ETV Bharat / health

ਹੱਸਣਾ ਸਿਹਤ ਲਈ ਬਹੁਤ ਜ਼ਰੂਰੀ, ਜਾਣੋ ਕਿਵੇਂ ਹੋਈ ਸੀ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ - World Laughter Day 2024 - WORLD LAUGHTER DAY 2024

World Laughter Day: ਵਿਸ਼ਵ ਹਾਸਾ ਦਿਵਸ ਹਰ ਸਾਲ 5 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਹੱਸਣ ਪ੍ਰਤਿ ਜਾਗਰੂਕ ਕਰਨਾ ਹੈ, ਕਿਉਕਿ ਸਿਹਤਮੰਦ ਅਤੇ ਖੁਸ਼ ਰਹਿਣ ਲਈ ਖੁਦ ਅਤੇ ਦੂਜਿਆਂ ਨੂੰ ਹਸਾਉਣਾ ਬਹੁਤ ਜ਼ਰੂਰੀ ਹੈ।

World Laughter Day
World Laughter Day (Getty Images)
author img

By ETV Bharat Sports Team

Published : May 5, 2024, 3:30 PM IST

Updated : May 5, 2024, 3:45 PM IST

ਹੈਦਰਾਬਾਦ: ਅੱਜ ਦੇ ਸਮੇਂ ਵਿੱਚ ਲੋਕ ਇੰਨੇ ਤਣਾਅ ਵਿੱਚ ਰਹਿੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਉਹ ਆਖਰੀ ਵਾਰ ਕਦੋਂ ਹੱਸੇ ਸਨ, ਤਾਂ ਬਹੁਤ ਸਾਰੇ ਲੋਕਾਂ ਨੂੰ ਯਾਦ ਵੀ ਨਹੀਂ ਹੋਵੇਗਾ। ਹਾਲਾਂਕਿ, ਹੱਸਣ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ, ਪਰ ਜੀਵਨ ਸ਼ੈਲੀ ਅਤੇ ਕੰਮ ਵਿੱਚ ਸੰਤੁਲਨ ਬਣਾਈ ਰੱਖਣ ਦੇ ਦੌਰਾਨ ਅਸੀਂ ਇੰਨੇ ਤਣਾਅ ਵਿੱਚ ਆ ਜਾਂਦੇ ਹਾਂ ਕਿ ਅਸੀਂ ਇੱਕ ਦੂਜੇ ਨਾਲ ਹੱਸਣਾ ਭੁੱਲ ਜਾਂਦੇ ਹਾਂ। ਇਸ ਲਈ ਸਾਡੇ ਰੋਜ਼ਾਨਾ ਜੀਵਨ ਵਿੱਚ ਹਾਸੇ ਦੀ ਮਹੱਤਤਾ ਨੂੰ ਦੱਸਣ ਲਈ ਵਿਸ਼ਵ ਹਾਸਾ ਦਿਵਸ ਮਨਾਇਆ ਜਾਂਦਾ ਹੈ।

ਵਿਸ਼ਵ ਹਾਸਾ ਦਿਵਸ ਦਾ ਇਤਿਹਾਸ: ਵਿਸ਼ਵ ਹਾਸਾ ਦਿਵਸ ਦੀ ਸ਼ੁਰੂਆਤ ਸਾਲ 1998 'ਚ ਹੋਈ ਸੀ। ਇਸ ਦਿਨ ਨੂੰ ਲਾਗੂ ਕਰਨ ਦਾ ਸਿਹਰਾ ਹਸਯ ਯੋਗ ਅੰਦੋਲਨ ਦੇ ਸੰਸਥਾਪਕ ਡਾ: ਮਦਨ ਕਟਾਰੀਆ ਨੂੰ ਜਾਂਦਾ ਹੈ। ਉਨ੍ਹਾਂ ਨੇ 11 ਜਨਵਰੀ 1998 ਨੂੰ ਮੁੰਬਈ ਵਿੱਚ ਪਹਿਲੀ ਵਾਰ ਵਿਸ਼ਵ ਹਾਸਰਸ ਦਿਵਸ ਮਨਾਇਆ ਸੀ। ਇਸ ਦਿਨ ਦਾ ਮੁੱਖ ਉਦੇਸ਼ ਸਮਾਜ 'ਚ ਵੱਧਦੇ ਤਣਾਅ ਨੂੰ ਘੱਟ ਕਰਨਾ ਅਤੇ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਦਾ ਤਰੀਕਾ ਸਿਖਾਉਣਾ ਹੈ।

ਹੱਸਣ ਦੇ ਫਾਇਦੇ: ਹੱਸਣ ਨੂੰ ਕਈ ਸਕਾਰਾਤਮਕ ਪ੍ਰਭਾਵਾਂ ਲਈ ਜਾਣਿਆ ਜਾਂਦਾ ਹੈ। ਹੱਸਣ ਨਾਲ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ 'ਤੇ ਵਧੀਆਂ ਅਸਰ ਪੈਂਦਾ ਹੈ। ਹੱਸਣਾ ਸਿਹਤ, ਖੁਸ਼ੀ ਅਤੇ ਵਿਸ਼ਵ ਸ਼ਾਂਤੀ ਲਈ ਜ਼ਰੂਰੀ ਹੋ ਗਿਆ ਹੈ। ਜਦੋ ਅਸੀ ਹੱਸਣਾ ਸ਼ੁਰੂ ਕਰਦੇ ਹਾਂ, ਤਾਂ ਸਰੀਰ 'ਚ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ। ਤਣਾਅ ਵਿੱਚ ਵੀ ਹੱਸਣ ਦੀ ਕਾਬਲੀਅਤ ਹੋਵੇ, ਤਾਂ ਉਦਾਸੀ ਘੱਟ ਲੱਗਦੀ ਹੈ, ਮਨ ਵਿੱਚ ਜੋਸ਼ ਅਤੇ ਸਰੀਰ ਵਿੱਚ ਨਵੀਂ ਊਰਜਾ ਆਉਂਦੀ ਹੈ।

ਇਸ ਦਿਨ ਲੋਕ ਹੱਸਣ ਦੇ ਉਦੇਸ਼ ਨਾਲ ਜਨਤਕ ਸਥਾਨਾਂ 'ਤੇ ਇਕੱਠੇ ਹੁੰਦੇ ਹਨ। ਇਸ ਲਈ ਵਿਸ਼ਵ ਹਾਸਾ ਦਿਵਸ ਮੌਕੇ ਕਾਮੇਡੀ ਕਲੱਬ ਬਣਾਏ ਜਾਂਦੇ ਹਨ, ਤਾਂਕਿ ਭੱਜਦੌੜ ਭਰੀ ਜ਼ਿੰਦਗੀ 'ਚ ਤਣਾਅ ਤੋਂ ਰਾਹਤ ਮਿਲ ਸਕੇ ਅਤੇ ਜ਼ਿੰਦਗੀ 'ਚ ਖੁਸ਼ੀ ਬਣੀ ਰਹੇ।

Last Updated : May 5, 2024, 3:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.