ਹੈਦਰਾਬਾਦ: ਸਰੀਰ ਨੂੰ ਸਿਹਤਮੰਦ ਰੱਖਣ ਲਈ ਡਾਕਟਰ ਕਈ ਤਰ੍ਹਾਂ ਦੇ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਇਸ ਮੌਸਮ 'ਚ ਅੰਜੀਰ ਖਾਣ ਦੇ ਵੀ ਕਈ ਫਾਇਦੇ ਹਨ। ਇਸ ਨੂੰ ਸੁਪਰ ਫੂਡ ਵਜੋਂ ਜਾਣਿਆ ਜਾਂਦਾ ਹੈ। ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਅੰਜੀਰ ਨਾਲ ਕਰ ਸਕਦੇ ਹੋ। ਸੁੱਕੀਆਂ ਅੰਜੀਰਾਂ ਨੂੰ ਇੱਕ ਕੱਪ ਪਾਣੀ 'ਚ ਰਾਤ ਭਰ ਭਿਓ ਕੇ ਅਗਲੇ ਦਿਨ ਖਾ ਲਓ। ਤੁਸੀਂ ਚਾਹੋ ਤਾਂ ਇਸ ਨੂੰ ਸੁੱਕੇ ਮੇਵਿਆਂ ਦੇ ਨਾਲ ਵੀ ਖਾ ਸਕਦੇ ਹੋ। ਅੰਜੀਰ ਵਿੱਚ ਵਿਟਾਮਿਨ ਏ, ਪੋਟਾਸ਼ੀਅਮ, ਫਾਈਬਰ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ।
ਅੰਜੀਰ ਦੇ ਫਾਇਦੇ:
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ: ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਪੋਟਾਸ਼ੀਅਮ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ, ਤਾਂ ਅੰਜੀਰ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਇਹ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਦਾ ਹੈ।
ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ: ਕਬਜ਼ ਤੋਂ ਪੀੜਤ ਲੋਕਾਂ ਲਈ ਅੰਜੀਰ ਇੱਕ ਕਾਰਗਰ ਭੋਜਨ ਹੈ। ਇਸ 'ਚ ਜ਼ਿਆਦਾ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਅੰਤੜੀਆਂ ਦੀ ਗਤੀ 'ਚ ਮਦਦ ਕਰਦਾ ਹੈ। ਇਹ ਕਬਜ਼ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਅੰਜੀਰ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ।
ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ: ਸ਼ੂਗਰ ਦੇ ਮਰੀਜ਼ਾਂ ਦੀ ਖੁਰਾਕ ਵਿੱਚ ਅੰਜੀਰ ਨੂੰ ਸ਼ਾਮਲ ਕਰਨਾ ਚੰਗਾ ਹੁੰਦਾ ਹੈ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਧਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਐਬਸਿਸਿਕ ਐਸਿਡ, ਮਲਿਕ ਐਸਿਡ ਅਤੇ ਕਲੋਰੋਜੇਨਿਕ ਐਸਿਡ ਵਰਗੇ ਮਿਸ਼ਰਣ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ।
ਚਮੜੀ ਲਈ ਫਾਇਦੇਮੰਦ: ਅੰਜੀਰ ਵਿਟਾਮਿਨ ਸੀ, ਵਿਟਾਮਿਨ ਈ ਅਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ। ਇਹ ਚਮੜੀ ਲਈ ਮਹੱਤਵਪੂਰਨ ਹੈ। ਅੰਜੀਰ ਖਾਣ ਨਾਲ ਤੁਹਾਡੀ ਚਮੜੀ ਨੂੰ ਪੋਸ਼ਣ ਮਿਲਦਾ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਅੰਜੀਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਹੱਡੀਆਂ ਲਈ ਫਾਇਦੇਮੰਦ: ਅੰਜੀਰ ਖਾਣਾ ਹੱਡੀਆਂ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਕੈਲਸ਼ੀਅਮ ਅਤੇ ਫਾਸਫੋਰਸ ਹੱਡੀਆਂ ਦੇ ਵਿਕਾਸ 'ਚ ਮਦਦ ਕਰਦਾ ਹੈ।
ਇਮਿਊਨਿਟੀ ਅਤੇ ਐਨਰਜੀ ਬੂਸਟਰ: ਆਯੁਰਵੈਦਿਕ ਚਿਕਿਤਸਕ ਡਾ: ਨਹੁਸ਼ ਕੁੰਟੇ ਦਾ ਕਹਿਣਾ ਹੈ ਕਿ ਅੰਜੀਰ ਦੇ ਪਾਣੀ ਵਿੱਚ ਵਿਟਾਮਿਨ ਏ, ਬੀ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਕਾਪਰ, ਮੈਂਗਨੀਜ਼ ਅਤੇ ਆਇਰਨ ਦੇ ਨਾਲ ਕਈ ਜ਼ਰੂਰੀ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਇਹ ਪੌਸ਼ਟਿਕ ਤੱਤ ਸਮੁੱਚੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਅੰਜੀਰ ਦੇ ਪਾਣੀ ਦੀ ਵਰਤੋਂ ਪ੍ਰਤੀਰੋਧਕ ਸ਼ਕਤੀ ਅਤੇ ਊਰਜਾ ਵਧਾਉਣ ਲਈ ਵੀ ਕੀਤੀ ਜਾਂਦੀ ਹੈ।
ਅੰਜੀਰ ਖਾਣ ਦਾ ਸਹੀ ਤਰੀਕਾ?: ਅੰਜੀਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਤੁਸੀਂ ਇਸ ਨੂੰ ਸੁੱਕਾ ਵੀ ਖਾ ਸਕਦੇ ਹੋ। ਪਰ ਇਸ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਨਹੀਂ ਹੋਵੇਗਾ। ਇਸ ਲਈ ਜਦੋਂ ਵੀ ਤੁਸੀਂ ਇਸ ਡਰਾਈ ਫਰੂਟ ਨੂੰ ਖਾਓ, ਤਾਂ ਇਸ ਨੂੰ ਪਾਣੀ 'ਚ ਭਿਓ ਕੇ ਰਾਤ ਭਰ ਛੱਡ ਦਿਓ। ਫਿਰ ਸਵੇਰੇ ਉੱਠ ਕੇ ਇਸ ਨੂੰ ਖਾਲੀ ਪੇਟ ਖਾਓ। ਇਸ ਦੇ ਨਾਲ ਹੀ ਅੰਜੀਰ ਨੂੰ ਦੁੱਧ 'ਚ ਪਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ। ਇਹ ਵੀ ਧਿਆਨ ਵਿੱਚ ਰੱਖੋ ਕਿ ਤੁਹਾਨੂੰ ਇੱਕ ਦਿਨ ਵਿੱਚ ਅੰਜੀਰ ਦੇ ਵੱਧ ਤੋਂ ਵੱਧ 3 ਤੋਂ 4 ਟੁਕੜੇ ਖਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ:-
- ਬਿਨ੍ਹਾਂ ਕਿਸੇ ਖਰਚ ਦੇ ਸ਼ੂਗਰ ਨੂੰ ਕਰਨਾ ਹੈ ਕੰਟਰੋਲ, ਤਾਂ ਬਸ ਇਨ੍ਹਾਂ ਛੋਟੀਆਂ ਆਦਤਾਂ ਨੂੰ ਬਣਾ ਲਓ ਆਪਣੀ ਜ਼ਿੰਦਗੀ ਦਾ ਹਿੱਸਾ
- ਜੁੱਤੇ ਪਾਉਦੇ ਸਮੇਂ ਨਾ ਕਰੋ ਇਹ ਗਲਤੀਆਂ, ਧਿਆਨ ਨਾ ਦਿੱਤਾ ਤਾਂ ਕਰਨਾ ਪੈ ਜਾਵੇਗਾ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ
- ਸ਼ੂਗਰ ਦੇ ਮਰੀਜ਼ ਵੀ ਖਾ ਸਕਦੇ ਨੇ ਚੌਲ, ਬਸ ਪਕਾਉਣ ਤੋਂ ਪਹਿਲਾ ਕਰ ਲਓ ਇਹ ਛੋਟਾ ਜਿਹਾ ਕੰਮ, ਲਾਭ ਸੁਣਕੇ ਹੋ ਜਾਓਗੇ ਹੈਰਾਨ