ਹੈਦਰਾਬਾਦ: ਸ਼ੀਸ਼ਮ ਦੇ ਪੱਤੇ ਤਾਕਤ ਲਈ ਜਾਣੇ ਜਾਂਦੇ ਹੈ। ਬਾਜ਼ਾਰ ਵਿੱਚ ਇਨ੍ਹਾਂ ਪੱਤਿਆਂ ਦੀ ਕੀਮਤ ਅਤੇ ਮੰਗ ਕਾਫੀ ਜ਼ਿਆਦਾ ਹੈ। ਇਨ੍ਹਾਂ ਪੱਤੀਆਂ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ, ਜਿਸਦੇ ਚਲਦਿਆਂ ਅੱਜ ਦੇ ਸਮੇਂ 'ਚ ਸ਼ੀਸ਼ਮ ਦੇ ਪੱਤਿਆਂ ਦੀ ਮੰਗ ਕਾਫ਼ੀ ਵੱਧ ਗਈ ਹੈ। ਦੱਸ ਦਈਏ ਕਿ ਸ਼ੀਸ਼ਮ ਦੇ ਦਰੱਖਤ ਦੇਸ਼ ਦੇ ਹਰ ਕੋਨੇ ਵਿੱਚ ਪਾਏ ਜਾਂਦੇ ਹਨ। ਇਸ ਕਾਰਨ ਇਸ ਦੇ ਪੱਤੇ ਆਸਾਨੀ ਨਾਲ ਮਿਲ ਸਕਦੇ ਹਨ। ਸ਼ੀਸ਼ਮ ਦੇ ਪੱਤਿਆਂ ਵਿੱਚ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਕਈ ਲਾਇਲਾਜ ਅਤੇ ਵੱਡੀਆਂ ਬਿਮਾਰੀਆਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੋ ਸਕਦੇ ਹਨ। ਇਨ੍ਹਾਂ ਪੱਤੀਆਂ ਨੂੰ ਮਿਸ਼ਰੀ ਨਾਲ ਵੀ ਖਾਧਾ ਜਾ ਸਕਦਾ ਹੈ। ਇਸ ਨਾਲ ਕਈ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲੇਗੀ।
- ਮਾਨਸੂਨ ਦਾ ਮੌਸਮ ਆਉਦੇ ਹੀ ਗਰਮੀਂ ਤੋਂ ਤਾਂ ਮਿਲ ਜਾਵੇਗੀ ਰਾਹਤ, ਪਰ ਬਿਮਾਰੀਆਂ ਦਾ ਵਧੇਗਾ ਖਤਰਾ, ਬਚਾਅ ਲਈ ਪਹਿਲਾ ਹੀ ਦੇਖ ਲਓ ਨੁਸਖੇ - Ayurvedic Herbs to Prevent Diseases
- ਜਾਣੋ, ਕਿਉਂ ਕਿਹਾ ਜਾਂਦਾ ਕਿ, ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ, ਇਨ੍ਹਾਂ ਬਿਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ - drinking water while standing
- ਜਾਣੋ ਕੀ ਹੈ ਔਰਤਾਂ ਨੂੰ ਹੋਣ ਵਾਲੀ ਮੀਨੋਪੌਜ਼ ਦੀ ਸਮੱਸਿਆ, ਰਾਹਤ ਪਾਉਣ ਲਈ ਇਹ 5 ਯੋਗ ਆਸਣ ਹੋ ਸਕਦੈ ਨੇ ਫਇਦੇਮੰਦ - Yoga for Menopause
ਸ਼ੀਸ਼ਮ ਦੇ ਪੱਤੇ ਔਰਤਾਂ ਲਈ ਫਾਇਦੇਮੰਦ:
- ਲੀਕੋਰੀਆ ਔਰਤਾਂ ਵਿੱਚ ਦੇਖੀ ਜਾਣ ਵਾਲੀ ਇੱਕ ਆਮ ਸਮੱਸਿਆ ਹੈ। ਇਹ ਸਮੱਸਿਆ ਪੀਰਅਡਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਇੱਕ ਤੋਂ ਦੋ ਦਿਨ ਤੱਕ ਰਹਿੰਦੀ ਹੈ। ਕਈ ਵਾਰ ਲੀਕੋਰੀਆ ਦੀ ਸਮੱਸਿਆ ਬਹੁਤ ਗੰਭੀਰ ਰੂਪ ਵੀ ਧਾਰਨ ਕਰ ਲੈਂਦੀ ਹੈ, ਜਿਸ ਕਾਰਨ ਪੀੜਤ ਔਰਤ ਦੀ ਯੋਨੀ ਵਿੱਚੋਂ ਚਿੱਟੇ, ਪੀਲੇ ਜਾਂ ਲਾਲ ਰੰਗ ਦੇ ਚਿਪਚਿਪੇ ਅਤੇ ਬਦਬੂਦਾਰ ਪਦਾਰਥ ਨਿਕਲਣ ਲੱਗਦੇ ਹਨ। ਅਜਿਹੇ 'ਚ ਸ਼ੀਸ਼ਮ ਦੀਆਂ ਪੱਤੀਆਂ ਦੇ ਨਾਲ ਮਿਸ਼ਰੀ ਦਾ ਸੇਵਨ ਕਰਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।
- ਸ਼ੀਸ਼ਮ ਦੀਆਂ ਪੱਤੀਆਂ ਦੇ ਨਾਲ ਮਿਸ਼ਰੀ ਦਾ ਸੇਵਨ ਕਰਕੇ ਪੀਸੀਓਡੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ।
- ਕਈ ਔਰਤਾਂ ਨੂੰ ਅਕਸਰ ਪੀਰੀਅਡਜ਼ ਦੌਰਾਨ ਜ਼ਿਆਦਾ ਖੂਨ ਵਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਸ਼ੀਸ਼ਮ ਦੀਆਂ ਪੱਤੀਆਂ ਦੇ ਨਾਲ ਮਿਸ਼ਰੀ ਮਿਲਾ ਕੇ ਖਾਣ ਨਾਲ ਜ਼ਿਆਦਾ ਖੂਨ ਵਹਿਣ ਨੂੰ ਰੋਕਿਆ ਜਾ ਸਕਦਾ ਹੈ।
- ਕਈ ਲੋਕਾਂ ਨੂੰ ਜ਼ਿਆਦਾ ਗਰਮੀ ਜਾਂ ਹੱਥਾਂ 'ਤੇ ਜ਼ਿਆਦਾ ਪਸੀਨਾ ਆਉਣਾ ਅਤੇ ਪੈਰਾਂ ਦੇ ਤਲੇ 'ਚ ਜਲਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਲੋਕ 10-15 ਸ਼ੀਸ਼ਮ ਦੇ ਪੱਤਿਆਂ ਨੂੰ ਮਿਸ਼ਰੀ ਦੇ ਨਾਲ ਪੀਸ ਕੇ ਇਸ ਦਾ ਸ਼ਰਬਤ ਬਣਾ ਕੇ ਪੀਣ। ਇਸ ਨਾਲ ਕਾਫ਼ੀ ਲਾਭ ਮਿਲੇਗਾ।
- ਜੇਕਰ ਨੱਕ 'ਚੋ ਖੂਨ ਵਗਣ ਦੀ ਸਮੱਸਿਆ ਹੈ, ਤਾਂ 10 ਤੋਂ 12 ਪੱਤਿਆਂ ਨੂੰ ਪੀਸ ਕੇ ਇਸ ਦਾ ਰਸ ਪੀਓ। ਅਜਿਹਾ ਕਰਨ ਨਾਲ ਇਹ ਸਮੱਸਿਆ ਕਾਫੀ ਹੱਦ ਤੱਕ ਦੂਰ ਹੋ ਜਾਵੇਗੀ।
- ਸ਼ੀਸ਼ਮ ਦੀਆਂ ਪੱਤੀਆਂ ਦੇ ਨਾਲ ਮਿਸ਼ਰੀ ਦਾ ਸ਼ਰਬਤ ਪੇਟ ਦੀ ਜਲਣ ਨੂੰ ਘੱਟ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ੀਸ਼ਮ ਦੇ ਪੱਤਿਆਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਇਸ ਲਈ ਤੁਸੀਂ ਸ਼ੀਸ਼ਮ ਦੇ ਪੱਤਿਆਂ ਦਾ ਸਵੇਰੇ ਅਤੇ ਸ਼ਾਮ ਨੂੰ ਸੇਵਨ ਕਰ ਸਕਦੇ ਹੋ।