ਹੈਦਰਾਬਾਦ: ਕਈ ਦੇਸ਼ ਅਜੇ ਵੀ ਗਰਮੀ ਦਾ ਸਾਹਮਣਾ ਕਰ ਰਹੇ ਹਨ ਅਤੇ ਕਈ ਦੇਸ਼ਾਂ 'ਚ ਮੀਂਹ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਮਾਨਸੂਨ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਦਾ ਹੈ। ਹੁਣ ਮੀਂਹ ਦੇ ਮੌਸਮ ਕਾਰਨ ਵਾਟਰ ਬੋਰਨ ਬਿਮਾਰੀ ਦਾ ਖਤਰਾ ਵੀ ਵੱਧ ਗਿਆ ਹੈ। ਇਹ ਪਾਣੀ ਤੋਂ ਫੈਲਣ ਵਾਲੀ ਬਿਮਾਰੀ ਹੈ। ਇਸ ਬਿਮਾਰੀ ਤੋਂ ਖੁਦ ਨੂੰ ਬਚਾਉਣ ਲਈ ਤੁਹਾਨੂੰ ਵਾਟਰ ਬੋਰਨ ਬਿਮਾਰੀ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਬਿਮਾਰੀ ਦੌਰਾਨ ਤੇਜ਼ ਬੁਖਾਰ, ਸਰੀਰ 'ਚ ਦਰਦ, ਸਿਰਦਰਦ ਅਤੇ ਉਲਟੀ ਵਰਗੇ ਲੱਛਣ ਨਜ਼ਰ ਆਉਦੇ ਹਨ।
ਵਾਟਰ ਬੋਰਨ ਬਿਮਾਰੀ ਫੈਲਣ ਪਿੱਛੇ ਕਾਰਨ: ਵਾਟਰ ਬੋਰਨ ਬਿਮਾਰੀ ਬੈਕਟੀਰੀਆਂ, ਵਾਈਰਸ ਅਤੇ ਸੂਖਮ ਜੀਵਾਂ ਵੱਲੋਂ ਦੂਸ਼ਿਤ ਕੀਤੇ ਗਏ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਦੂਸ਼ਿਤ ਪਾਣੀ ਪੀਣ ਅਤੇ ਦੂਸ਼ਿਤ ਪਾਣੀ 'ਚ ਧੋਏ ਭੋਜਨ ਨੂੰ ਖਾਣ ਨਾਲ ਤੁਸੀਂ ਵਾਟਰ ਬੋਰਨ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਬਿਮਾਰੀ ਕਾਰਨ ਹੈਜ਼ਾ, ਟਾਈਫਾਈਡ, ਗਿਅਰਡੀਆਸਿਸ ਅਤੇ ਹੈਪੇਟਾਈਟਸ ਏ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਾਟਰ ਬੋਰਨ ਬਿਮਾਰੀ ਦੇ ਲੱਛਣ:
- ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਕਸਰ ਗੈਸਟਰੋਇੰਟੇਸਟਾਈਨਲ ਸਿਸਟਮ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਕਾਰਨ ਦਸਤ, ਪੇਟ ਦਰਦ, ਕੜਵੱਲ ਅਤੇ ਮਤਲੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
- ਵਾਟਰ ਬੋਰਨ ਬਿਮਾਰੀ ਦਸਤ ਦੇ ਨਾਲ-ਨਾਲ ਉਲਟੀਆਂ ਦਾ ਕਾਰਨ ਬਣ ਸਕਦੀ ਹੈ।
- ਹੈਪੇਟਾਈਟਸ ਵਰਗੀਆਂ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲਿਆਂ ਵਿੱਚ ਸਰੀਰ ਵਿੱਚ ਦਰਦ ਦੇ ਨਾਲ ਬੁਖਾਰ ਦੀ ਸਮੱਸਿਆ ਹੋ ਸਕਦੀ ਹੈ।
- ਮਤਲੀ, ਉਲਟੀ, ਭੁੱਖ ਨਾ ਲੱਗਣ ਦੇ ਨਾਲ-ਨਾਲ ਚਮੜੀ, ਅੱਖਾਂ ਅਤੇ ਪਿਸ਼ਾਬ 'ਚ ਪੀਲਾਪਣ ਦੇਖਣ ਨੂੰ ਮਿਲ ਸਕਦਾ ਹੈ।
- ਟਾਈਫਾਈਡ ਦੌਰਾਨ ਬੁਖਾਰ ਅਤੇ ਸਿਰ ਦਰਦ ਦੇ ਲੱਛਣ ਦਿਖਾਈ ਦੇ ਸਕਦੇ ਹਨ।
- ਪੰਜਾਬ 'ਚ ਵੱਧ ਰਿਹਾ ਹੈ ਇਸ ਭਿਆਨਕ ਬਿਮਾਰੀ ਦਾ ਖਤਰਾ, ਕਪੂਰਥਲਾ 'ਚ 3 ਅਤੇ ਪਟਿਆਲਾ 'ਚ 2 ਮੌਤਾਂ, ਇਸ ਖਾਸ ਰਿਪੋਰਟ 'ਚ ਦੇਖੋ ਬਿਮਾਰੀ ਦੇ ਲੱਛਣ - Water borne disease in Punjab
- ਕੀ ਸਰ੍ਹੋਂ ਦਾ ਤੇਲ ਤੁਹਾਨੂੰ ਬਣਾਉਂਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ, ਇੱਥੇ ਦਿੱਤੀ ਜਾਣਕਾਰੀ ਬਚਾਏਗੀ ਤੁਹਾਡੀ ਜਾਨ! - Mustard Oil Make Heart Patient
- ਮਾਤਾ-ਪਿਤਾ ਦਾ ਖੂਨ ਹਮੇਸ਼ਾ ਬੱਚੇ ਲਈ ਨਹੀਂ ਹੋ ਸਕਦੈ ਸਹੀ, ਜਾਣੋ ਇਸ ਪਿੱਛੇ ਕੀ ਨੇ ਜ਼ਿੰਮੇਵਾਰ ਕਾਰਨ - Blood Donation
ਵਾਟਰ ਬੋਰਨ ਬਿਮਾਰੀ ਤੋਂ ਬਚਣ ਲਈ ਖੁਰਾਕ:
ਤੁਲਸੀ: ਤੁਲਸੀ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਤੁਹਾਨੂੰ ਬਚਾਉਣ 'ਚ ਮਦਦ ਕਰ ਸਕਦੀ ਹੈ। ਤੁਲਸੀ 'ਚ ਆਈਰਨ, ਐਂਟੀਆਕਸੀਡੈਂਟ ਅਤੇ ਸਾੜ-ਵਿਰੋਧੀ ਗੁਣ ਪਾਏ ਜਾਂਦੇ ਹਨ, ਜਿਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਜਿਹੜੇ ਲੋਕ ਰੋਜ਼ਾਨਾ ਤੁਲਸੀ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ਦਾ ਢਿੱਡ ਠੀਕ ਰਹਿੰਦਾ ਹੈ।
ਲਸਣ: ਲਸਣ ਨੂੰ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਕਈ ਔਸ਼ੂਧੀ ਗੁਣ ਪਾਏ ਜਾਂਦੇ ਹਨ। ਇਸ ਲਈ ਤੁਸੀਂ ਵਾਟਰ ਬੋਰਨ ਬਿਮਾਰੀ ਤੋਂ ਖੁਦ ਨੂੰ ਬਚਾਉਣ ਲਈ ਲਸਣ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਜੇਕਰ ਤੁਸੀਂ ਲਸਣ ਨੂੰ ਰੋਜ਼ਾਨਾ ਸੀਮਿਤ ਮਾਤਰਾ 'ਚ ਦਾਲ, ਸਬਜ਼ੀ ਅਤੇ ਚਟਨੀ 'ਚ ਇਸਤੇਮਾਲ ਕਰਦੇ ਹੋ, ਤਾਂ ਇਸ ਬਿਮਾਰੀ ਕਾਰਨ ਪਾਚਨ 'ਤੇ ਬੁਰਾ ਅਸਰ ਨਹੀਂ ਪਵੇਗਾ, ਕਿਉਕਿ ਲਸਣ ਸਰੀਰ ਦੇ ਇਮਿਊਨ ਸਿਸਟਮ ਨੂੰ ਵਧਾਉਣ ਦਾ ਕੰਮ ਕਰਦਾ ਹੈ।
ਕੱਟਾ ਟਮਾਟਰ: ਮੀਂਹ ਦੇ ਮੌਸਮ 'ਚ ਵਾਟਰ ਬੋਰਨ ਬਿਮਾਰੀ ਤੋਂ ਬਚਣ ਲਈ ਤੁਸੀਂ ਕੱਚਾ ਟਮਾਟਰ ਖਾ ਸਕਦੇ ਹੋ। ਟਮਾਟਰ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਖੂਨ ਵਧਾਉਣ ਅਤੇ ਕਈ ਰੋਗਾਂ ਤੋਂ ਖੁਦ ਨੂੰ ਬਚਾਉਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਮਾਨਸੂਨ ਦੇ ਮੌਸਮ 'ਚ ਸਲਾਦ ਅਤੇ ਟਮਾਟਰ ਦੇ ਸੂਪ ਨੂੰ ਸ਼ਾਮਲ ਕਰ ਸਕਦੇ ਹੋ।
ਲੌਕੀ ਦਾ ਜੂਸ: ਲੌਕੀ ਦਾ ਜੂਸ ਸਰੀਰ ਦੇ ਇਮਿਊਨ ਸਿਸਟਮ ਨੂੰ ਵਧਾਉਣ 'ਚ ਮਦਦਗਾਰ ਹੁੰਦਾ ਹੈ ਅਤੇ ਪਾਚਨ ਨੂੰ ਵੀ ਸਹੀ ਰੱਖਦਾ ਹੈ। ਜੇਕਰ ਤੁਸੀਂ ਹਫ਼ਤੇ 'ਚ 3 ਤੋਂ 4 ਵਾਰ ਲੌਕੀ ਦਾ ਜੂਸ ਸਵੇਰ ਦੇ ਸਮੇਂ ਪੀਂਦੇ ਹੋ, ਤਾਂ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਖੁਦ ਦਾ ਬਚਾਅ ਕਰ ਸਕਦੇ ਹੋ। ਜ਼ਿਆਦਾ ਮਾਤਰਾ 'ਚ ਲੌਕੀ ਦਾ ਜੂਸ ਪੀਣ ਤੋਂ ਪਰਹੇਜ਼ ਕਰੋ।
ਪੁਦੀਨਾ: ਪੁਦੀਨੇ 'ਚ ਐਂਟੀਫੰਗਲ, ਐਂਟੀਬੈਕਟੀਰੀਅਲ ਗੁਣ ਅਤੇ ਵਿਟਾਮਿਨ-ਡੀ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਪੁਦੀਨੇ ਦੀ ਦਾਲ, ਚਟਨੀ ਅਤੇ ਸਲਾਦ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਪੁਦੀਨੇ ਦੇ ਜੂਸ ਨੂੰ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਨਾਲ ਵਾਟਰ ਬੋਰਨ ਬਿਮਾਰੀ ਤੋਂ ਖੁਦ ਦਾ ਬਚਾਅ ਕੀਤਾ ਜਾ ਸਕਦਾ ਹੈ।