾ ਜਾਵੇ ਤਾਂ ਇਨ੍ਹਾਂ ਵਿੱਚ ਮੌਜੂਦ ਗੁੰਝਲਦਾਰ ਸ਼ੱਕਰ ਟੁੱਟ ਕੇ ਜਲਦੀ ਪਚ ਜਾਂਦੇ ਹਨ। ਇਸ ਲਈ ਖਾਣਾ ਖਾਣ ਤੋਂ ਪਹਿਲਾਂ ਇਸ ਨੂੰ ਕੁਝ ਘੰਟੇ ਪਾਣੀ ਵਿੱਚ ਭਿਓ ਦੇਣਾ ਬਿਹਤਰ ਹੈ।
ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-