ਬ੍ਰਾਜ਼ੀਲ: ਦੁਬਈ ਤੋਂ ਬਾਅਦ ਹੁਣ ਬ੍ਰਾਜ਼ੀਲ ਵਿੱਚ ਲੋਕਾਂ ਲਈ ਮੀਂਹ ਮੌਤ ਬਣ ਕੇ ਆਇਆ ਹੈ। ਦਰਅਸਲ ਬ੍ਰਾਜ਼ੀਲ ਦੇ ਦੱਖਣੀ ਸੂਬੇ ਰੀਓ ਗ੍ਰਾਂਡੇ ਡੋ ਸੁਲ 'ਚ ਸ਼ੁੱਕਰਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 37 ਹੋ ਗਈ, ਜਦਕਿ 74 ਲੋਕ ਅਜੇ ਵੀ ਲਾਪਤਾ ਹਨ। ਅਧਿਕਾਰੀ ਇਸ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਤਬਾਹੀ ਦੱਸ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਬ੍ਰਾਜ਼ੀਲ ਦਾ ਦੱਖਣੀ ਸੂਬਾ ਰੀਓ ਗ੍ਰਾਂਡੇ ਡੋ ਸੁਲ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੇ ਵਿਨਾਸ਼ਕਾਰੀ ਪ੍ਰਭਾਵਾਂ ਨਾਲ ਜੂਝ ਰਿਹਾ ਹੈ।
ਲੋਕਾਂ ਦੀ ਮਦਦ ਲਈ ਬਚਾਅ ਕਾਰਜ ਜਾਰੀ: ਫਿਲਹਾਲ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਬਚਾਅ ਕਰਮਚਾਰੀ ਢਹਿ-ਢੇਰੀ ਹੋਏ ਮਕਾਨਾਂ, ਪੁਲਾਂ ਅਤੇ ਸੜਕਾਂ ਦੇ ਮਲਬੇ 'ਚ ਫਸੇ ਲੋਕਾਂ ਨੂੰ ਲੱਭਣ ਲਈ ਸਖਤ ਮਿਹਨਤ ਕਰ ਰਹੇ ਹਨ। ਇਸ ਦੌਰਾਨ, ਗਵਰਨਰ ਐਡੁਆਰਡੋ ਲੀਤੇ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਇਤਿਹਾਸ ਦੀ ਸਭ ਤੋਂ ਭਿਆਨਕ ਤਬਾਹੀ ਨਾਲ ਜੂਝ ਰਹੇ ਹਾਂ। ਰਾਜਪਾਲ ਨੇ ਅਫਸੋਸ ਜਤਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।
ਮੁੜ ਵਸੇਵੇਂ ਵੱਲ ਧਿਆਨ: ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਲਈ 600 ਤੋਂ ਵੱਧ ਜਵਾਨਾਂ ਦੇ ਨਾਲ-ਨਾਲ 12 ਜਹਾਜ਼, 45 ਵਾਹਨ ਅਤੇ 12 ਕਿਸ਼ਤੀਆਂ ਨੂੰ ਤਾਇਨਾਤ ਕਰਕੇ ਸੰਘੀ ਸਹਾਇਤਾ ਪਹਿਲਾਂ ਹੀ ਜੁਟਾਈ ਜਾ ਚੁੱਕੀ ਹੈ। ਸੜਕਾਂ ਨੂੰ ਸਾਫ਼ ਕਰਨ, ਭੋਜਨ, ਪਾਣੀ ਅਤੇ ਗੱਦੇ ਵਰਗੀਆਂ ਜ਼ਰੂਰੀ ਸਪਲਾਈਆਂ ਦੀ ਵੰਡ,ਅਤੇ ਵਿਸਥਾਪਿਤ ਵਿਅਕਤੀਆਂ ਲਈ ਸ਼ੈਲਟਰ ਸਥਾਪਤ ਕਰਨ 'ਤੇ ਧਿਆਨ ਦਿੱਤਾ ਗਿਆ ਹੈ।
- ਰੁਚਿਰਾ ਕੰਬੋਜ ਦਾ ਬਿਆਨ, ਕਿਹਾ- ਭਾਰਤ ਦੀ ਪੰਚਾਇਤੀ ਰਾਜ ਪ੍ਰਣਾਲੀ ਔਰਤਾਂ ਦੀ ਅਗਵਾਈ ਵਾਲੀ ਤਰੱਕੀ ਨੂੰ ਕਰਦੀ ਹੈ ਉਜਾਗਰ - Kamboj On Womens Leadership
- ਜਾਰਜੀਆ ਦੀ ਸੰਸਦ 'ਤੇ ਲੋਕਾਂ ਨੇ ਕਿਉਂ ਹਮਲਾ ਕੀਤਾ, ਇਮਾਰਤ ਨੂੰ ਪਹੁੰਚਾਇਆ ਨੁਕਸਾਨ, ਰੱਦ ਹੋਇਆ ਸੈਸ਼ਨ - Georgia Parliament Session
- ਪੁਲਿਸ ਨੇ ਵਿਸਕਾਨਸਿਨ ਸਕੂਲ ਦੇ ਬਾਹਰ ਵਿਦਿਆਰਥੀ ਨੂੰ ਮਾਰੀ ਗੋਲੀ, ਇਹ ਸੀ ਕਾਰਨ - US Police Killed Student
ਰਾਸ਼ਟਰਪਤੀ ਨੇ ਲਿਆ ਹਲਾਤਾਂ ਦਾ ਜਾਇਜ਼ਾ: ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਅਤੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਸੂਬੇ ਦਾ ਦੌਰਾ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, ਸਾਡੀ ਸਰਕਾਰ ਇਸ ਮੀਂਹ ਨਾਲ ਪ੍ਰਭਾਵਿਤ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਏਜੰਸੀ ਨੇ ਕਿਹਾ ਕਿ ਮੀਂਹ ਕਾਰਨ 10,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।