ਹੈਦਰਾਬਾਦ: ਸੁੰਦਰ ਚਿਹਰਾ ਪਾਉਣ ਦੇ ਨਾਲ-ਨਾਲ ਲੋਕ ਚਮਕਦਾਰ ਵਾਲ ਵੀ ਪਾਉਣਾ ਚਾਹੁੰਦੇ ਹਨ। ਪਰ ਅੱਜ-ਕੱਲ੍ਹ ਦੀ ਗਲਤ ਜੀਵਨਸ਼ੈਲੀ ਅਤੇ ਪ੍ਰਦੂਸ਼ਣ ਕਾਰਨ ਲੋਕ ਵਾਲਾਂ ਨਾਲ ਜੁੜੀਆ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਜੋ ਕਿ ਖਤਰਨਾਕ ਹੋ ਸਕਦਾ ਹੈ। ਇਸ ਲਈ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੁਝ ਜੜੀ-ਬੂਟੀਆਂ ਨੂੰ ਸ਼ਾਮਲ ਕਰਦੇ ਹੋ। ਇਸ ਨਾਲ ਵਾਲਾਂ ਨੂੰ ਚਮਕਦਾਰ ਬਣਾਉਣ 'ਚ ਮਦਦ ਮਿਲੇਗੀ।
ਵਾਲਾਂ ਲਈ ਫਾਇਦੇਮੰਦ ਜੜੀ-ਬੂਟੀਆਂ:
ਮੇਥੀਦਾਣਾ: ਮੇਥੀਦਾਣਾ ਵਾਲਾਂ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਵਾਲਾਂ ਨੂੰ ਅੰਦਰੋ ਪੋਸ਼ਣ ਮਿਲਦਾ ਹੈ। ਇਸ ਤੋਂ ਇਲਾਵਾ, ਮੇਥੀਦਾਣੇ ਦਾ ਪਾਣੀ ਅਤੇ ਇਸ ਤੋਂ ਤਿਆਰ ਕੀਤਾ ਗਿਆ ਪੇਸਟ ਸਿਰ 'ਤੇ ਲਗਾ ਕੇ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਇਸ ਲਈ ਮੇਥੀਦਾਣੇ ਨੂੰ ਪਹਿਲਾ ਭਿਓ ਦਿਓ ਅਤੇ ਸਵੇਰੇ ਇਸ ਪਾਣੀ ਨੂੰ ਪੀ ਲਓ ਅਤੇ ਦਾਣਿਆ ਨੂੰ ਖਾ ਲਓ। ਇਸਦੇ ਨਾਲ ਹੀ, ਰਾਤ ਨੂੰ ਮੇਥੀ ਨੂੰ ਪੀਸਕੇ ਵਾਲਾਂ 'ਤੇ ਲਗਾਉਣ ਨਾਲ ਵੀ ਵਾਲ ਲੰਬੇ, ਮਜ਼ਬੂਤ ਅਤੇ ਚਮਕਦਾਰ ਬਣਦੇ ਹਨ।
ਆਂਵਲਾ: ਆਂਵਲਾ ਵੀ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਵਾਲਾਂ ਨੂੰ ਅੰਦਰੋ ਪੋਸ਼ਣ ਮਿਲਦਾ ਹੈ। ਆਂਵਲੇ ਦੀ ਮਦਦ ਨਾਲ ਵਾਲਾਂ ਨੂੰ ਚਮਕਦਾਰ ਬਣਾਉਣ 'ਚ ਮਦਦ ਮਿਲ ਸਕਦੀ ਹੈ।
- ਤੇਜ਼ ਧੁੱਪ ਕਾਰਨ ਅੱਖਾਂ ਹੋ ਸਕਦੀਆਂ ਨੇ ਕਈ ਬਿਮਾਰੀਆਂ ਦਾ ਸ਼ਿਕਾਰ, ਇਸ ਤਰ੍ਹਾਂ ਕਰੋ ਖੁਦ ਦਾ ਬਚਾਅ - Eye Protection Tips
- ਗਰਮੀਆਂ ਦੇ ਮੌਸਮ 'ਚ ਗਰਭਵਤੀ ਔਰਤਾਂ ਲਈ ਇਹ 5 ਚੀਜ਼ਾਂ ਹੋ ਸਕਦੀਆਂ ਨੇ ਫਾਇਦੇਮੰਦ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ - Foods To Eat During Pregnancy
- ਗਰਮੀਆਂ 'ਚ ਸਰੀਰ ਨੂੰ ਠੰਡਾ ਬਣਾਈ ਰੱਖਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਸੌਂਫ ਦਾ ਜੂਸ, ਮਿਲਣਗੇ ਕਈ ਸਿਹਤ ਲਾਭ - Summer Drink
ਲਵੈਂਡਰ: ਲਵੈਂਡਰ 'ਚ ਰੋਗਾਣੂਨਾਸ਼ਕ ਗੁਣ ਪਾਏ ਜਾਂਦੇ ਹਨ। ਇਸ ਨਾਲ ਸਾਡੀ ਖੋਪੜੀ 'ਚ ਹੋਣ ਵਾਲੇ ਬੈਕਟੀਰੀਆਂ ਅਤੇ ਫੰਗਸ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਇਸਦੇ ਨਾਲ ਹੀ, ਵਾਲਾਂ ਨੂੰ ਅੰਦਰੋ ਪੋਸ਼ਣ ਮਿਲਦਾ ਹੈ, ਜਿਸਦੇ ਚਲਦਿਆਂ ਵਾਲਾਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ।
ਐਲੋਵੇਰਾ: ਐਲੋਵੇਰਾ 'ਚ ਵਿਟਾਮਿਨ-ਏ, ਸੀ, ਈ ਅਤੇ ਵਿਟਾਮਿਨ ਬੀ12 ਪਾਇਆ ਜਾਂਦਾ ਹੈ। ਐਲੋਵੇਰਾ ਵਾਲਾਂ ਲਈ ਫਾਇਦੇਮੰਦ ਹੋ ਸਕਦੀ ਹੈ। ਐਲੋਵੇਰਾ ਜੈੱਲ ਵਾਲਾਂ ਨੂੰ ਹਾਈਡ੍ਰੈਸ਼ਨ ਦੇਣ ਦੇ ਨਾਲ-ਨਾਲ ਕਾਲਾ, ਲੰਬਾ ਅਤੇ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ ਅਤੇ ਝੜਦੇ ਵਾਲਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।