ਹੈਦਰਾਬਾਦ: ਜ਼ਿਆਦਾ ਮਾਪੇ ਆਪਣੇ ਬੱਚੇ ਦੇ ਘੱਟਦੇ ਭਾਰ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ। ਬੱਚਿਆ ਦੀ ਉਮਰ ਵੱਧਣ ਦੇ ਨਾਲ-ਨਾਲ ਭਾਰ 'ਤੇ ਵੀ ਅਸਰ ਪੈਂਦਾ ਹੈ। ਬੱਚੇ ਦਾ ਭਾਰ ਘੱਟ ਹੋਣਾ ਕਈ ਬਿਮਾਰੀਆ ਦਾ ਕਾਰਨ ਬਣ ਸਕਦਾ ਹੈ। ਅਜਿਹੇ 'ਚ ਮਾਤਾ-ਪਿਤਾ ਨੂੰ ਆਪਣੇ ਬੱਚੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਤੁਸੀਂ ਆਪਣੇ ਬੱਚੇ ਦੀ ਖੁਰਾਕ 'ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ, ਜਿਸ ਨਾਲ ਬੱਚੇ ਦਾ ਭਾਰ ਆਸਾਨੀ ਨਾਲ ਵੱਧ ਸਕਦਾ ਹੈ।
ਬੱਚੇ ਦਾ ਭਾਰ ਵਧਾਉਣ ਲਈ ਖੁਰਾਕ:
ਕੇਲਾ: ਕੇਲੇ 'ਚ ਆਈਰਨ, ਕੈਲਸ਼ੀਅਮ, ਪੋਟਾਸ਼ੀਅਮ, ਫੋਲਿਕ ਐਸਿਡ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ, ਜੋ ਭਾਰ ਵਧਾਉਣ 'ਚ ਮਦਦ ਕਰਦੇ ਹਨ। ਇਸ ਲਈ ਬੱਚੇ ਦੀ ਖੁਰਾਕ 'ਚ ਕੇਲੇ ਨੂੰ ਜ਼ਰੂਰ ਸ਼ਾਮਲ ਕਰੋ। ਤੁਸੀਂ ਬੱਚੇ ਨੂੰ ਕੇਲੇ ਦਾ ਸ਼ੇਕ ਵੀ ਦੇ ਸਕਦੇ ਹੋ।
ਘਿਓ: ਘਿਓ 'ਚ ਵਿਟਾਮਿਨ-ਡੀ, ਕੈਲਸ਼ੀਅਮ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਬੱਚੇ ਦੀ ਸਿਹਤ ਲਈ ਜ਼ਰੂਰੀ ਹੋ ਸਕਦੇ ਹਨ। ਇਸ ਲਈ ਤੁਸੀਂ ਦਾਲ, ਚੌਲ ਅਤੇ ਰੋਟੀ ਆਦਿ 'ਚ ਘਿਓ ਲਗਾ ਕੇ ਵੀ ਬੱਚੇ ਨੂੰ ਦੇ ਸਕਦੇ ਹੋ। ਇਸ ਨਾਲ ਬੱਚੇ ਦਾ ਭਾਰ ਵਧੇਗਾ। ਇਸ ਤੋਂ ਇਲਾਵਾ, ਤੁਸੀਂ ਬੱਚੇ ਨੂੰ ਦੁੱਧ, ਪਨੀਰ ਅਤੇ ਦਹੀ ਵੀ ਦੇ ਸਕਦੇ ਹੋ।
ਅੰਡੇ: ਅੰਡੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਅੰਡੇ 'ਚ ਕੈਲਸ਼ੀਅਮ, ਪ੍ਰੋਟੀਨ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਬੱਚੇ ਦੀ ਸਿਹਤ ਲਈ ਜ਼ਰੂਰੀ ਹੁੰਦੇ ਹਨ। ਇਸ ਲਈ ਤੁਸੀਂ ਬੱਚੇ ਨੂੰ ਉਬਲੇ ਹੋਏ ਅੰਡੇ ਖਿਲਾ ਸਕਦੇ ਹੋ।
ਆਲੂ: ਆਲੂ 'ਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ, ਜੋ ਬੱਚੇ ਦਾ ਭਾਰ ਵਧਾਉਣ 'ਚ ਮਦਦਗਾਰ ਹੁੰਦਾ ਹੈ। ਇਸ ਲਈ ਤੁਸੀਂ ਬੱਚੇ ਨੂੰ ਉਬਲੇ ਹੋਏ ਆਲੂ ਖਾਣ ਨੂੰ ਦੇ ਸਕਦੇ ਹੋ। ਇਸ ਨਾਲ ਭਾਰ ਵਧਾਉਣ 'ਚ ਮਦਦ ਮਿਲਦੀ ਹੈ।
- ਹਾਈਪਰਪੀਗਮੈਂਟੇਸ਼ਨ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਸ਼ਹਿਦ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਹੋ ਸਕਦੈ ਫਾਇਦੇਮੰਦ - Skin Care Tips
- ਭਾਰ ਘਟਾਉਣ ਤੋਂ ਲੈ ਕੇ ਹੋਰ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਤੱਕ ਲੌਂਗ ਦੀ ਚਾਹ ਹੋ ਸਕਦੀ ਹੈ ਫਾਇਦੇਮੰਦ, ਇੱਥੇ ਸਿੱਖੋ ਬਣਾਉਣ ਦਾ ਤਰੀਕਾ - Benefits of drinking clove tea
- ਹੋਲੀ ਦੇ ਰੰਗਾਂ ਕਾਰਨ ਦਾੜ੍ਹੀ 'ਚ ਹੋ ਰਹੀ ਹੈ ਖੁਜਲੀ, ਤਾਂ ਰਾਹਤ ਪਾਉਣ ਲਈ ਅਜ਼ਮਾਓ ਇਹ ਆਸਾਨ ਤਰੀਕੇ - After Holi Care Tips
ਓਟਸ: ਓਟਸ 'ਚ ਕਾਰਬੋਹਾਈਡ੍ਰੇਟ ਅਤੇ ਕੈਲੋਰੀ ਪਾਈ ਜਾਂਦੀ ਹੈ। ਇਸ ਨਾਲ ਭਾਰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਆਪਣੇ ਬੱਚੇ ਦੀ ਖੁਰਾਕ 'ਚ ਓਟਸ ਨੂੰ ਸ਼ਾਮਲ ਕਰ ਸਕਦੇ ਹੋ।
ਡਰਾਈ ਫਰੂਟਸ: ਬੱਚੇ ਦਾ ਭਾਰ ਵਧਾਉਣ ਲਈ ਡਰਾਈ ਫਰੂਟਸ ਫਾਇਦੇਮੰਦ ਹੋ ਸਕਦੇ ਹਨ। ਡਰਾਈ ਫਰੂਟਸ 'ਚ ਪ੍ਰੋਟੀਨ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਲਈ ਤੁਸੀਂ ਆਪਣੇ ਬੱਚੇ ਨੂੰ ਮੂੰਗਫਲੀ, ਸੌਗੀ ਅਤੇ ਅਖਰੋਟ ਦੇ ਸਕਦੇ ਹੋ।