ETV Bharat / health

ਪੰਜਾਬ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ IVF ਰਾਹੀਂ ਬੱਚਾ ਪੈਦਾ ਕਰਨ ਦਾ ਚਲਣ, ਜਾਣੋ ਇਸ ਪ੍ਰਕੀਰਿਆ ਲਈ ਕਿੰਨੀ ਹੋਣੀ ਚਾਹੀਦੀ ਹੈ ਔਰਤ-ਮਰਦ ਦੀ ਉਮਰ? - IVF

author img

By ETV Bharat Punjabi Team

Published : Sep 14, 2024, 3:43 PM IST

IVF: IVF ਰਾਹੀ ਬੱਚੇ ਪੈਦਾ ਕਰਨ ਦੀ ਪ੍ਰਕਿਰਿਆਂ ਤੇਜ਼ੀ ਨਾਲ ਵਧਦੀ ਹੋਈ ਨਜ਼ਰ ਆ ਰਹੀ ਹੈ। ਇਸ ਪ੍ਰਕਿਰੀਆਂ ਨੂੰ ਅਪਣਾਉਣ ਤੋਂ ਪਹਿਲਾ ਤੁਹਾਨੂੰ ਕੁਝ ਗੱਲਾਂ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ।

IVF
IVF (Getty Images)
IVF (ETV Bharat)

ਬਠਿੰਡਾ: ਇਨੀ ਦਿਨੀ ਪੰਜਾਬ ਵਿੱਚ ਤੇਜ਼ੀ ਨਾਲ IVF ਰਾਹੀਂ ਬੱਚਾ ਪੈਦਾ ਕਰਨ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਇਸ ਪ੍ਰਕਿਰਿਆ ਨੂੰ ਚਲਦਿਆਂ ਭਾਵੇਂ ਦੋ ਦਹਾਕੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ। ਪਰ ਭਾਰਤ ਵਿੱਚ IVF ਦੀ 25 ਜਨਵਰੀ 2021 ਨੂੰ ਸ਼ੁਰੂਆਤ ਕੀਤੀ ਗਈ ਸੀ। IVF ਤਕਨੀਕ ਨੂੰ ਅਪਣਾਉਣ ਲਈ ਸਰਕਾਰ ਵੱਲੋਂ ਕੁਝ ਨਿਯਮ ਅਤੇ ਸ਼ਰਤਾਂ ਰੱਖੀਆਂ ਗਈਆਂ ਸੀ ਅਤੇ ਇਨ੍ਹਾਂ ਸ਼ਰਤਾਂ ਦੀ ਪੂਰਤੀ ਨਾ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨ ਵੀ ਬਣਾਏ ਗਏ ਸੀ।

IVF ਲਈ ਔਰਤਾਂ ਦੀ ਉਮਰ: IVF ਤਕਨੀਕ ਨੂੰ ਅਪਣਾਉਣ ਲਈ ਔਰਤਾਂ ਦੀ ਉਮਰ 21 ਸਾਲ ਤੋਂ 50 ਸਾਲ ਅਤੇ ਪੁਰਸ਼ਾਂ ਦੀ ਉਮਰ 21 ਸਾਲ ਤੋਂ 55 ਸਾਲ ਦੇ ਵਿਚਕਾਰ ਨਿਰਧਾਰਿਤ ਕੀਤੀ ਗਈ ਹੈ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਪਿਛਲੇ 43 ਮਹੀਨਿਆਂ ਵਿੱਚ 38114 ਲੋਕਾਂ ਵੱਲੋਂ IVF ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ।

IVF ਕੀ ਹੈ?: IVF ਇੱਕ ਤਕਨੀਕ ਹੈ, ਜੋ ਜਣਨ ਸ਼ਕਤੀ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੀ ਬੱਚੇ ਪੈਦਾ ਕਰਨ ਵਿੱਚ ਮਦਦ ਕਰਦੀ ਹੈ। IVF ਦੀ ਮਦਦ ਨਾਲ ਔਰਤ ਦੇ ਅੰਡੇ ਨੂੰ ਪ੍ਰਯੋਗਸ਼ਾਲਾ ਵਿੱਚ ਸ਼ੁਕਰਾਣੂ ਨਾਲ ਉਪਜਾਊ ਬਣਾਇਆ ਜਾਂਦਾ ਹੈ ਅਤੇ ਫਿਰ ਬੱਚੇਦਾਨੀ ਵਿੱਚ ਲਗਾਇਆ ਜਾਂਦਾ ਹੈ।

IVF ਇਲਾਜ ਇੱਕ ਸਹਾਇਕ ਪ੍ਰਜਨਨ ਤਕਨੀਕ ਹੈ, ਜਿਸ ਵਿੱਚ ਤੁਹਾਡੇ ਅੰਡਕੋਸ਼ ਤੋਂ ਅੰਡੇ ਇਕੱਠੇ ਕੀਤੇ ਜਾਂਦੇ ਹਨ ਅਤੇ ਇੱਕ ਵਿਸ਼ੇਸ਼ ਪ੍ਰਯੋਗਸ਼ਾਲਾ ਵਿੱਚ ਸ਼ੁਕਰਾਣੂ ਨਾਲ ਉਪਜਾਊ ਬਣਾਇਆ ਜਾਂਦਾ ਹੈ। ਉਪਜਾਊ ਅੰਡੇ ਨੂੰ ਔਰਤ ਦੇ ਬੱਚੇਦਾਨੀ ਵਿੱਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਕੁਝ ਦਿਨਾਂ ਲਈ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਵਧਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿਸ ਨਾਲ ਗਰਭ ਅਵਸਥਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।-ਰਜਨੀ ਜਿੰਦਲ, IVF ਦੀ ਮਾਹਿਰ

ਗਰਭਧਾਰਣ ਕਰਨ ਦੀ ਪ੍ਰਕਿਰਿਆ ਕੁਝ ਘੰਟਿਆਂ ਵਿੱਚ ਹੁੰਦੀ ਹੈ ਅਤੇ ਕਈ ਭਰੂਣ ਬਣ ਸਕਦੇ ਹਨ। ਭਰੂਣ ਨੂੰ ਪ੍ਰਯੋਗਸ਼ਾਲਾ ਵਿੱਚ ਦਿਨ 5 ਤੱਕ ਵਧਾਇਆ ਜਾਂਦਾ ਹੈ, ਜਿਸਨੂੰ ਬਲਾਸਟੋਸਿਸਟ ਪੜਾਅ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਇਹ ਭਰੂਣ ਬੱਚੇਦਾਨੀ ਵਿੱਚ ਇਮਪਲਾਂਟ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ। ਉਪਜਾਊ ਭਰੂਣਾਂ ਨੂੰ ਇੱਕ ਸਧਾਰਨ ਪ੍ਰਕਿਰਿਆ ਵਿੱਚ ਔਰਤ ਦੇ ਬੱਚੇਦਾਨੀ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ, ਜਿਸਨੂੰ ਭਰੂਣ ਟ੍ਰਾਂਸਫਰ ਕਹਿੰਦੇ ਹਨ।

IVF ਤਕਨੀਕ 'ਚ ਵਾਧੇ ਦਾ ਕਾਰਨ: ਡਾਕਟਰ ਨੇ ਦੱਸਿਆ ਕਿ ਪੰਜਾਬ ਵਿੱਚ ਉਨ੍ਹਾਂ ਵੱਲੋਂ ਪਿਛਲੇ ਦੋ ਦਹਾਕਿਆਂ ਦੌਰਾਨ IVF ਤਕਨੀਕ ਰਾਹੀਂ ਬੇ ਔਲਾਦ ਜੋੜਿਆਂ ਨੂੰ ਸੰਤਾਨ ਸੁੱਖ ਦਿੱਤਾ ਗਿਆ ਹੈ। IVF ਤਕਨੀਕ ਦੇ ਵਧਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਮਨੁੱਖ ਵੱਲੋਂ ਆਪਣਾ ਖਾਣ ਪੀਣ ਵਿਗਾੜ ਲਿਆ ਗਿਆ ਹੈ ਅਤੇ ਦੂਸਰਾ ਵੱਡਾ ਕਾਰਨ ਨਸ਼ਾ ਵੀ ਹੈ, ਜਿਸ ਕਾਰਨ ਔਰਤਾਂ ਵਿੱਚ ਮੋਟਾਪਾ ਅਤੇ ਪੁਰਸ਼ਾਂ ਵਿੱਚ ਬੱਚਾ ਪੈਦਾ ਕਰਨ ਦੀ ਸਮਰੱਥਾ ਘਟਦੀ ਜਾ ਰਹੀ ਹੈ। IVF ਤਕਨੀਕ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ।

IVF ਦਾ ਵੱਧ ਰਿਹਾ ਚਲਣ: ਆਰਟੀਆਈ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ, ਪੰਜਾਬ ਵਿੱਚ ਪਿਛਲੇ 43 ਮਹੀਨਿਆਂ ਵਿੱਚ 38 114 ਲੋਕਾਂ ਵੱਲੋਂ ਆਈਵੀਐਫ ਦੀ ਤਕਨੀਕ ਨੂੰ ਅਪਣਾਇਆ ਗਿਆ, ਜਿਸ ਵਿੱਚ ਸਭ ਤੋਂ ਵੱਡੀ ਗਿਣਤੀ ਮੋਗਾ ਜਿਲ੍ਹੇ ਦੀ ਆਉਂਦੀ ਸੀ, ਜਿੱਥੇ IVF ਤਕਨੀਕ 11332 ਅਪਣਾਈ ਗਈ, ਜਲੰਧਰ ਵਿੱਚ 10028, ਲੁਧਿਆਣਾ ਵਿੱਚ 5065, ਐਸਏਐਸ ਨਗਰ ਵਿੱਚ 4701, ਬਠਿੰਡਾ ਵਿੱਚ 2609, ਪਟਿਆਲਾ ਵਿੱਚ 1519, ਅੰਮ੍ਰਿਤਸਰ ਵਿੱਚ 1031, ਸ਼੍ਰੀ ਮੁਕਤਸਰ ਸਾਹਿਬ ਵਿੱਚ 964, ਫਰੀਦਕੋਟ ਵਿੱਚ 354, ਗੁਰਦਾਸਪੁਰ ਵਿੱਚ 134, ਪਠਾਨਕੋਟ ਵਿੱਚ 128, ਬਰਨਾਲਾ ਵਿੱਚ 83, ਸੰਗਰੂਰ ਵਿੱਚ 60, ਮਾਨਸਾ ਵਿੱਚ 53, ਸ਼ਹੀਦ ਭਗਤ ਸਿੰਘ ਨਗਰ ਵਿੱਚ 53 ਲੋਕਾਂ ਨੇ ਇਹ ਤਕਨੀਕ ਅਪਣਾਈ ਹੈ। ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਹਨ ਜਿਨਾਂ ਵਿੱਚ ਇਹ ਤਕਨੀਕ ਅਪਣਾਈ ਨਹੀਂ ਗਈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ, ਰੂਪ ਨਗਰ, ਫਿਰੋਜ਼ਪੁਰ ਹਨ ਅਤੇ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ IVF ਦਾ ਕੋਈ ਸੈਂਟਰ ਹੀ ਨਹੀਂ ਜਿਵੇਂ ਕਿ ਫਾਜ਼ਿਲਕਾ, ਮਲੇਰ ਕੋਟਲਾ ਅਤੇ ਤਰਨ ਤਾਰਨ ਆਦਿ।
ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.