ETV Bharat / health

ਸਿਗਰਟ ਪੀਣ ਨਾਲ ਜੁੜੀਆਂ ਕਈ ਮਿੱਥਾਂ 'ਤੇ ਲੋਕ ਕਰਦੇ ਨੇ ਵਿਸ਼ਵਾਸ, ਇੱਥੇ ਜਾਣੋ ਸੱਚ - Myth with Smoking Cigarettes

author img

By ETV Bharat Health Team

Published : Jun 1, 2024, 6:57 AM IST

Myth with Smoking Cigarettes: ਅੱਜ ਦੇ ਸਮੇਂ 'ਚ ਲੋਕ ਸਿਗਰਟ ਬਹੁਤ ਪੀਂਦੇ ਹਨ। ਹਾਲਾਂਕਿ, ਸਿਗਰਟ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਇਸਦੇ ਨੁਕਸਾਨਾਂ ਬਾਰੇ ਜਾਣਦੇ ਹੋਏ ਵੀ ਲੋਕ ਸਿਗਰਟ ਨੂੰ ਛੱਡ ਨਹੀਂ ਪਾਉਦੇ। ਅਕਸਰ ਲੋਕਾਂ ਦੇ ਮਨਾਂ 'ਚ ਸਿਗਰਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਿੱਥਾਂ ਹੁੰਦੀਆਂ ਹਨ, ਜਿਸ ਕਰਕੇ ਉਹ ਸਿਗਰਟ ਛੱਡ ਨਹੀਂ ਪਾਉਦੇ। ਇਸ ਲਈ ਅਜਿਹੇ ਲੋਕਾਂ ਨੂੰ ਸੱਚਾਈ ਬਾਰੇ ਜਾਣਨ ਦੀ ਲੋੜ ਹੈ।

Myth with Smoking Cigarettes
Myth with Smoking Cigarettes (Getty Images)

ਹੈਦਰਾਬਾਦ: ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਕਈ ਲੋਕ ਚਾਹ ਕੇ ਵੀ ਇਸ ਆਦਤ ਨੂੰ ਛੱਡ ਨਹੀਂ ਪਾਉਦੇ, ਕਿਉਕਿ ਲੋਕਾਂ ਦੇ ਮਨਾਂ 'ਚ ਸਿਗਰਟ ਨਾਲ ਜੁੜੇ ਕਈ ਮਿੱਥ ਹੁੰਦੇ ਹਨ, ਜਿਸਨੂੰ ਉਹ ਸੱਚ ਮੰਨ ਲੈਂਦੇ ਹਨ। ਇਸ ਲਈ ਅਜਿਹੇ ਲੋਕਾਂ ਦਾ ਸਿਗਰਟ ਨਾਲ ਜੁੜੀ ਸੱਚਾਈ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਤਾਂਕਿ ਸਿਗਰਟ ਨੂੰ ਛੱਡ ਕੇ ਲੋਕ ਆਪਣੇ ਸਿਹਤ ਦਾ ਧਿਆਨ ਰੱਖ ਸਕਣ।

ਸਿਗਰਟ ਪੀਣ ਨਾਲ ਜੁੜੇ ਮਿੱਥ ਅਤੇ ਸੱਚਾਈ:

ਮਿੱਥ: ਸਿਗਰਟ ਛੱਡਣ ਨਾਲ ਡਿਪ੍ਰੈਸ਼ਨ ਹੋ ਸਕਦਾ ਹੈ।

ਸੱਚ: ਇਹ ਸੱਚ ਨਹੀਂ ਹੈ ਕਿ ਸਿਗਰਟ ਛੱਡਣ ਨਾਲ ਤੁਸੀਂ ਡਿਪ੍ਰੈਸ਼ਨ 'ਚ ਚੱਲੇ ਜਾਓਗੇ। ਦਰਅਸਲ, ਜਦੋ ਤੁਸੀਂ ਸਿਗਰਟ ਪੀਂਦੇ ਹੋ, ਤਾਂ ਸਰੀਰ 'ਚ ਨਿਕੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਜਦੋ ਤੁਸੀਂ ਸਿਗਰਟ ਨੂੰ ਛੱਡਦੇ ਹੋ, ਤਾਂ ਨਿਕੋਟੀਨ ਦੀ ਮਾਤਰਾ ਘੱਟ ਹੋਣ ਨਾਲ ਥਕਾਵਟ, ਕਿਸੇ ਕੰਮ 'ਚ ਮਨ ਨਾ ਲੱਗਣਾ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ। ਪਰ ਸਿਗਰਟ ਛੱਡਣ ਨਾਲ ਤੁਹਾਡੀ ਮਾਨਸਿਕ ਸਿਹਤ ਵਧੀਆਂ ਹੋ ਜਾਂਦੀ ਹੈ ਅਤੇ ਤੁਸੀਂ ਦਿਮਾਗੀ ਤੌਰ 'ਤੇ ਹੋਰ ਮਜ਼ਬੂਤ ਹੋ ਜਾਂਦੇ ਹੋ।

ਮਿੱਥ: ਸਿਗਰਟ ਛੱਡਣ ਨਾਲ ਕੰਮ ਅਤੇ ਰਚਨਾਤਮਕਤਾ ਘੱਟ ਜਾਂਦੀ ਹੈ।

ਸੱਚ: ਅਜਿਹਾ ਨਹੀਂ ਹੈ ਕਿ ਸਿਗਰਟ ਛੱਡਣ ਨਾਲ ਕੰਮ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਸਗੋ ਤੁਸੀਂ ਕੰਮ ਕਰਨ ਦੇ ਵਿਚਕਾਰ ਸਿਗਰਟ ਪੀਣ ਲਈ ਨਹੀਂ ਉੱਠੋਗੇ। ਕੰਮ ਨੂੰ ਪੂਰੇ ਧਿਆਨ ਨਾਲ ਕਰ ਸਕੋਗੇ ਅਤੇ ਰਚਨਾਤਮਕਤਾ ਹੋਰ ਵੀ ਵਧੇਗੀ।

ਮਿੱਥ: ਸਿਗਰਟ ਛੱਡਣ ਨਾਲ ਨੀਂਦ ਬਹੁਤ ਜ਼ਿਆਦਾ ਜਾਂ ਘੱਟ ਆਵੇਗੀ।

ਸੱਚ: ਅਜਿਹਾ ਨਹੀਂ ਹੈ ਕਿ ਸਿਗਰਟ ਛੱਡਣ ਨਾਲ ਨੀਂਦ ਜ਼ਿਆਦਾ ਜਾਂ ਘੱਟ ਆਵੇਗੀ। ਸਗੋ ਸਿਗਰਟ ਛੱਡਣ ਨਾਲ ਨਿਕੋਟੀਨ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਤੁਹਾਨੂੰ ਬੇਚਾਨੀ ਮਹਿਸੂਸ ਹੁੰਦੀ ਹੈ, ਪਰ ਤੁਸੀਂ ਸਿਗਰਟ ਛੱਡ ਕੇ ਜ਼ਿਆਦਾ ਐਕਟਿਵ ਮਹਿਸੂਸ ਕਰੋਗੇ ਅਤੇ ਨੀਂਦ ਦਾ ਪੈਟਰਨ ਵੀ ਬਿਹਤਰ ਹੋਵੇਗਾ।

ਮਿੱਥ: ਲਾਈਟ ਜਾਂ ਈ-ਸਿਗਰਟ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ।

ਸੱਚ: ਕਈ ਲੋਕਾਂ ਨੂੰ ਲੱਗਦਾ ਹੈ ਕਿ ਲਾਈਟ ਜਾਂ ਈ-ਸਿਗਰਟ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ, ਪਰ ਅਜਿਹਾ ਨਹੀਂ ਹੈ। ਇਨ੍ਹਾਂ ਸਿਗਰਟਾਂ 'ਚ ਕੈਮੀਕਲ ਪਾਇਆ ਜਾਂਦਾ ਹੈ, ਜੋ ਸਿਹਤ ਨੂੰ ਨੁਕਸਾਨ ਪਹੰਚਾ ਸਕਦਾ ਹੈ। ਇਸ ਨਾਲ ਕੈਂਸਰ ਦਾ ਖਤਰਾ ਵੀ ਵੱਧ ਸਕਦਾ ਹੈ।

ਮਿੱਥ: ਸਿਗਰਟ ਛੱਡਣ 'ਚ ਦੇਰੀ ਹੋ ਚੁੱਕੀ ਹੈ।

ਸੱਚ: ਸਿਗਰਟ ਛੱਡਣ ਦਾ ਕੋਈ ਸਮੇਂ ਨਹੀਂ ਹੁੰਦਾ। ਸਿਗਰਟ ਤੁਸੀਂ ਕਿਸੇ ਵੀ ਸਮੇਂ ਛੱਡ ਸਕਦੇ ਹੋ। ਇਸ ਲਈ ਤੁਹਾਨੂੰ ਅੰਦਰੋ ਖੁਦ ਨੂੰ ਮਜ਼ਬੂਤ ਬਣਾਉਣਾ ਪਵੇਗਾ ਅਤੇ ਸਿਗਰਟ ਛੱਡਣ ਲਈ ਮਨ ਪੱਕਾ ਕਰਨਾ ਹੋਵੇਗਾ।

ਮਿੱਥ: ਤੰਬਾਕੂ ਨਾਲੋ ਸਿਗਰਟ ਘੱਟ ਨੁਕਸਾਨਦੇਹ ਹੁੰਦੀ ਹੈ।

ਸੱਚ: ਕਈ ਲੋਕ ਤੰਬਾਕੂ ਨਾਲੋ ਸਿਗਰਟ ਨੂੰ ਘੱਟ ਨੁਕਸਾਨਦੇਹ ਮੰਨਦੇ ਹਨ, ਪਰ ਅਜਿਹਾ ਨਹੀਂ ਹੈ। ਸਿਗਰਟ ਦੇ ਅੰਦਰ ਵੀ ਤੰਬਾਕੂ ਹੁੰਦਾ ਹੈ, ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.