ਹੈਦਰਾਬਾਦ: ਹਰ ਕੋਈ ਸੁੰਦਰ ਵਾਲ ਅਤੇ ਚਮੜੀ ਪਾਉਣਾ ਚਾਹੁੰਦਾ ਹੈ। ਇਸ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਹੋਰ ਵੀ ਕਈ ਸਮੱਸਿਆਵਾਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਤੁਸੀਂ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਬਣਾਏ ਹੋਏ ਇੱਕ ਜੂਸ ਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕਰ ਸਕਦੇ ਹੋ। ਜੂਸ ਪੀਣ ਨਾਲ ਚਮੜੀ ਹਾਈਡ੍ਰੇਟ ਅਤੇ ਸੁੰਦਰ ਹੋਵੇਗੀ। ਇਸਦੇ ਨਾਲ ਹੀ ਵਾਲ ਵੀ ਮਜ਼ਬੂਤ ਹੋਣਗੇ। ਇਸ ਲਈ ਤੁਸੀਂ ਆਂਵਲੇ ਤੋਂ ਬਣਿਆ ਜੂਸ ਘਰ 'ਚ ਹੀ ਬਣਾ ਕੇ ਪੀ ਸਕਦੇ ਹੋ।
स्वस्थ शरीर में स्वस्थ मस्तिष्क का निवास है... pic.twitter.com/c51ShonnP7
— Vatsala Singh (@_vatsalasingh) July 27, 2024
ਸੁੰਦਰ ਵਾਲ ਅਤੇ ਚਮੜੀ ਪਾਉਣ ਲਈ ਜੂਸ: ਵਾਲਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਆਂਵਲਾ, 10 ਕੜ੍ਹੀ ਪੱਤੇ, ਇੱਕ ਛੋਟਾ ਅਦਰਕ ਦਾ ਟੁੱਕੜਾ, ਥੋੜ੍ਹਾ ਜਿਹਾ ਗੁੜ੍ਹ ਅਤੇ 5 ਕਾਲੀ ਮਿਰਚ ਦੇ ਨਾਲ ਪਾਣੀ ਨੂੰ ਬਲੈਂਡਰ 'ਚ ਪਾ ਕੇ ਮਿਕਸ ਕਰਕੇ ਜੂਸ ਬਣਾ ਲਓ। ਆਂਵਲੇ 'ਚ ਐਂਟੀਆਕਸੀਡੈਟ ਗੁਣ ਪਾਏ ਜਾਂਦੇ ਹਨ, ਜੋ ਚਮੜੀ ਅਤੇ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ। ਇਸ ਜੂਸ ਨੂੰ ਤੁਸੀਂ ਘਰ 'ਚ ਮੌਜ਼ੂਦ ਚੀਜ਼ਾਂ ਦੀ ਵਰਤੋ ਕਰਕੇ ਆਸਾਨੀ ਨਾਲ ਬਣਾ ਸਕਦੇ ਹੋ।
ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਕਾਰਨ: ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜਿਨ੍ਹਾਂ ਵਿੱਚੋ ਕੁਝ ਹੇਠ ਲਿਖੇ ਅਨੁਸਾਰ ਹਨ:-
- ਤਣਾਅ
- ਥਾਇਰਾਇਡ
- ਪੋਸ਼ਕ ਤੱਤਾਂ ਦੀ ਕਮੀ
- ਹਾਰਮੋਨਲ ਬਦਲਾਅ
- ਜੈਨੇਟਿਕ ਕਾਰਨ
- ਵਾਲਾਂ ਨੂੰ ਕੱਸ ਕੇ ਬੰਨ੍ਹਣਾ
- ਬਲੋ ਡਰਾਇਰ ਜਾਂ ਆਇਰਨ ਦੀ ਜ਼ਿਆਦਾ ਵਰਤੋਂ
- ਇਸ ਆਟੇ ਤੋਂ ਬਣੀ ਰੋਟੀ ਨੂੰ ਖਾ ਕੇ ਆਸਾਨੀ ਨਾਲ ਭਾਰ ਕੀਤਾ ਜਾ ਸਕਦੈ ਘੱਟ, ਸਰੀਰ ਨੂੰ ਵੀ ਮਿਲੇਗਾ ਪੂਰਾ ਪੋਸ਼ਣ - Roti for Weight Loss
- ਸਰੀਰ ਦੀਆਂ ਸਾਰੀਆਂ ਨਾੜੀਆਂ ਨੂੰ ਖੋਲ੍ਹਣ ਦਾ ਆਯੁਰਵੈਦਿਕ ਉਪਾਅ, ਘਰ 'ਚ ਮੌਜ਼ੂਦ ਇਨ੍ਹਾਂ ਸਮੱਗਰੀਆਂ ਨਾਲ ਤਿਆਰ ਕਰੋ ਦਵਾਈ, 10 ਦਿਨਾਂ 'ਚ ਨਜ਼ਰ ਆਵੇਗਾ ਫਰਕ - Pinched Nerve Treatments
- ਵਾਲਾਂ ਦਾ ਝੜਨਾ ਅਤੇ ਗੰਜੇਪਨ ਦੀ ਸਮੱਸਿਆ ਨੂੰ ਰੋਕਣ ਦਾ ਸਹੀ ਉਪਾਅ, ਘਰ 'ਚ ਬਣਿਆ ਇਹ ਪਾਣੀ ਆਵੇਗਾ ਤੁਹਾਡੇ ਕੰਮ - How to Regrow Hair
ਚਮੜੀ ਨਾਲ ਜੁੜੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਕਾਰਨ:
- ਵਧਦੀ ਉਮਰ
- ਯੂਵੀ ਕਿਰਨਾਂ
- ਕਰੀਮਾਂ ਦਾ ਜ਼ਿਆਦਾ ਇਸਤੇਮਾਲ ਕਰਨਾ
- ਸ਼ਰਾਬ ਦਾ ਸੇਵਨ
- ਦਵਾਈਆਂ ਦੇ ਮਾੜੇ ਪ੍ਰਭਾਵ