ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹਨ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਖੁਦ ਨੂੰ ਸਿਹਤਮੰਦ ਰੱਖਣ ਲਈ ਭਰਪੂਰ ਨੀਂਦ ਲੈੈਣਾ ਬਹੁਤ ਜ਼ਰੂਰੀ ਹੈ, ਕਿਉਕਿ ਨੀਂਦ ਦੀ ਕਮੀ ਕਰਕੇ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਡਾਕਟਰਾਂ ਦਾ ਕਹਿਣਾ ਹੈ ਕਿ 5 ਘੰਟੇ ਤੋਂ ਘੱਟ ਸੌਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਡਾਕਟਰ ਹਮੇਸ਼ਾ 7 ਤੋਂ 8 ਘੰਟੇ ਦੀ ਨੀਂਦ ਲੈਣ ਦੀ ਸਲਾਹ ਦਿੰਦੇ ਹਨ। ਦੱਸ ਦਈਏ ਕਿ ਜਿਸ ਤਰ੍ਹਾਂ ਘੱਟ ਨੀਂਦ ਲੈਣਾ ਸਿਹਤ ਲਈ ਖਤਰਨਾਕ ਹੁੰਦਾ ਹੈ, ਉਸੇ ਤਰ੍ਹਾਂ ਜ਼ਿਆਦਾ ਨੀਂਦ ਲੈਣਾ ਵੀ ਨੁਕਸਾਨਦੇਹ ਹੈ। ਇਸ ਲਈ 7-8 ਘੰਟਿਆਂ ਤੋਂ ਘੱਟ ਅਤੇ ਵੱਧ ਨੀਂਦ ਲੈਣ ਤੋਂ ਬਚੋ।
Health Hazards associated with sleeping lesser than 5 hours
— Dr Sudhir Kumar MD DM (@hyderabaddoctor) August 2, 2024
Optimum sleep duration for adults is 7-8 hours.
Sleep deprivation is associated with higher risk of diabetes, hypertension, obesity, heart attack, stroke, depression, dementia, erectile dysfunction, and infections.… pic.twitter.com/GitwSQUXba
ਨੀਂਦ ਦੀ ਕਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ: ਨੀਂਦ ਦੀ ਕਮੀ ਕਾਰਨ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੀਂਦ ਦੀ ਕਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹਨ।
ਸ਼ੂਗਰ: ਨੀਂਦ ਦੀ ਕਮੀ ਕਾਰਨ ਸ਼ੂਗਰ ਦਾ ਖਤਰਾ ਵੱਧ ਸਕਦਾ ਹੈ। ਜਿਹੜੇ ਲੋਕਾਂ ਦੀ ਨੀਂਦ ਪੂਰੀ ਨਹੀਂ ਹੁੰਦੀ, ਉਨ੍ਹਾਂ ਦੀ ਸ਼ੂਗਰ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਜੇਕਰ ਤੁਸੀਂ 7-8 ਘੰਟੇ ਦੀ ਨੀਂਦ ਲੈਂਦੇ ਹੋ, ਤਾਂ ਸ਼ੂਗਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਹਾਈਪਰਟੈਨਸ਼ਨ: ਨੀਂਦ ਦੀ ਕਮੀ ਕਾਰਨ ਤੁਸੀਂ ਬੀਪੀ ਦੀ ਸਮੱਸਿਆ ਦਾ ਵੀ ਸ਼ਿਕਾਰ ਹੋ ਸਕਦੇ ਹੋ। ਇਸ ਦੌਰਾਨ ਧਮਨੀਆਂ ਪ੍ਰਭਾਵਿਤ ਹੁੰਦੀਆਂ ਹਨ। ਹਾਈਪਰਟੈਨਸ਼ਨ ਕਾਰਨ ਦਿਲ ਦਾ ਦੌਰਾ ਅਤੇ ਹੋਰ ਵੀ ਕਈ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਤੁਹਾਨੂੰ ਭਰਪੂਰ ਮਾਤਰਾ 'ਚ ਸੌਣਾ ਚਾਹੀਦਾ ਹੈ।
- ਪਪੀਤੇ ਨੂੰ ਇਨ੍ਹਾਂ ਤਰੀਕਿਆਂ ਨਾਲ ਖਾਣਾ ਹੋ ਸਕਦੈ ਫਾਇਦੇਮੰਦ, ਪੀਰੀਅਡਸ ਦੇ ਦਰਦ ਤੋਂ ਲੈ ਕੇ ਮੋਟਾਪੇ ਤੱਕ ਕਈ ਸਮੱਸਿਆਵਾਂ ਤੋਂ ਮਿਲ ਜਾਵੇਗੀ ਰਾਹਤ - Papaya Benefits
- ਇਨ੍ਹਾਂ ਵਿਟਾਮਿਨਾਂ ਦੀ ਕਮੀ ਕਾਰਨ ਚਿਹਰਾ ਹੋ ਸਕਦਾ ਹੈ ਕਾਲਾ, ਕੋਈ ਵੀ ਕਰੀਮ ਲਗਾਉਣ ਦੀ ਨਹੀਂ ਲੋੜ, ਮਿੰਟਾਂ 'ਚ ਇਸ ਤਰ੍ਹਾਂ ਪਾਓ ਚਮਕਦਾਰ ਚਮੜੀ - Get Rid Of Dark Spots On Face
- ਸਵੇਰੇ ਜਾਂ ਸ਼ਾਮ, ਕਿਸ ਸਮੇਂ ਸੈਰ ਕਰਨ ਨਾਲ ਭਾਰ ਨੂੰ ਕੀਤਾ ਜਾ ਸਕਦਾ ਹੈ ਘੱਟ, ਇੱਥੇ ਜਾਣੋ - Morning Walk vs Evening Walk
ਮੋਟਾਪਾ: ਅੱਜ ਦੇ ਸਮੇਂ 'ਚ ਕਈ ਲੋਕ ਮੋਟਾਪੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਭਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਨੀਂਦ ਦੀ ਕਮੀ ਕਾਰਨ ਵੀ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਰਾਤ ਨੂੰ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ।
ਡਿਪਰੈਸ਼ਨ: ਨੀਂਦ ਦੀ ਕਮੀ ਕਾਰਨ ਤੁਸੀਂ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਸਕਦੇ ਹੋ। ਇਸ ਲਈ ਜੇਕਰ ਤੁਸੀਂ ਖੁਦ ਨੂੰ ਤਣਾਅ ਅਤੇ ਚਿੰਤਾ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਨੀਂਦ ਪੂਰੀ ਜ਼ਰੂਰ ਕਰੋ। ਇਸ ਤੋਂ ਇਲਾਵਾ, ਨੀਂਦ ਦੀ ਕਮੀ ਕਾਰਨ ਡਿਮੈਂਸ਼ੀਆ, ਇਰੈਕਟਾਈਲ ਨਪੁੰਸਕਤਾ, ਯਾਦਾਸ਼ਤ ਕੰਮਜ਼ੋਰ ਹੋਣਾ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਸਕਦਾ ਹੈ।