ETV Bharat / health

ਦੁੱਧ ਜਾਂ ਲੱਸੀ, ਕਿਸਨੂੰ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ, ਜਾਣਨ ਲਈ ਪੜ੍ਹੋ ਪੂਰੀ ਖਬਰ - Milk VS Lassi - MILK VS LASSI

Milk VS Lassi: ਦੁੱਧ ਅਤੇ ਲੱਸੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਲੋਕ ਰਾਤ ਨੂੰ ਸੌਣ ਤੋਂ ਪਹਿਲਾ ਦੁੱਧ ਪੀਂਦੇ ਹਨ ਅਤੇ ਭੋਜਨ ਦੇ ਨਾਲ ਲੱਸੀ ਪੀਂਦੇ ਹਨ। ਇਨ੍ਹਾਂ ਦੋਨਾਂ ਦੇ ਆਪਣੇ ਵੱਖਰੇ-ਵੱਖਰੇ ਫਾਇਦੇ ਹੁੰਦੇ ਹਨ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁੱਧ ਅਤੇ ਲੱਸੀ ਵਿੱਚੋ ਕਿਸਨੂੰ ਪੀਣ ਨਾਲ ਸਿਹਤ ਨੂੰ ਜ਼ਿਆਦਾ ਲਾਭ ਮਿਲੇਗਾ।

Milk VS Lassi
Milk VS Lassi (Getty Images)
author img

By ETV Bharat Punjabi Team

Published : Sep 17, 2024, 1:03 PM IST

Updated : Sep 17, 2024, 3:05 PM IST

Milk VS Lassi (ETV Bharat)

ਮੋਗਾ: ਲੋਕ ਰੋਜ਼ਾਨਾ ਦੁੱਧ ਅਤੇ ਲੱਸੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਅਤੇ ਲੱਸੀ ਵਿੱਚੋ ਕਿਹੜੀ ਚੀਜ਼ ਪੀਣਾ ਜ਼ਿਆਦਾ ਫਾਇਦੇਮੰਦ ਹੈ। ਕਈ ਲੋਕ ਰਾਤ ਨੂੰ ਸੌਣ ਤੋਂ ਪਹਿਲਾ ਇੱਕ ਗਲਾਸ ਦੁੱਧ ਪੀਂਦੇ ਹਨ ਅਤੇ ਭੋਜਨ ਦੇ ਨਾਲ ਲੱਸੀ ਪੀਂਦੇ ਹਨ। ਲੱਸੀ ਪੰਜਾਬ ਦਾ ਸਭ ਤੋਂ ਮਸ਼ਹੂਰ ਪੀਣ ਵਾਲਾ ਡਰਿੰਕ ਹੈ। ਇਸ ਲਈ ਤੁਹਾਨੂੰ ਦੋਨਾਂ ਦੇ ਸਿਹਤ ਲਾਭਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਦੁੱਧ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਹੱਡੀਆ ਲਈ ਫਾਇਦੇਮੰਦ ਹੁੰਦਾ ਹੈ। ਲੱਸੀ ਵਿੱਚ ਕਾਰਬੋਹਾਈਡ੍ਰੇਟ, ਸੋਡੀਅਮ, ਪ੍ਰੋਟੀਨ, ਕੈਲਸ਼ੀਅਮ ਅਤੇ ਫਾਈਬਰ ਪਾਇਆ ਜਾਂਦਾ ਹੈ, ਜੋ ਗਰਮੀਆਂ ਵਿੱਚ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦਾ ਹੈ। ਇਨ੍ਹਾਂ ਦੋਨੋਂ ਚੀਜ਼ਾਂ ਦੇ ਆਪਣੇ-ਆਪਣੇ ਫਾਇਦੇ ਹਨ।

ਇਨ੍ਹਾਂ ਲੋਕਾਂ ਲਈ ਦੁੱਧ ਫਾਇਦੇਮੰਦ: ਇਸ ਸਬੰਧੀ ਅਸੀ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਮਿੱਤਲ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਦੁੱਧ ਅਤੇ ਲੱਸੀ ਇੱਕੋ ਹੀ ਤਰਾਂ ਦੀਆ ਪੀਣ ਵਾਲਿਆਂ ਚੀਜ਼ਾਂ ਹਨ। ਦੁੱਧ ਤੋਂ ਹੀ ਲੱਸੀ ਬਣਾਈ ਜਾਂਦੀ ਹੈ। ਪਰ ਇਨ੍ਹਾਂ ਦਾ ਇਸਤੇਮਾਲ ਅਲੱਗ-ਅਲੱਗ ਹੈ। ਜੇਕਰ ਅਸੀਂ ਨਵਜੰਮੇ ਬੱਚੇ ਦੀ ਗੱਲ ਕਰੀਏ, ਤਾਂ ਜਿਆਦਾ ਕਮਜ਼ੋਰ ਬੱਚੇ ਜਾਂ ਕਿਸੇ ਬਿਮਾਰੀ ਕਾਰਨ ਬੱਚੇ ਦੇ ਸਰੀਰ ਦਾ ਭਾਰ ਬਹੁਤ ਜਿਆਦਾ ਘੱਟ ਜਾਵੇ, ਤਾਂ ਉੱਥੇ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈl ਡਾਕਟਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਸਿਹਤ ਵਜੋਂ ਕੰਮਜ਼ੋਰ ਹੁੰਦੇ ਹਨ, ਚਾਹੇ ਬੱਚੇ ਜਾਂ ਬਜ਼ੁਰਗ ਹੋਣ, ਉਨ੍ਹਾਂ ਲਈ ਦੁੱਧ ਜ਼ਿਆਦਾ ਫਾਇਦੇਮੰਦ ਹੁੰਦਾ ਹੈ।-ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਮਿੱਤਲ

ਲੱਸੀ ਜਾਂ ਦੁੱਧ: ਜੇਕਰ ਅਜਿਹੀ ਉਮਰ ਦੇ ਲੋਕਾ ਦੀ ਗੱਲ ਕਰੀਏ, ਜਿਨ੍ਹਾਂ ਦੇ ਮੂੰਹ 'ਚ ਦੰਦ ਨਹੀਂ ਰਹਿੰਦੇ ਅਤੇ ਵਧੇਰੇ ਉਮਰ ਹੋ ਗਈ ਹੈ, ਤਾਂ ਉਨ੍ਹਾਂ ਨੂੰ ਪੋਸ਼ਣ ਫੂਡ ਤੋਂ ਨਹੀਂ ਮਿਲ ਸਕਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਦੁੱਧ ਪੀਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਸਿਹਤਮੰਦ ਹੋ, ਤਾਂ ਲੱਸੀ ਪੀਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਸਰੀਰ ਨੂੰ ਪ੍ਰੋਟੀਨ ਦੀ ਜ਼ਿਆਦਾ ਅਤੇ ਫੈਟ ਦੀ ਘੱਟ ਜ਼ਰੂਰਤ ਹੁੰਦੀ ਹੈ।

ਲੱਸੀ ਪੀਣ ਨਾਲ ਸਿਹਤ ਨੂੰ ਮਿਲਣਗੇ ਜ਼ਿਆਦਾ ਲਾਭ: ਲੱਸੀ ਵਿੱਚ ਪ੍ਰੋਟੀਨ ਜ਼ਿਆਦਾ ਪਾਇਆ ਜਾਂਦਾ ਹੈ, ਸ਼ੂਗਰ ਅਤੇ ਫੈਟ ਘੱਟ ਹੁੰਦੀ ਹੈ। ਲੱਸੀ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ, ਜਦਕਿ ਦੁੱਧ ਵਿੱਚ ਫੈਟ ਪਾਇਆ ਜਾਂਦਾ ਹੈ। ਡਾਕਟਰ ਨੇ ਅੱਗੇ ਕਿਹਾ ਕਿ ਜਦੋਂ ਲੱਸੀ ਬਣਦੀ ਹੈ, ਤਾਂ ਉਸ ਵਿੱਚ ਇੱਕ ਲੈਕਟੋ ਬੇਸੁਸ ਨਾਮ ਦਾ ਬੈਕਟੀਰੀਆ ਪੈਦਾ ਹੋ ਜਾਂਦਾ ਹੈ। ਇਹ ਸਾਡੇ ਸਰੀਰ ਲਈ ਇੱਕ ਫਰੈਂਡਲੀ ਬੈਕਟੀਰੀਆ ਹੈ। ਲੱਸੀ ਨੂੰ ਚੰਗੀ ਕੁਆਲਿਟੀ ਵਿੱਚ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਲੱਸੀ ਪੀਣ ਦਾ ਸਹੀ ਸਮੇਂ: ਲੱਸੀ ਪੀਣ ਦਾ ਸਭ ਤੋਂ ਵਧੀਆਂ ਸਮੇਂ ਦੁਪਹਿਰ ਦਾ ਮੰਨਿਆ ਜਾਂਦਾ ਹੈ। ਲੱਸੀ ਨੂੰ ਭੋਜਨ ਖਾਣ ਤੋਂ ਬਾਅਦ ਪੀਣਾ ਫਾਇਦੇਮੰਦ ਹੋ ਸਕਦਾ ਹੈ। ਜ਼ਿਆਦਾ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਲੱਸੀ ਪੀਣ ਨਾਲ ਪਾਚਨ ਤੰਤਰ ਨੂੰ ਸ਼ਾਂਤ ਰੱਖਣ ਵਿੱਚ ਮਦਦ ਮਿਲਦੀ ਹੈ।

ਲੱਸੀ ਪੀਣ ਦੇ ਹੋਰ ਲਾਭ:

ਪਾਚਨ ਤੰਤਰ ਸਿਹਤਮੰਦ: ਲੱਸੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਪੋਸ਼ਟਿਕ ਤੱਤਾਂ ਵਾਲੀ ਲੱਸੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸਨੂੰ ਪੀਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼, ਗੈਸ ਅਤੇ ਐਸਿਡੀਟੀ ਤੋਂ ਰਾਹਤ ਮਿਲ ਸਕਦੀ ਹੈ।

ਹੱਡੀਆਂ ਮਜ਼ਬੂਤ: ਲੱਸੀ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸਦੇ ਨਾਲ ਹੀ, ਮਾਸਪੇਸ਼ੀਆਂ ਦੇ ਦਰਦ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਲੱਸੀ ਵਿੱਚ ਮੌਜ਼ੂਦ ਕੈਲਸ਼ੀਅਮ ਥਕਾਵਟ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ।

ਗਰਮੀ ਤੋਂ ਬਚਾਅ: ਲੱਸੀ ਨੂੰ ਗਰਮੀਆਂ ਵਿੱਚ ਪੀਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਗਰਮੀਆਂ 'ਚ ਸਰੀਰ ਨੂੰ ਠੰਡਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਲੱਸੀ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ। ਲੱਸੀ ਪੀਣ ਨਾਲ ਸਿਰਦਰਦ ਤੋਂ ਵੀ ਰਾਹਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ:-

Last Updated : Sep 17, 2024, 3:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.