ਹੈਦਰਾਬਾਦ: ਮਾਨਸੂਨ ਦਾ ਮੌਸਮ ਆਉਦੇ ਹੀ ਗਰਮੀਂ ਤੋਂ ਰਾਹਤ ਮਹਿਸੂਸ ਹੁੰਦੀ ਹੈ। ਪਰ ਮੀਂਹ ਦੇ ਮੌਸਮ ਵਿੱਚ ਕਈ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਮੌਸਮ ਦੌਰਾਨ ਖਾਣ-ਪੀਣ 'ਚ ਸਫਾਈ ਨਾ ਹੋਣ ਕਾਰਨ ਬਿਮਾਰੀਆਂ ਵੱਧ ਜਾਂਦੀਆਂ ਹਨ। ਇਸ ਮੌਸਮ ਦੌਰਾਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਭੋਜਨ ਵਿੱਚ ਜ਼ਹਿਰੀਲਾਪਣ ਪੈਦਾ ਹੋ ਸਕਦਾ ਹੈ। ਇਸ ਲਈ ਮਾਹਿਰ ਮੀਂਹ ਦੇ ਮੌਸਮ ਦੌਰਾਨ ਕੁਝ ਸਬਜ਼ੀਆਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ। ਨਮੀ ਕਾਰਨ ਕੁਝ ਸਬਜ਼ੀਆਂ ਵਿੱਚ ਕੀੜੇ ਅਤੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ, ਜੋ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਹੋਰ ਵੀ ਕਈ ਸਮੱਸਿਆਵਾਂ ਦਾ ਕਾਰਨ ਬਣਦੇ ਹਨ।
ਮੀਂਹ ਦੇ ਮੌਸਮ 'ਚ ਇਨ੍ਹਾਂ ਸਬਜ਼ੀਆਂ ਤੋਂ ਕਰੋ ਪਰਹੇਜ਼:
ਪੱਤੇਦਾਰ ਸਬਜ਼ੀਆਂ: ਮੀਂਹ ਦੇ ਮੌਸਮ 'ਚ ਪਾਲਕ ਅਤੇ ਪੱਤੇਦਾਰ ਸਬਜ਼ੀਆਂ ਤੋਂ ਪਰਹੇਜ਼ ਕਰਨਾ ਬਿਹਤਰ ਹੈ। ਮੀਂਹ ਦੇ ਮੌਸਮ 'ਚ ਇਨ੍ਹਾਂ ਸਬਜ਼ੀਆਂ ਵਿੱਚ ਜ਼ਿਆਦਾ ਨਮੀ ਹੁੰਦੀ ਹੈ ਅਤੇ ਸਬਜ਼ੀਆਂ ਵਿੱਚ ਬੈਕਟੀਰੀਆ, ਫੰਜਾਈ ਅਤੇ ਸੂਖਮ ਜੀਵ ਵਧਦੇ ਹਨ। ਇਸ ਕਰਕੇ ਇਨ੍ਹਾਂ ਨੂੰ ਖਾਣ ਨਾਲ ਪੇਟ 'ਚ ਇਨਫੈਕਸ਼ਨ ਅਤੇ ਬਦਹਜ਼ਮੀ ਹੋ ਸਕਦੀ ਹੈ।
ਗੋਭੀ: ਗੋਭੀ, ਬਰੋਕਲੀ ਅਤੇ ਪੱਤਾ ਗੋਭੀ ਵਰਗੀਆਂ ਸਬਜ਼ੀਆਂ ਤੋਂ ਵੀ ਮੀਂਹ ਦੇ ਮੌਸਮ ਵਿੱਚ ਪਰਹੇਜ਼ ਕਰਨਾ ਫਾਇਦੇਮੰਦ ਹੋ ਸਕਦਾ ਹੈ। ਹਾਲਾਂਕਿ, ਇਨ੍ਹਾਂ ਸਬਜ਼ੀਆਂ ਵਿੱਚ ਉੱਚ ਪੋਸ਼ਣ ਪਾਇਆ ਜਾਂਦਾ ਹੈ, ਪਰ ਮੀਂਹ ਦੇ ਮੌਸਮ ਦੌਰਾਨ ਉੱਚ ਨਮੀ ਕਾਰਨ ਬੈਕਟੀਰੀਆ ਦਾ ਵਿਕਾਸ ਹੁੰਦਾ ਹੈ। ਜੇਕਰ ਇਨ੍ਹਾਂ ਸਬਜ਼ੀਆਂ ਨੂੰ ਬਿਨਾਂ ਸਫਾਈ ਦੇ ਖਾਧਾ ਜਾਵੇ, ਤਾਂ ਬੀਮਾਰੀਆਂ ਹੋਣ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ।
ਗਾਜਰ: ਮੌਨਸੂਨ ਦੌਰਾਨ ਗਾਜਰ, ਮੂਲੀ, ਚੁਕੰਦਰ, ਸ਼ਲਗਮ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਨੂੰ ਖਾਣਾ ਚਾਹੁੰਦੇ ਹੋ, ਤਾਂ ਇਨ੍ਹਾਂ ਨੂੰ ਧੋਣਾ, ਸਾਫ਼ ਕਰਨਾ ਅਤੇ ਪਕਾਉਣਾ ਬਿਹਤਰ ਹੋਵੇਗਾ। ਮੀਂਹ ਦੇ ਮੌਸਮ ਵਿੱਚ ਮਿੱਟੀ ਵਿੱਚ ਜ਼ਿਆਦਾ ਨਮੀ ਹੋਣ ਕਾਰਨ ਇਹ ਸਬਜ਼ੀਆਂ ਜ਼ਿਆਦਾ ਪਾਣੀ ਸੋਖ ਲੈਂਦੀਆਂ ਹਨ। ਇਸ ਕਰਕੇ ਇਹ ਸਬਜ਼ੀਆਂ ਜਲਦੀ ਖਰਾਬ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਲੰਬੇ ਸਮੇਂ ਲਈ ਫਰਿੱਜ ਵਿੱਚ ਸਟੋਰ ਕਰਨਾ ਚੰਗਾ ਨਹੀਂ ਹੈ।
- ਉਮਰ ਤੋਂ ਪਹਿਲਾ ਨਹੀਂ ਹੋਣਾ ਚਾਹੁੰਦੇ ਬੁਢਾਪੇ ਦਾ ਸ਼ਿਕਾਰ, ਤਾਂ ਅੱਜ ਤੋਂ ਹੀ ਛੱਡ ਦਿਓ ਇਹ 5 ਆਦਤਾਂ - Premature Aging
- ਸਰਦੀ-ਜ਼ੁਕਾਮ ਹੀ ਨਹੀਂ, ਸਗੋ ਹੋਰ ਵੀ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਦਾ ਹੈ ਲਸਣ - Garlic Benefits
- ਕੀ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੈ? ਇਨ੍ਹਾਂ ਸਾਧਾਰਨ ਘਰੇਲੂ ਨੁਸਖਿਆਂ ਨਾਲ ਸਮੱਸਿਆ ਤੋਂ ਪਾਓ ਛੁਟਕਾਰਾ - How to Control Uric Acid
ਮਸ਼ਰੂਮ: ਮਸ਼ਰੂਮ, ਜੋ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸਨੂੰ ਮਾਨਸੂਨ ਦੌਰਾਨ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਨ੍ਹਾਂ ਨੂੰ ਖਾਣ ਨਾਲ ਬੈਕਟੀਰੀਆ ਵਧਦਾ ਹੈ ਅਤੇ ਇਮਿਊਨ ਸਿਸਟਮ ਨੂੰ ਨੁਕਸਾਨ ਪਹੁੰਚਦਾ ਹੈ। ਇਸਦੇ ਨਾਲ ਹੀ, ਪਾਚਨ ਸੰਬੰਧੀ ਵਿਕਾਰ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਖਤਰਾ ਰਹਿੰਦਾ ਹੈ।
ਬੈਂਗਣ: ਬੈਂਗਣ ਮੀਂਹ ਦੇ ਮੌਸਮ 'ਚ ਨਾ ਖਾਣਾ ਬਿਹਤਰ ਹੈ। ਮੀਂਹ ਦੌਰਾਨ ਬੈਂਗਣ 'ਚ ਜ਼ਿਆਦਾ ਨਮੀ ਹੋ ਜਾਂਦੀ ਹੈ। ਇਸਦੇ ਨਾਲ ਹੀ, ਬੈਕਟੀਰੀਆ ਅਤੇ ਕੀੜਿਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਦਾ ਮੌਸਮ ਖਤਮ ਹੋਣ ਤੱਕ ਇਨ੍ਹਾਂ ਸਬਜ਼ੀਆਂ ਤੋਂ ਜਿੰਨਾ ਹੋ ਸਕੇ ਦੂਰ ਰਹੋ।