ਹੈਦਰਾਬਾਦ: ਅੱਜ ਦੁਨੀਆਂ ਭਰ 'ਚ ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਸਮੇਂ 'ਚ ਥਾਇਰਾਇਡ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਲਈ ਲੋਕਾਂ ਨੂੰ ਥਾਇਰਾਇਡ, ਇਸਦੇ ਲੱਛਣ ਅਤੇ ਇਲਾਜ਼ ਬਾਰੇ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਦਰਅਸਲ, ਗਰਦਨ ਵਿੱਚ ਤਿਤਲੀ ਦੇ ਆਕਾਰ ਦੀ ਗਲੈਂਡ ਨੂੰ ਥਾਇਰਾਇਡ ਗਲੈਂਡ ਕਿਹਾ ਜਾਂਦਾ ਹੈ। ਇਹ ਸਰੀਰ ਵਿੱਚ ਸਭ ਤੋਂ ਵੱਡੀ ਐਂਡੋਕਰੀਨ ਗ੍ਰੰਥੀਆਂ ਵਿੱਚੋਂ ਇੱਕ ਹੈ। ਇਹ ਗਲੈਂਡ ਹਾਰਮੋਨ ਪੈਦਾ ਕਰਦੀ ਹੈ, ਜੋ ਸਰੀਰ ਦੇ ਜ਼ਰੂਰੀ ਕਾਰਜਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੀ ਹੈ। ਥਾਇਰਾਇਡ ਵਿਕਾਰ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ 'ਚ ਹਾਈਪੋਥਾਇਰਾਇਡਿਜ਼ਮ, ਹਾਈਪਰਥਾਇਰਾਇਡਿਜ਼ਮ, ਥਾਇਰਾਇਡਾਈਟਿਸ ਅਤੇ ਥਾਇਰਾਇਡ ਕੈਂਸਰ ਸ਼ਾਮਲ ਹੈ।
ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਦਾ ਇਤਿਹਾਸ: ਸਤੰਬਰ 2007 'ਚ ਯੂਰਪੀਅਨ ਥਾਈਰੋਇਡ ਐਸੋਸੀਏਸ਼ਨ ਕਾਂਗਰਸ ਤੋਂ ਪਹਿਲਾਂ ਇੱਕ ਸਾਲਾਨਾ ਆਮ ਮੀਟਿੰਗ ਦੌਰਾਨ 25 ਮਈ ਨੂੰ ਅਧਿਕਾਰਤ ਤੌਰ 'ਤੇ ਵਿਸ਼ਵ ਥਾਇਰਾਇਡ ਦਿਵਸ ਮਨਾਇਆ ਗਿਆ ਸੀ। 25 ਮਈ 1965 ਨੂੰ ਈਟੀਏ ਦੀ ਸਥਾਪਨਾ ਹੋਈ ਸੀ। ਇਸ ਲਈ 25 ਮਈ ਦਾ ਦਿਨ ਥਾਇਰਾਇਡ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਦਿਨ ਵਜੋਂ ਚੁਣਿਆ ਗਿਆ ਸੀ।
ਥਾਇਰਾਇਡ ਦੀ ਸਮੱਸਿਆ ਤੋਂ ਬਚਣ ਦੇ ਤਰੀਕੇ:
- ਆਈਰਨ ਨਾਲ ਭਰਪੂਰ ਖੁਰਾਕ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓ।
- ਸਿਗਰੇਟ ਤੋਂ ਪਰਹੇਜ਼ ਕਰੋ।
- ਸ਼ਰਾਬ ਨਾ ਪੀਓ।
- ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ।
- ਪੂਰੀ ਨੀਂਦ ਲਓ।
- ਹੀਟ ਸਟ੍ਰੋਕ ਤੋਂ ਖੁਦ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਬਸ ਇਨ੍ਹਾਂ 5 ਗੱਲਾਂ ਦਾ ਰੱਖ ਲਓ ਧਿਆਨ - Heat Stroke
- ਗਰਮੀਆਂ 'ਚ ਨਾਰੀਅਲ ਪਾਣੀ ਪੀਣਾ ਹੋ ਸਕਦੈ ਫਾਇਦੇਮੰਦ, ਮਿਲਣਗੇ ਇਹ 5 ਅਣਗਿਣਤ ਲਾਭ - Coconut Water Benefits
- ਅੰਬ ਸਿਰਫ਼ ਨੁਕਸਾਨਦੇਹ ਹੀ ਨਹੀਂ ਸਗੋ ਫਾਇਦੇਮੰਦ ਵੀ ਹੋ ਸਕਦੈ, ਇੱਥੇ ਜਾਣੋ ਇੱਕ ਦਿਨ 'ਚ ਕਿੰਨੇ ਅੰਬ ਖਾਣਾ ਹੋ ਸਕਦੈ ਸਹੀ - Mangoes Benefits
ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਦਾ ਮਹੱਤਵ: ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਮਨਾਉਣ ਦਾ ਮਹੱਤਵ ਥਾਇਰਾਇਡ, ਇਸਦੇ ਲੱਛਣਾਂ, ਬਚਾਅ ਅਤੇ ਇਲਾਜ਼ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਦਿਨ ਜਗ੍ਹਾਂ-ਜਗ੍ਹਾਂ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।