ਅੱਜ ਦੇ ਸਮੇਂ 'ਚ ਵੱਡੇ ਹੀ ਨਹੀਂ ਸਗੋਂ ਘੱਟ ਉਮਰ ਦੇ ਨੌਜਵਾਨ ਵੀ ਜੋੜਾਂ ਅਤੇ ਹੱਡੀਆਂ 'ਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਸਮੱਸਿਆਵਾਂ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਤੇਜ਼ ਦਿਮਾਗ, ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਬਦਲਾਅ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਖੁਰਾਕ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰੋਗੇ ਤਾਂ ਤੁਹਾਨੂੰ ਆਰਾਮ ਮਿਲ ਸਕਦਾ ਹੈ।
ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਤੇਜ਼ ਦਿਮਾਗ, ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਵੱਲੋਂ ਦੱਸੀਆਂ ਹੇਠਾਂ ਦਿੱਤੀਆਂ ਚੀਜ਼ਾਂ ਨੂੰ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਕਈ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ।
ਤੇਜ਼ ਦਿਮਾਗ, ਮਜ਼ਬੂਤ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਖੁਰਾਕ
ਮਜ਼ਬੂਤ ਹੱਡੀਆਂ ਲਈ ਕੈਲਸ਼ੀਅਮ ਜ਼ਰੂਰੀ: ਮਜ਼ਬੂਤ ਹੱਡੀਆਂ ਪਾਉਣ ਲਈ ਕੈਲਸ਼ੀਅਮ ਨਾਲ ਭਰਪੂਰ ਖੁਰਾਕ ਖਾਓ। ਤੁਸੀਂ ਆਪਣੀ ਖੁਰਾਕ 'ਚ ਪੱਤੇਦਾਰ ਸਾਗ, ਤਿਲ ਅਤੇ ਡੇਅਰੀ ਉਤਪਾਦ ਨੂੰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਵਿਟਾਮਿਨ ਡੀ ਦੀ ਵੀ ਸਰੀਰ ਨੂੰ ਲੋੜ ਹੁੰਦੀ ਹੈ, ਜੋ ਕੈਲਸ਼ੀਅਮ ਨੂੰ ਜਜ਼ਬ ਕਰਨ 'ਚ ਮਦਦ ਕਰਦਾ ਹੈ। ਵਿਟਾਮਿਨ-ਡੀ ਤੁਸੀਂ ਸਿਹਤਮੰਦ ਭੋਜਨ ਅਤੇ ਸੂਰਜ ਦੀ ਰੌਸ਼ਨੀ ਤੋਂ ਲੈ ਸਕਦੇ ਹੋ।
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਖੁਰਾਕ: ਜੋੜਾਂ ਦੀ ਸੋਜ ਅਤੇ ਦਰਦ ਤੋਂ ਰਾਹਤ ਪਾਉਣ ਲਈ ਓਮੇਗਾ-3 ਫੈਟੀ ਫਿਸ਼ ਅਤੇ ਫਲੈਕਸਸੀਡਜ਼ ਫਾਇਦੇਮੰਦ ਹੋ ਸਕਦੀ ਹੈ। ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ।
ਤੇਜ਼ ਦਿਮਾਗ ਪਾਉਣ ਲਈ ਖੁਰਾਕ: ਯਾਦਾਸ਼ਤ ਦੀ ਕੰਮਜ਼ੋਰੀ ਅੱਜ ਦੇ ਸਮੇਂ 'ਚ ਇੱਕ ਆਮ ਸਮੱਸਿਆ ਬਣ ਗਈ ਹੈ। ਇਸ ਲਈ ਤੁਸੀਂ ਐਂਟੀਆਕਸੀਡੈਂਟ ਨਾਲ ਭਰਪੂਰ ਬੇਰੀਆਂ ਅਤੇ ਡਾਰਕ ਚਾਕਲੇਟ ਨੂੰ ਖਾ ਸਕਦੇ ਹੋ। ਇਸ ਤੋਂ ਇਲਾਵਾ ਅਖਰੋਟ ਅਤੇ ਚਿਆ ਬੀਜ ਵੀ ਦਿਮਾਗ ਨੂੰ ਤੇਜ਼ ਕਰਨ 'ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ:-
- ਸਿਕਸ ਪੈਕ ਬਣਾਉਣ ਲਈ ਪ੍ਰੋਟੀਨ ਪਾਊਡਰ ਦੀ ਕਰ ਰਹੇ ਹੋ ਵਰਤੋ? ਕਿਡਨੀ ਨੂੰ ਨੁਕਸਾਨ ਅਤੇ ਹੋਰ ਵੀ ਕਈ ਸਮੱਸਿਆਵਾਂ ਦਾ ਹੋ ਸਕਦਾ ਹੈ ਡਰ
- ਹੱਥ ਅਤੇ ਪੈਰ ਸੁੰਨ ਹੋ ਜਾਂਦੇ ਹਨ? ਜਾਣ ਲਓ ਪੋਸ਼ਣ ਵਿਗਿਆਨੀ ਖੁਰਾਕ 'ਚ ਕੀ ਖਾਣ ਦੀ ਸਲਾਹ ਦਿੰਦੇ ਹਨ
- ਲਗਾਤਾਰ ਟੁੱਟਦੇ ਵਾਲਾਂ ਤੋਂ ਹੋ ਪਰੇਸ਼ਾਨ? ਝੜਦੇ ਵਾਲਾਂ ਨੂੰ ਰੋਕਣ ਅਤੇ ਮਜ਼ਬੂਤ ਵਾਲ ਪਾਉਣ ਲਈ ਜਾਣ ਲਓ ਪੋਸ਼ਣ ਵਿਗਿਆਨੀ ਦੀ ਰਾਏ, ਹਫ਼ਤੇ 'ਚ ਨਜ਼ਰ ਆਵੇਗਾ ਫ਼ਰਕ!