ETV Bharat / lifestyle

ਟਾਇਲਟ 'ਚ ਜਾਂਦੇ ਸਮੇਂ ਤੁਹਾਡੇ ਵੱਲੋਂ ਕੀਤੀਆਂ ਇਹ 3 ਗਲਤੀਆਂ ਸਿਹਤ 'ਤੇ ਪੈ ਸਕਦੀਆਂ ਨੇ ਭਾਰੀ, ਜਾਣ ਲਓ ਮਾਹਿਰਾਂ ਦੀ ਰਾਏ

ਅੱਜ ਦੇ ਸਮੇਂ 'ਚ ਲੋਕ ਟਾਈਲਟ ਜਾਂਦੇ ਸਮੇਂ ਵੀ ਕਈ ਗਲਤੀਆਂ ਕਰ ਦਿੰਦੇ ਹਨ, ਜੋ ਸਿਹਤ 'ਤੇ ਭਾਰੀ ਪੈ ਸਕਦੀਆਂ ਹਨ।

TOILET CLEANING TIPS AND TRICKS
TOILET CLEANING TIPS AND TRICKS (Getty Images)
author img

By ETV Bharat Lifestyle Team

Published : 2 hours ago

ਕਈ ਵਾਰ ਸਾਡੇ ਵੱਲੋ ਕੀਤੀਆਂ ਕੁਝ ਗਲਤੀਆਂ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਇਸੇ ਤਰ੍ਹਾਂ ਟਾਇਲਟ ਜਾਂਦੇ ਸਮੇਂ ਵੀ ਅਸੀਂ ਕੁਝ ਗਲਤੀਆਂ ਕਰ ਦਿੰਦੇ ਹਾਂ, ਜੋ ਸਿਹਤ 'ਤੇ ਭਾਰੀ ਪੈ ਸਕਦੀਆਂ ਹਨ। ਇਹ ਗਲਤੀਆਂ ਬਿਮਾਰੀਆਂ ਅਤੇ ਇਨਫੈਕਸ਼ਨ ਦਾ ਕਾਰਨ ਬਣ ਸਕਦੀਆਂ ਹਨ। ਗੰਦੇ ਟਾਇਲਟ ਜਾਂ ਗਲਤ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਇਨਫੈਕਸ਼ਨ ਹੋ ਸਕਦੇ ਹਨ। ਇਸ ਲਈ ਤੁਹਾਨੂੰ ਅਜਿਹੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ।

ਟਾਈਲਟ 'ਚ ਕੀਤੀਆਂ ਇਹ ਗਲਤੀਆਂ ਸਿਹਤ ਲਈ ਨੁਕਸਾਨਦੇਹ

ਟਾਈਲਟ ਸੀਟ ਦੀ ਸਫ਼ਾਈ ਕਰੋ: ਮਾਹਿਰਾਂ ਦੇ ਅਨੁਸਾਰ, ਜ਼ਿਆਦਾਤਰ ਲੋਕ ਟਾਇਲਟ ਸੀਟ ਦੀ ਸਫਾਈ ਕੀਤੇ ਬਿਨ੍ਹਾਂ ਹੀ ਬੈਠ ਜਾਂਦੇ ਹਨ, ਜੋ ਕਿ ਇੱਕ ਵੱਡੀ ਗਲਤੀ ਹੈ। ਤੁਹਾਨੂੰ ਸਫਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਹ ਟਾਇਲਟ ਸੀਟ ਬਹੁਤ ਸਾਰੇ ਲੋਕ ਵਰਤਦੇ ਹਨ। ਘਰ ਵਿੱਚ ਟਾਇਲਟ ਸੀਟ ਨੂੰ ਸਾਫ਼ ਰੱਖੋ, ਕਿਉਂਕਿ ਗੰਦੇ ਟਾਇਲਟ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਸਕਦੀਆਂ ਹਨ। ਜਨਤਕ ਟਾਇਲਟ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਵਾਰ ਫਲੱਸ਼ ਕਰਨਾ ਯਕੀਨੀ ਬਣਾਓ।

ਮੋਬਾਈਲ ਫੋਨ ਦੀ ਵਰਤੋਂ ਨਾ ਕਰੋ: ਅਜਿਹੇ ਬਹੁਤ ਸਾਰੇ ਲੋਕ ਹਨ ਜੋ ਟਾਇਲਟ ਵਿੱਚ ਬੈਠ ਕੇ ਫੋਨ ਦੀ ਵਰਤੋਂ ਕਰਦੇ ਹਨ, ਪਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਟਾਇਲਟ ਵਿੱਚ ਬੈਠ ਕੇ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਬੈਕਟੀਰੀਆ ਫੈਲ ਸਕਦੇ ਹਨ ਅਤੇ ਤੁਸੀਂ ਬਿਮਾਰ ਹੋ ਸਕਦੇ ਹੋ।

ਜ਼ਿਆਦਾ ਟਿਸ਼ੂ ਪੇਪਰ ਦੀ ਵਰਤੋਂ ਕਰਨਾ: ਟਾਇਲਟ ਜਾਂਦੇ ਸਮੇਂ ਛੋਟੀਆਂ-ਛੋਟੀਆਂ ਗਲਤੀਆਂ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ, ਜਿਸ ਵਿੱਚ ਟਾਇਲਟ ਪੇਪਰ ਜਾਂ ਟਿਸ਼ੂ ਦੀ ਜ਼ਿਆਦਾ ਵਰਤੋਂ ਵੀ ਸ਼ਾਮਲ ਹੈ। ਇਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ।

ਟਾਈਲਟ 'ਚ ਜਾਂਦੇ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ

  • ਟਾਇਲਟ ਸੀਟ ਨੂੰ ਪੂੰਝੋ ਅਤੇ ਬੈਠਣ ਤੋਂ ਪਹਿਲਾਂ ਇਸਨੂੰ ਟਾਇਲਟ ਪੇਪਰ ਜਾਂ ਟਾਇਲਟ ਸੀਟ ਦੇ ਕਵਰ ਨਾਲ ਢੱਕੋ।
  • ਯਕੀਨੀ ਬਣਾਓ ਕਿ ਟਾਇਲਟ ਪੇਪਰ ਰੋਲ ਸੁੱਕਾ ਹੈ
  • ਫਰਸ਼ 'ਤੇ ਕੋਈ ਵੀ ਨਿੱਜੀ ਵਸਤੂ ਨਾ ਛੱਡੋ
  • ਟਾਇਲਟ ਨੂੰ ਚੰਗੀ ਤਰ੍ਹਾਂ ਫਲੱਸ਼ ਕਰੋ
  • ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ

ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.