ਹੈਦਰਾਬਾਦ: ਕਈ ਵਾਰ ਕੱਪੜਿਆਂ 'ਤੇ ਕੁਝ ਚੀਜ਼ਾਂ ਡਿੱਗਣ ਕਾਰਨ ਧੱਬੇ ਪੈ ਜਾਂਦੇ ਹਨ। ਇਹ ਧੱਬੇ ਚਾਹ, ਤੇਲ, ਫਲਾਂ ਦੇ ਜੂਸ ਅਤੇ ਦਾਲਾਂ ਵਰਗੀਆਂ ਕਈ ਚੀਜ਼ਾਂ ਦੇ ਹੋ ਸਕਦੇ ਹਨ। ਇਨ੍ਹਾਂ ਧੱਬਿਆਂ ਨੂੰ ਮਿਟਾਉਣ ਲਈ ਲੋਕ ਸਾਬਣ, ਸਰਫ ਅਤੇ ਸ਼ੈਂਪੂ ਵਰਗੀਆਂ ਵੱਖ-ਵੱਖ ਚੀਜ਼ਾਂ ਦੀ ਵਰਤੋ ਕਰਦੇ ਹਨ। ਪਰ ਇਨ੍ਹਾਂ ਨੂੰ ਹਟਾਉਣਾ ਮੁਸ਼ਕਿਲ ਹੁੰਦਾ ਹੈ। ਇਸ ਲਈ ਤੁਸੀਂ ਕੁਝ ਨੁਸਖਿਆਂ ਨੂੰ ਅਪਣਾ ਕੇ ਜ਼ਿੱਦੀ ਧੱਬੇ ਆਸਾਨੀ ਨਾਲ ਦੂਰ ਕਰ ਸਕਦੇ ਹੋ।
ਕੱਪੜਿਆਂ ਤੋਂ ਦਾਗ-ਧੱਬੇ ਮਿਟਾਉਣ ਦੇ ਤਰੀਕੇ:
ਗਲਿਸਰੀਨ: ਜੇਕਰ ਤੁਹਾਡੇ ਕੱਪੜਿਆਂ 'ਤੇ ਲਿਪਸਟਿਕ ਜਾਂ ਤੇਲ ਦੇ ਧੱਬੇ ਪੈ ਗਏ ਹਨ, ਤਾਂ ਉਸ ਜਗ੍ਹਾ 'ਤੇ ਥੋੜ੍ਹੀ ਜਿਹੀ ਗਲਿਸਰੀਨ ਲਗਾਓ ਅਤੇ ਅੱਧੇ ਘੰਟੇ ਬਾਅਦ ਇਸ ਨੂੰ ਧੋ ਲਓ। ਅਜਿਹਾ ਕਰਨ ਨਾਲ ਧੱਬੇ ਆਸਾਨੀ ਨਾਲ ਦੂਰ ਹੋ ਸਕਦੇ ਹਨ।
ਨਿੰਬੂ: ਦਾਗ ਵਾਲੀ ਥਾਂ 'ਤੇ ਨਿੰਬੂ ਦੇ ਟੁਕੜਿਆਂ ਨੂੰ ਰਗੜਨ ਨਾਲ ਵੀ ਦਾਗ ਜਲਦੀ ਦੂਰ ਹੁੰਦੇ ਹਨ। ਇਸਦੇ ਨਾਲ ਹੀ, ਕੱਪੜਿਆਂ ਦਾ ਰੰਗ ਵੀ ਖਰਾਬ ਨਹੀਂ ਹੋਵੇਗਾ।
ਹਾਈਡ੍ਰੋਜਨ ਪਰਆਕਸਾਈਡ: ਜੇਕਰ ਕੱਪੜਿਆਂ 'ਤੇ ਧੱਬੇ ਪੈ ਜਾਣ, ਤਾਂ ਮਾਹਰ ਇਨ੍ਹਾਂ ਧੱਬਿਆਂ ਨੂੰ ਹਟਾਉਣ ਲਈ ਹਾਈਡ੍ਰੋਜਨ ਪਰਆਕਸਾਈਡ ਦੀ ਵਰਤੋਂ ਕਰਨ ਦਾ ਸੁਝਾਅ ਦਿੰਦੇ ਹਨ। ਇਸ ਲਈ ਦਾਗ਼ ਵਾਲੀ ਥਾਂ 'ਤੇ ਥੋੜਾ ਜਿਹਾ ਡਿਟਰਜੈਂਟ ਅਤੇ ਹਾਈਡ੍ਰੋਜਨ ਪਰਆਕਸਾਈਡ ਪਾ ਦਿਓ। ਇਸ ਨਾਲ ਦਾਗ-ਧੱਬੇ ਦੂਰ ਹੋ ਜਾਣਗੇ।
ਲੂਣ: ਜੇਕਰ ਕੱਪੜਿਆਂ 'ਤੇ ਧੱਬੇ ਲੱਗ ਗਏ ਹਨ, ਤਾਂ ਲੂਣ ਵਾਲੇ ਪਾਣੀ 'ਚ ਕੱਪੜੇ ਧੋਤੇ ਜਾ ਸਕਦੇ ਹਨ। ਫਿਰ ਇਸ ਤੋਂ ਬਾਅਦ ਦਾਗ ਵਾਲੀ ਥਾਂ 'ਤੇ ਨਿੰਬੂ ਦੇ ਰਸ ਦੇ ਦੋ ਚਮਚ ਪਾਓ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਓ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਦਾਗ-ਧੱਬੇ ਦੂਰ ਹੋ ਜਾਣਗੇ।
- ਇਨ੍ਹਾਂ 4 ਭੋਜਨਾਂ ਨੂੰ ਕੱਚਾ ਖਾਣ ਨਾਲ ਨਹੀਂ, ਸਗੋ ਪਕਾ ਕੇ ਖਾਣ ਨਾਲ ਮਿਲ ਸਕਦੈ ਨੇ ਅਣਗਿਣਤ ਲਾਭ - Benefits of Eating Boiled Food
- ਘੱਟ ਉਮਰ 'ਚ ਹੀ ਜੋੜਾਂ ਦਾ ਦਰਦ ਕਰ ਰਿਹੈ ਪਰੇਸ਼ਾਨ, ਤਾਂ ਰਾਹਤ ਪਾਉਣ ਲਈ ਅਪਣਾਓ ਇਹ 7 ਟਿਪਸ - Joint Pain Treatment
- ਰੋਟੀ ਖਾਣ ਤੋਂ ਬਾਅਦ ਕਿਉ ਆਉਦੀ ਹੈ ਨੀਂਦ? ਜਾਣੋ ਇਸ ਪਿੱਛੇ ਦੀ ਅਸਲੀ ਵਜ੍ਹਾਂ - Sleepiness After Lunch
ਬੇਕਿੰਗ ਸੋਡਾ: ਕੱਪੜਿਆਂ ਤੋਂ ਚਾਹ ਦੇ ਦਾਗ ਹਟਾਉਣਾ ਮੁਸ਼ਕਲ ਹੁੰਦਾ ਹੈ। ਹਾਲਾਂਕਿ, ਬੇਕਿੰਗ ਸੋਡੇ ਦੀ ਵਰਤੋਂ ਕਰਕੇ ਇਨ੍ਹਾਂ ਦਾਗ-ਧੱਬਿਆਂ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ। ਚਾਹ ਦੇ ਦਾਗ ਸਾਫ਼ ਕਰਨ ਲਈ ਇੱਕ ਚਮਚ ਬੇਕਿੰਗ ਸੋਡਾ ਪਾ ਕੇ ਦਾਗ ਵਾਲੀ ਜਗ੍ਹਾਂ 'ਤੇ ਹੌਲੀ-ਹੌਲੀ ਰਗੜੋ।
ਟੂਥਪੇਸਟ: ਚਾਹ ਦੇ ਦਾਗ-ਧੱਬਿਆਂ ਨੂੰ ਆਸਾਨੀ ਨਾਲ ਦੂਰ ਕਰਨ ਲਈ ਟੂਥਪੇਸਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਲਈ ਦਾਗ ਵਾਲੀ ਥਾਂ 'ਤੇ ਟੂਥਪੇਸਟ ਲਗਾਓ ਅਤੇ 20 ਮਿੰਟ ਲਈ ਰੱਖੋ। ਇਸ ਤੋਂ ਬਾਅਦ ਕੱਪੜੇ ਨੂੰ ਸਾਫ਼ ਪਾਣੀ ਨਾਲ ਧੋ ਲਓ।
ਨੋਟ: ਉੱਪਰ ਦੱਸੀ ਸਾਰੀ ਜਾਣਕਾਰੀ ਅਤੇ ਹਦਾਇਤਾਂ ਸਿਰਫ਼ ਤੁਹਾਡੀ ਸਮਝ ਲਈ ਹਨ।