ਹੈਦਰਾਬਾਦ: ਦਾਲਚੀਨੀ ਇੱਕ ਸਵਾਦੀ ਮਸਾਲਾ ਹੈ। ਇਸਦਾ ਇਸਤੇਮਾਲ ਭੋਜਨ ਦਾ ਸਵਾਦ ਵਧਾਉਣ ਲਈ ਕੀਤਾ ਜਾ ਸਕਦਾ ਹੈ। ਪਰ ਇਹ ਮਸਾਲਾ ਸਿਰਫ਼ ਸਵਾਦ ਲਈ ਹੀ ਨਹੀਂ, ਸਗੋ ਚਿਹਰੇ ਦੀ ਦੇਖਭਾਲ ਲਈ ਵੀ ਫਾਇਦੇਮੰਦ ਹੈ। ਇਸ ਵਿੱਚ ਮੌਜ਼ੂਦ ਪੌਸ਼ਟਿਕ ਤੱਤ ਸਿਹਤ ਅਤੇ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਦਾਲਚੀਨੀ 'ਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜਿਸ ਨਾਲ ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਚਿਹਰੇ ਦਾ ਨਿਖਾਰ ਪਾਉਣ 'ਚ ਮਦਦ ਮਿਲਦੀ ਹੈ।
ਦਾਲਚੀਨੀ ਦੇ ਫਾਇਦੇ:-
ਫਿਣਸੀਆਂ ਤੋਂ ਛੁਟਕਾਰਾ: ਅੱਜ ਦੇ ਸਮੇਂ 'ਚ ਕਈ ਲੋਕ ਫਿਣਸੀਆਂ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਾਲਚੀਨੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦਾਲਚੀਨੀ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਫਿਣਸੀਆਂ ਨੂੰ ਦੂਰ ਕਰਦੇ ਹਨ। ਇਸ ਲਈ ਤੁਸੀਂ ਦਾਲਚੀਨੀ ਦਾ ਪਾਊਡਰ ਜਾਂ ਤੇਲ ਦੀ ਵਰਤੋ ਕਰ ਸਕਦੇ ਹੋ।
ਫਿਣਸੀਆਂ ਤੋਂ ਛੁਟਕਾਰਾ ਪਾਉਣ ਲਈ ਦਾਲਚੀਨੀ ਦਾ ਇਸਤੇਮਾਲ: ਦਾਲਚੀਨੀ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਦਾਲਚੀਨੀ ਦੇ ਤੇਲ ਦੀਆਂ 3 ਤੋਂ 4 ਬੂੰਦਾਂ ਲੈ ਕੇ ਇਸ 'ਚ ਇੱਕ ਚਮਚ ਸ਼ਹਿਦ ਮਿਲਾਓ। ਫਿਰ ਇਸਨੂੰ ਆਪਣੇ ਚਿਹਰੇ 'ਤੇ ਲਗਾ ਲਓ। ਇਸ ਤੋਂ ਇਲਾਵਾ, ਤੁਸੀਂ ਦਾਲਚੀਨੀ ਦੇ ਪਾਊਡਰ ਨੂੰ ਵੀ ਸ਼ਹਿਦ 'ਚ ਮਿਲਾ ਕੇ ਪੇਸਟ ਤਿਆਰ ਕਰ ਸਕਦੇ ਹੋ ਅਤੇ ਇਸਨੂੰ ਆਪਣੇ ਚਿਹਰੇ 'ਤੇ 10 ਮਿੰਟ ਲਈ ਲਗਾ ਕੇ ਰੱਖੋ। ਫਿਰ ਕੋਸੇ ਪਾਣੀ ਨਾਲ ਮੂੰਹ ਧੋ ਲਓ।
ਝੁਰੜੀਆਂ ਤੋਂ ਛੁਟਕਾਰਾ: ਦਾਲਚੀਨੀ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਫ੍ਰੀ-ਰੈਡੀਕਲਸ ਨੂੰ ਨੁਕਸਾਨ ਹੋਣ ਤੋਂ ਰੋਕਦੇ ਹਨ ਅਤੇ ਝੁਰੜੀਆਂ ਦੀ ਸਮੱਸਿਆ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ, ਚਮੜੀ ਨੂੰ ਚਮਕਦਾਰ ਵੀ ਬਣਾਇਆ ਜਾ ਸਕਦਾ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ: ਇਸ ਲਈ ਸਭ ਤੋਂ ਪਹਿਲਾ ਦਾਲਚੀਨੀ ਦਾ ਪਾਊਡਰ ਬਣਾ ਲਓ। ਫਿਰ ਇਸ 'ਚ ਜੈਤੁਣ ਦਾ ਤੇਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨਾਲ ਚਿਹਰੇ ਦੀ ਮਸਾਜ ਕਰੋ ਅਤੇ ਨਾਰਮਲ ਪਾਣੀ ਨਾਲ ਮੂੰਹ ਧੋ ਲਓ। ਅਜਿਹਾ ਕਰਨ ਨਾਲ ਚਿਹਰਾ ਚਮਕਦਾਰ ਹੋ ਜਾਵੇਗਾ।
- ਸੈਕਸ ਦੌਰਾਨ ਜਾਂ ਬਾਅਦ 'ਚ ਹੋਣ ਵਾਲੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਇਨ੍ਹਾਂ ਸਾਵਧਾਨੀਆਂ ਨੂੰ ਅਪਣਾਉਣ ਨਾਲ ਮਿਲੇਗਾ ਆਰਾਮ - Dyspareunia
- ਚਿਪਸ ਖਾਣ ਵਾਲੇ ਹੋ ਜਾਣ ਸਾਵਧਾਨ! ਇਨ੍ਹਾਂ 5 ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Side Effects of Potato Chips
- ਜਾਣੋ ਮੇਕਅੱਪ ਨਾਲ ਸਨਸਕ੍ਰੀਨ ਦੀ ਕਿਵੇਂ ਕੀਤੀ ਜਾ ਸਕਦੀ ਵਰਤੋ, ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Use of sunscreen
ਚਿਹਰੇ 'ਤੇ ਨਿਖਾਰ: ਦਾਲਚੀਨੀ ਦੀ ਮਦਦ ਨਾਲ ਚਿਹਰੇ 'ਤੇ ਚਮਕ ਪਾਈ ਜਾ ਸਕਦੀ ਹੈ। ਇਸ ਲਈ ਰੋਜ਼ਾਨਾ ਚਿਹਰੇ 'ਤੇ ਨਿਖਾਰ ਪਾਉਣ ਲਈ ਤੁਸੀਂ ਦਾਲਚੀਨੀ ਦਾ ਇਸਤੇਮਾਲ ਕਰ ਸਕਦੇ ਹੋ।
ਇਸਤੇਮਾਲ: ਇਸ ਲਈ ਪਹਿਲਾ ਦਾਲਚੀਨੀ ਪਾਊਡਰ ਨੂੰ ਸ਼ਹਿਦ ਅਤੇ ਦਹੀ 'ਚ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸਨੂੰ ਚਿਹਰੇ 'ਤੇ 15 ਮਿੰਟ ਲਈ ਲਗਾ ਕੇ ਰੱਖੋ ਅਤੇ ਕੋਸੇ ਪਾਣੀ ਨਾਲ ਮੂੰਹ ਧੋ ਲਓ। ਇਸ ਤਰ੍ਹਾਂ ਚਿਹਰੇ 'ਤੇ ਨਿਖਾਰ ਪਾਉਣ 'ਚ ਮਦਦ ਮਿਲੇਗੀ।