ਹੈਦਰਾਬਾਦ: ਭੋਜਨ ਖਾਣ ਤੋਂ ਬਾਅਦ ਨੀਂਦ ਆਉਣਾ ਆਮ ਗੱਲ ਹੈ। ਦੁਪਹਿਰ ਦੇ ਭੋਜਨ ਤੋਂ ਬਾਅਦ ਨੀਂਦ ਆਉਣਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਭਾਰਤ 'ਚ ਕਈ ਲੋਕ ਅਜਿਹੇ ਹੁੰਦੇ ਹਨ, ਜੋ ਸਵੇਰੇ ਭੋਜਨ ਕਰਨ ਦੀ ਜਗ੍ਹਾਂ ਸਿਰਫ਼ ਦੁਪਹਿਰ ਨੂੰ ਹੀ ਭੋਜਨ ਖਾਂਦੇ ਹਨ। ਭੋਜਨ ਖਾਣ ਤੋਂ ਬਾਅਦ ਕਈ ਲੋਕਾਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸਦੇ ਨਾਲ ਹੀ, ਨੀਂਦ ਆਉਣ ਤੋਂ ਬਾਅਦ ਅੱਖਾਂ ਬੰਦ ਹੋਣਾ, ਥਕਾਵਟ ਅਤੇ ਸਿਰਦਰਦ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਰੋਜ਼ਾਨਾ ਦੁਪਹਿਰ ਦਾ ਭੋਜਨ ਖਾਣ ਤੋਂ ਬਾਅਦ ਨੀਂਦ ਆ ਰਹੀ ਹੈ, ਤਾਂ ਇਹ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਤੁਹਾਨੂੰ ਇਸ ਪਿੱਛੇ ਦੇ ਕਾਰਨਾਂ ਅਤੇ ਬਚਾਅ ਦੇ ਤਰੀਕੇ ਬਾਰੇ ਪਤਾ ਹੋਣਾ ਚਾਹੀਦਾ ਹੈ।
ਭੋਜਨ ਖਾਣ ਤੋਂ ਬਾਅਦ ਨੀਂਦ ਆਉਣ ਦੇ ਕਾਰਨ: ਦੁਪਹਿਰ ਦਾ ਭੋਜਨ ਖਾਣ ਤੋਂ ਬਾਅਦ ਅਕਸਰ ਨੀਂਦ ਆਉਣ ਲੱਗਦੀ ਹੈ। ਇਸਦਾ ਕਾਰਨ ਭਾਰੀ ਭੋਜਨ ਖਾਣਾ ਹੋ ਸਕਦਾ ਹੈ। ਦਰਅਸਲ, ਪੈਨਕ੍ਰੀਅਸ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਇਨਸੁਲਿਨ ਪੈਦਾ ਕਰਦਾ ਹੈ। ਭੋਜਨ ਜਿੰਨਾ ਭਾਰਾ ਹੋਵੇਗਾ, ਇਨਸੁਲਿਨ ਦਾ ਉਤਪਾਦਨ ਓਨਾ ਹੀ ਵੱਧ ਹੋਵੇਗਾ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਏਗਾ। ਇਨਸੁਲਿਨ ਵਿੱਚ ਵਾਧਾ ਹੋਣ ਦੇ ਕਾਰਨ ਸਰੀਰ ਸਲੀਪ ਹਾਰਮੋਨ ਦਾ ਉਤਪਾਦਨ ਕਰਦਾ ਹੈ, ਜੋ ਸਾਡੇ ਦਿਮਾਗ 'ਚ ਸੇਰੋਟੋਨਿਨ ਅਤੇ ਮੇਲਾਟੋਨਿਨ ਵਿੱਚ ਬਦਲਦਾ ਹੈ। ਇਸ ਕਾਰਨ ਨੀਂਦ ਆਉਣ ਲੱਗਦੀ ਹੈ। ਇਸ ਤੋਂ ਇਲਾਵਾ, ਭੋਜਨ ਖਾਣ ਤੋਂ ਬਾਅਦ ਨੀਂਦ ਆਉਣ ਪਿੱਛੇ ਹੋਰ ਵੀ ਕਾਰਨ ਹੋ ਸਕਦੇ ਹਨ, ਜੋ ਹੇਠ ਲਿਖੇ ਅਨੁਸਾਰ ਹਨ:-
- ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਭੋਜਨ ਖਾਣ ਤੋਂ ਬਾਅਦ ਵੀ ਨੀਂਦ ਆਉਣ ਲੱਗਦੀ ਹੈ। ਜ਼ਿਆਦਾਤਰ ਪ੍ਰੋਟੀਨ ਨਾਲ ਭਰਪੂਰ ਭੋਜਨਾਂ ਵਿੱਚ ਟ੍ਰਿਪਟੋਫੈਨ ਪਾਇਆ ਜਾਂਦਾ ਹੈ, ਜੋ ਸੇਰੋਟੋਨਿਨ ਦੇ ਉਤਪਾਦਨ ਨੂੰ ਵਧਾਉਂਦਾ ਹੈ। ਸੇਰੋਟੋਨਿਨ ਇੱਕ ਰਸਾਇਣ ਹੈ ਜੋ ਮੂਡ ਅਤੇ ਨੀਂਦ ਦੇ ਪੈਟਰਨ ਨੂੰ ਕੰਟਰੋਲ ਕਰਦਾ ਹੈ। ਇਸਦੇ ਨਾਲ ਹੀ, ਕਾਰਬੋਹਾਈਡ੍ਰੇਟ ਟ੍ਰਿਪਟੋਫੈਨ ਨੂੰ ਸੋਖ ਲੈਂਦਾ ਹੈ, ਜਿਸ ਕਾਰਨ ਨੀਂਦ ਆਉਂਦੀ ਹੈ।
- ਸਾਲਮਨ, ਪੋਲਟਰੀ ਉਤਪਾਦ, ਅੰਡੇ, ਪਾਲਕ, ਸੀਡਸ, ਦੁੱਧ, ਸੋਇਆ ਪ੍ਰੋਡਕਟਸ ਅਤੇ ਪਨੀਰ ਆਦਿ 'ਚ ਕਾਫ਼ੀ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਚੌਲਾਂ, ਰੋਟੀ, ਕੇਕ, ਮਿੱਠੇ ਉਤਪਾਦ ਆਦਿ 'ਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਖਾਣ ਤੋਂ ਬਾਅਦ ਨੀਂਦ ਆਉਣ ਲੱਗਦੀ ਹੈ।
- ਜੇਕਰ ਤੁਹਾਡੀ ਨੀਂਦ ਦਾ ਪੈਟਰਨ ਸਹੀ ਨਹੀਂ ਹੈ, ਤਾਂ ਵੀ ਭੋਜਨ ਖਾਣ ਤੋਂ ਬਾਅਦ ਨੀਂਦ ਆਉਣ ਲੱਗਦੀ ਹੈ। ਇਸ ਨਾਲ ਰਾਤ ਦੀ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। ਰਾਤ ਨੂੰ 7-8 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੈ।
- ਜੇਕਰ ਤੁਸੀਂ ਸਰੀਰਕ ਕਸਰਤ ਨਹੀਂ ਕਰਦੇ, ਤਾਂ ਵੀ ਦੁਪਹਿਰ ਦਾ ਭੋਜਨ ਖਾਣ ਤੋਂ ਬਾਅਦ ਨੀਂਦ ਆ ਸਕਦੀ ਹੈ। ਇਸ ਲਈ ਰੋਜ਼ਾਨਾ ਕਸਰਤ ਕਰੋ।
ਨੀਂਦ ਇਨ੍ਹਾਂ ਬਿਮਾਰੀਆਂ ਦਾ ਕਾਰਨ ਬਣ ਸਕਦੀ: ਭੋਜਨ ਖਾਣ ਤੋਂ ਬਾਅਦ ਹਰ ਸਮੇਂ ਨੀਂਦ ਆਉਣਾ ਕੁਝ ਬਿਮਾਰੀਆਂ ਦਾ ਵੀ ਸੰਕੇਤ ਹੋ ਸਕਦਾ ਹੈ। ਇਹ ਬਿਮਾਰੀਆਂ ਹੇਠ ਲਿਖੇ ਅਨੁਸਾਰ ਹਨ:-
- ਸ਼ੂਗਰ
- ਫੂਡ ਐਲਰਜ਼ੀ
- ਸਲੀਪ ਐਪਨੀਆ
- ਅਨੀਮੀਆ
- ਥਾਇਰਾਇਡ
- ਪਾਚਨ ਨਾਲ ਜੁੜੀਆਂ ਸਮੱਸਿਆਵਾਂ
ਜੇਕਰ ਤੁਹਾਨੂੰ ਭੋਜਨ ਖਾਣ ਤੋਂ ਬਾਅਦ ਹਰ ਸਮੇਂ ਨੀਂਦ ਮਹਿਸੂਸ ਹੋ ਰਹੀ ਹੈ, ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ, ਤਾਂਕਿ ਸਮੇਂ ਰਹਿੰਦੇ ਸਮੱਸਿਆ ਬਾਰੇ ਪਤਾ ਲੱਗ ਸਕੇ।
- ਪੱਤਾਗੋਭੀ ਦੀ ਸਬਜ਼ੀ ਹੀ ਨਹੀਂ, ਸਗੋਂ ਇਸਦਾ ਜੂਸ ਵੀ ਸਿਹਤ ਲਈ ਹੋ ਸਕਦੈ ਫਾਇਦੇਮੰਦ - Benefits of cauliflower juice
- ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਖੂਨਦਾਨੀ ਦਿਵਸ, ਜਾਣੋ ਕਿਵੇ ਹੋਈ ਸੀ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ - World blood Donor Day 2024
- ਜੋੜਾਂ ਦੇ ਦਰਦ ਤੋਂ ਲੈ ਕੇ ਚਮੜੀ ਤੱਕ, ਇੱਥੇ ਜਾਣੋ ਕਾਲੇ ਲੂਣ ਦੇ ਅਣਗਿਣਤ ਸਿਹਤ ਲਾਭ - Benefits of Black Salt
ਨੀਂਦ ਤੋਂ ਬਚਣ ਦੇ ਉਪਾਅ: ਜੇਕਰ ਭੋਜਨ ਖਾਣ ਤੋਂ ਬਾਅਦ ਤੁਹਾਨੂੰ ਕਦੇ-ਕਦੇ ਨੀਂਦ ਆਉਦੀ ਹੈ, ਤਾਂ ਕੁਝ ਤਰੀਕੇ ਅਜ਼ਮਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨੀਂਦ ਤੋਂ ਬਚਣ ਦੇ ਉਪਾਅ ਹੇਠ ਲਿਖੇ ਅਨੁਸਾਰ ਹਨ:-
- ਭਰਪੂਰ ਮਾਤਰਾ 'ਚ ਪਾਣੀ ਪੀਓ।
- ਵਿਟਾਮਿਨ ਅਤੇ ਮਿਨਰਲ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
- ਭੋਜਨ ਦੀ ਮਾਤਰਾ ਨੂੰ ਘੱਟ ਕਰੋ।
- ਨੀਂਦ ਪੂਰੀ ਕਰੋ।
- ਰੋਜ਼ਾਨਾ ਕਸਰਤ ਕਰੋ।
- ਸ਼ਰਾਬ ਦਾ ਸੇਵਨ ਨਾ ਕਰੋ।
- ਕੈਫਿਨ ਦੀ ਮਾਤਰਾ ਘੱਟ ਲਓ।