ਹੈਦਰਾਬਾਦ: ਹਰ ਕੁੜੀ ਨੂੰ ਪੀਰੀਅਡਸ ਆਉਣਾ ਆਮ ਗੱਲ ਹੈ। ਜ਼ਿਆਦਾਤਰ ਪੀਰੀਅਡਸ 12 ਤੋਂ 14 ਸਾਲ ਦੀ ਉਮਰ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ। ਪਰ ਵਰਤਮਾਨ ਸਮੇਂ 'ਚ ਕਈ ਕੁੜੀਆਂ ਨੂੰ 10 ਸਾਲ ਤੋਂ ਘੱਟ ਉਮਰ 'ਚ ਹੀ ਪੀਰੀਅਡਸ ਆਉਣੇ ਸ਼ੁਰੂ ਹੋ ਰਹੇ ਹਨ। ਇਸ ਉਮਰ ਦੀਆਂ ਕੁੜੀਆਂ ਨੂੰ ਪੀਰੀਅਡਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਨਾ ਹੀ ਉਹ ਇਸ ਸਥਿਤੀ ਨੂੰ ਸੰਭਾਲ ਸਕਦੀਆਂ ਹਨ। ਇਸ ਲਈ 10 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਪੀਰੀਅਡਸ ਆਉਣਾ ਸਹੀ ਨਹੀਂ ਹੈ। ਘੱਟ ਉਮਰ 'ਚ ਪੀਰੀਅਡ ਆਉਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।
ਘੱਟ ਉਮਰ 'ਚ ਪੀਰੀਅਡਸ ਆਉਣ ਦੇ ਕਾਰਨ:
ਮੋਟਾਪਾ: ਅੱਜ ਕੱਲ੍ਹ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਘੱਟ ਉਮਰ ਦੀਆਂ ਕੁੜੀਆਂ 'ਚ ਪੀਰੀਅਡਸ ਆਉਣ ਦਾ ਕਾਰਨ ਬਣਦਾ ਹੈ। ਇਸ ਕਾਰਨ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਬੂਰਾ ਅਸਰ ਪੈਂਦਾ ਹੈ। ਮੋਟਾਪੇ ਕਰਕੇ ਸਰੀਰ 'ਚ ਇਨਸੁਲਿਨ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਐਸਟ੍ਰੋਜਨ ਨਾਮਕ ਹਾਰਮੋਨ ਦਾ ਪੱਧਰ ਵੀ ਵਧਦਾ ਹੈ। ਐਸਟ੍ਰੋਜਨ ਔਰਤਾਂ 'ਚ ਪਾਇਆ ਜਾਣ ਵਾਲਾ ਹਾਰਮੋਨ ਹੈ। ਇਹ ਹਾਰਮੋਨ ਔਰਤਾਂ ਦੇ ਸਰੀਰ 'ਚ ਹੋਣ ਵਾਲੇ ਬਦਲਾਅ ਲਈ ਜ਼ਿੰਮੇਵਾਰ ਹੁੰਦਾ ਹੈ। ਜੇਕਰ ਘੱਟ ਉਮਰ 'ਚ ਇਸ ਹਾਰਮੋਨ 'ਚ ਤੇਜ਼ੀ ਨਾਲ ਬਦਲਾਅ ਹੋਣ ਲੱਗੇ, ਤਾਂ 10 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਪੀਰੀਅਡਸ ਆਉਣ ਲੱਗਦੇ ਹਨ।
ਜੰਕ ਫੂਡ ਦਾ ਸੇਵਨ: ਜੰਕ ਫੂਡ ਦਾ ਜ਼ਿਆਦਾ ਸੇਵਨ ਵੀ ਇਸ ਸਮੱਸਿਆ ਲਈ ਜ਼ਿੰਮੇਵਾਰ ਹੋ ਸਕਦਾ ਹੈ। ਅੱਜ ਦੇ ਸਮੇਂ 'ਚ ਲੋਕ ਬਾਹਰ ਦਾ ਭੋਜਨ ਖਾਣਾ ਜ਼ਿਆਦਾ ਪਸੰਦ ਕਰਦੇ ਹਨ, ਜਿਸ ਕਰਕੇ ਲੋਕ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਨਸੁਲਿਨ ਦਾ ਪੱਧਰ ਵੀ ਵੱਧ ਜਾਂਦਾ ਹੈ। ਇਸ ਕਰਕੇ ਕੁੜੀਆਂ ਨੂੰ ਘੱਟ ਉਮਰ 'ਚ ਹੀ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਹਨ।
ਪਲਾਸਟਿਕ ਦਾ ਇਸਤੇਮਾਲ: ਹਰ ਘਰ 'ਚ ਪਲਾਸਟਿਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬੱਚੇ ਪਲਾਸਟਿਕ ਦੀ ਬੋਤਲ 'ਚ ਹੀ ਪਾਣੀ ਪੀਂਦੇ ਹਨ, ਖਾਣਾ ਖਾਂਦੇ ਹਨ ਅਤੇ ਘਰ 'ਚ ਪਲਾਸਟਿਕ ਦੇ ਕੰਟੇਨਰਾਂ 'ਚ ਮਸਾਲੇ, ਦਾਲਾਂ ਰੱਖੀਆਂ ਜਾਂਦੀਆਂ ਹਨ। ਪਲਾਸਟਿਕ ਦੇ ਤੱਤ ਖਾਣ ਵਾਲੀਆਂ ਚੀਜ਼ਾਂ 'ਚ ਮਿਲ ਜਾਂਦੇ ਹਨ, ਜੋ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਹਾਰਮੋਨ ਪ੍ਰਭਾਵਿਤ ਹੁੰਦੇ ਹਨ।
ਜੈਨੇਟਿਕ ਕਾਰਨ: ਜੇਕਰ ਕਿਸੇ ਵੀ ਕੁੜੀ ਨੂੰ ਘੱਟ ਉਮਰ 'ਚ ਪੀਰੀਅਡਸ ਸ਼ੁਰੂ ਹੋ ਰਹੇ ਹਨ, ਤਾਂ ਇਸ ਸਥਿਤੀ 'ਚ ਕੁਝ ਕੀਤਾ ਨਹੀਂ ਜਾ ਸਕਦਾ ਹੈ। ਕਈ ਵਾਰ ਕੁੜੀਆਂ ਨੂੰ ਘੱਟ ਉਮਰ 'ਚ ਇਸ ਲਈ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਹਨ, ਕਿਉਕਿ ਉਨ੍ਹਾਂ ਦੇ ਪਰਿਵਾਰ 'ਚ ਕਿਸੇ ਨਾਲ ਅਜਿਹਾ ਹੁੰਦਾ ਹੈ।
- ਉਮਰ ਦੇ ਹਿਸਾਬ ਨਾਲ ਕਿੰਨੇ ਘੰਟੇ ਸੌਣਾ ਚਾਹੀਦਾ ਹੈ? ਇੱਥੇ ਦੇਖੋ ਪੂਰਾ ਚਾਰਟ ਅਤੇ ਨੀਂਦ ਪੂਰੀ ਨਾ ਹੋਣ ਦੇ ਨੁਕਸਾਨ - Sleep According to Age
- ਸਰ੍ਹੋਂ ਦੇ ਤੇਲ 'ਚ ਬਣਿਆ ਭੋਜਨ ਖਾਣ ਨਾਲ ਕੋਲੈਸਟ੍ਰੋਲ 'ਤੇ ਕੀ ਪੈਂਦਾ ਹੈ ਅਸਰ, ਜੇਕਰ ਤੁਸੀਂ ਇਸ ਤੇਲ 'ਚ ਖਾਣਾ ਪਕਾਉਗੇ ਤਾਂ ਸਿਹਤ ਨੂੰ ਮਿਲ ਸਕਦੈ ਨੇ ਕਈ ਲਾਭ - Mustard Oil Benefits For Health
- ਦਿਮਾਗ ਨੂੰ ਸਿਹਤਮੰਦ ਬਣਾਈ ਰੱਖਣ ਲਈ ਕਸਰਤ ਦੇ ਨਾਲ-ਨਾਲ ਇਨ੍ਹਾਂ ਜ਼ਰੂਰੀ ਗੱਲ੍ਹਾਂ ਦਾ ਵੀ ਰੱਖੋ ਧਿਆਨ - Brain Health
ਮਾਪੇ ਰੱਖਣ ਇਨ੍ਹਾਂ ਗੱਲ੍ਹਾਂ ਦਾ ਧਿਆਨ:
- ਬੱਚਿਆਂ ਨੂੰ ਸਰੀਰਕ ਤੌਰ 'ਤੇ ਐਕਟਿਵ ਰਹਿਣ ਲਈ ਕਹੋ।
- ਪਲਾਸਟਿਕ ਤੋਂ ਬੱਚਿਆਂ ਨੂੰ ਦੂਰ ਰੱਖੋ।
- ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖੋ ਅਤੇ ਘਰ 'ਚ ਬਣਾਇਆ ਸਿਹਤਮੰਦ ਭੋਜਨ ਖਾਣ ਨੂੰ ਦਿਓ।