ETV Bharat / health

ਜਾਣੋ ਕੀ ਹੈ ਹਰਨੀਆ ਦੀ ਸਮੱਸਿਆ ਅਤੇ ਇਸਦੇ ਲੱਛਣ, ਇਸ ਤਰ੍ਹਾਂ ਕੀਤਾ ਜਾ ਸਕਦੈ ਇਲਾਜ - Hernia Symptoms - HERNIA SYMPTOMS

Hernia Symptoms: ਹਰਨੀਆ ਮਾਸਪੇਸ਼ੀਆਂ ਦੀ ਕਮਜ਼ੋਰੀ ਨਾਲ ਜੁੜੀ ਹੋਈ ਇੱਕ ਸਮੱਸਿਆ ਹੈ। ਹਾਲਾਂਕਿ, ਇਸਦੇ ਜਾਨਲੇਵਾ ਪ੍ਰਭਾਵ ਆਮ ਤੌਰ 'ਤੇ ਦੇਖਣ ਨੂੰ ਨਹੀਂ ਮਿਲਦੇ, ਪਰ ਇੱਕ ਵਾਰ ਹਰਨੀਆ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਤਾਂ ਇਹ ਪੀੜਤ ਲਈ ਬਹੁਤ ਜ਼ਿਆਦਾ ਦਰਦ ਅਤੇ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

Hernia Symptoms
Hernia Symptoms (Getty Images)
author img

By ETV Bharat Health Team

Published : May 15, 2024, 12:40 PM IST

ਹੈਦਰਾਬਾਦ: ਮਾਸਪੇਸ਼ੀਆਂ ਵਿੱਚ ਕਮਜ਼ੋਰੀ ਨਾ ਸਿਰਫ਼ ਚੱਲਣ ਜਾਂ ਕੰਮ ਕਰਨ ਵਿੱਚ ਸਮੱਸਿਆ ਪੈਦਾ ਕਰਦੀ ਹੈ ਬਲਕਿ ਕਈ ਵਾਰ ਹੋਰ ਵੀ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਹਰਨੀਆ ਵੀ ਇਨ੍ਹਾਂ ਵਿੱਚੋਂ ਇੱਕ ਹੈ। ਹਾਲਾਂਕਿ, ਜ਼ਿਆਦਾਤਰ ਮਾਮਲਿਆਂ ਵਿੱਚ ਹਰਨੀਆ ਘਾਤਕ ਪ੍ਰਭਾਵ ਨਹੀਂ ਦਿਖਾਉਂਦੀਆਂ। ਪਰ ਹਰਨੀਆ ਦੀ ਸਮੱਸਿਆ ਕਈ ਵਾਰ ਪੀੜਤ 'ਚ ਅਸਹਿ ਦਰਦ ਅਤੇ ਰੋਜ਼ਾਨਾ ਦੇ ਕੰਮ ਕਰਨ ਵਿੱਚ ਮੁਸ਼ਕਲ ਦਾ ਕਾਰਨ ਬਣ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਪਤਾ ਲੱਗ ਜਾਵੇ, ਤਾਂ ਇਸ ਦੇ ਦਰਦ ਅਤੇ ਸੋਜ ਵਰਗੇ ਲੱਛਣਾਂ ਨੂੰ ਦਵਾਈਆਂ ਅਤੇ ਹੋਰ ਸਾਧਨਾਂ ਰਾਹੀਂ ਕੁਝ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਜੇਕਰ ਸਮੱਸਿਆ ਦਾ ਪ੍ਰਭਾਵ ਵੱਧ ਜਾਵੇ ਅਤੇ ਮਾਸਪੇਸ਼ੀ ਜਾਂ ਟਿਸ਼ੂ ਕਮਜ਼ੋਰ ਹੋ ਜਾਣ, ਤਾਂ ਇਸ ਸਥਿਤੀ ਵਿੱਚ ਸਰਜਰੀ ਹੀ ਇਲਾਜ ਹੈ।

ਹਰਨੀਆ ਦੀ ਸਮੱਸਿਆ ਕੀ ਹੈ?: ਮੁੰਬਈ ਦੇ ਡਾ.ਵਿਸ਼ੇਸ਼ ਅਗਰਵਾਲ (ਸਰਜਨ) ਦਾ ਕਹਿਣਾ ਹੈ ਕਿ ਹਰਨੀਆ ਦੀ ਸਮੱਸਿਆ ਜਿਆਦਾਤਰ ਮਾਸਪੇਸ਼ੀਆਂ ਦੀ ਕਮਜ਼ੋਰੀ ਕਾਰਨ ਬੁਢਾਪੇ ਵਿੱਚ ਹੁੰਦੀ ਹੈ। ਪਰ ਇਹ ਸਮੱਸਿਆ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਇਹ ਸਮੱਸਿਆ ਬਹੁਤ ਛੋਟੇ ਬੱਚਿਆਂ ਵਿੱਚ ਵੀ ਹੁੰਦੀ ਹੈ। ਹਰਨੀਆ ਜਿਆਦਾਤਰ ਪੇਟ ਜਿਵੇਂ ਪੇਟ ਵਿੱਚ ਛਾਤੀ ਵੱਲ, ਅੰਤੜੀਆਂ ਦੇ ਆਲੇ ਦੁਆਲੇ, ਨਾਭੀ ਦੇ ਦੁਆਲੇ, ਪੱਟ ਦੇ ਉੱਪਰਲੇ ਹਿੱਸੇ ਵਿੱਚ ਅਤੇ ਕਮਰ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਹੁੰਦੀ ਹੈ। ਹਰਨੀਆ ਵਿੱਚ ਪ੍ਰਭਾਵਿਤ ਥਾਂ 'ਤੇ ਮਾਸਪੇਸ਼ੀ ਜਾਂ ਟਿਸ਼ੂ ਕਮਜ਼ੋਰ ਹੋ ਜਾਂਦੇ ਹਨ ਅਤੇ ਫਟ ਜਾਂਦੇ ਹਨ ਜਾਂ ਕਈ ਵਾਰ ਉਸ ਵਿੱਚ ਇੱਕ ਸੁਰਾਖ ਬਣ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਉਸ ਖੇਤਰ ਦੇ ਅੰਦਰੂਨੀ ਅੰਗਾਂ ਦੇ ਕੁਝ ਹਿੱਸੇ ਟਿਸ਼ੂ ਦੀ ਮੋਰੀ ਦੁਆਰਾ ਬਾਹਰ ਵੀ ਆ ਸਕਦੇ ਹਨ।

ਹਰਨੀਆ ਦੇ ਲੱਛਣ: ਮਰਦਾਂ ਅਤੇ ਔਰਤਾਂ ਵਿੱਚ ਹਰਨੀਆ ਦੇ ਲੱਛਣ ਵੱਖ-ਵੱਖ ਹੋ ਸਕਦੇ ਹਨ। ਪਰ ਦੋਵਾਂ ਵਿੱਚ ਸਭ ਤੋਂ ਵੱਧ ਦਿਖਾਈ ਦੇਣ ਵਾਲੇ ਕੁਝ ਆਮ ਲੱਛਣ ਹੇਠਾਂ ਦਿੱਤੇ ਹਨ:-

  1. ਚਮੜੀ ਵਿੱਚ ਜਿੱਥੇ ਹਰਨੀਆ ਦੀ ਸਮੱਸਿਆ ਹੁੰਦੀ ਹੈ, ਉੱਥੇ ਇੱਕ ਉਛਾਲ ਮਹਿਸੂਸ ਹੁੰਦਾ ਹੈ।
  2. ਪੀੜਿਤ ਜਗ੍ਹਾਂ ਜਾਂ ਉਸਦੇ ਆਲੇ ਦੁਆਲੇ ਦੇ ਖੇਤਰ ਨੂੰ ਛੂਹਣ 'ਤੇ ਮਾਮੂਲੀ ਜਾਂ ਗੰਭੀਰ ਦਰਦ ਹੋ ਸਕਦਾ ਹੈ।
  3. ਪੀੜਤਾਂ ਨੂੰ ਪਿਸ਼ਾਬ ਕਰਦੇ ਸਮੇਂ ਮੁਸ਼ਕਲ ਜਾਂ ਦਰਦ ਮਹਿਸੂਸ ਹੋ ਸਕਦਾ ਹੈ।
  4. ਜ਼ਿਆਦਾ ਉਲਟੀ ਦਾ ਹੋਣਾ ਜਾਂ ਭੋਜਨ ਦਾ ਗਲੇ ਅਤੇ ਛਾਤੀ 'ਚ ਰਿਫਲਕਸ ਮਹਿਸੂਸ ਕੀਤਾ ਜਾ ਸਕਦਾ ਹੈ।
  5. ਪੀੜਤ ਵਿਅਕਤੀ ਨੂੰ ਖੜ੍ਹਨ, ਉੱਠਣ, ਬੈਠਣ, ਸੈਰ ਕਰਨ ਜਾਂ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਆਦਿ ਕਰਦੇ ਸਮੇਂ ਪ੍ਰਭਾਵਿਤ ਖੇਤਰ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ।

ਭਾਵੇਂ ਹਰਨੀਆ ਦੀ ਸਮੱਸਿਆ ਜਾਨਲੇਵਾ/ਘਾਤਕ ਰੋਗ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੀਆਂ, ਪਰ ਜੇਕਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਜਾਂ ਸਮੇਂ ਸਿਰ ਸਰਜਰੀ ਨਾ ਕਰਵਾਈ ਜਾਵੇ, ਤਾਂ ਇਸ ਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ।

ਹਰਨੀਆ ਦੀ ਸਮੱਸਿਆ ਦੇ ਕਾਰਨ: ਜ਼ਿਆਦਾਤਰ ਮਾਮਲਿਆਂ ਵਿੱਚ ਹਰਨੀਆ ਲਈ ਮਾਸਪੇਸ਼ੀਆਂ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਮਾਸਪੇਸ਼ੀਆਂ ਦੀ ਕਮਜ਼ੋਰੀ, ਸੱਟ ਲੱਗਣ, ਝਟਕੇ ਜਾਂ ਭਾਰ ਚੁੱਕਦੇ ਸਮੇਂ ਕਿਸੇ ਵੀ ਜਗ੍ਹਾ 'ਤੇ ਜ਼ਿਆਦਾ ਦਬਾਅ ਪੈਣ ਕਾਰਨ ਹਰਨੀਆ ਦੀ ਸਮੱਸਿਆ ਹੋ ਸਕਦੀ ਹੈ।

ਹਰਨੀਆ ਦੀ ਸਮੱਸਿਆ ਦੀਆਂ ਕਿਸਮਾਂ: ਕਾਰਨ, ਸਥਿਤੀ ਜਾਂ ਪ੍ਰਭਾਵਿਤ ਖੇਤਰ 'ਤੇ ਨਿਰਭਰ ਕਰਦਿਆਂ ਹਰਨੀਆ ਦੀਆਂ ਪੰਜ ਕਿਸਮਾਂ ਮੰਨੀਆਂ ਜਾਂਦੀਆਂ ਹਨ। ਇਸ 'ਚ ਇਨਗੁਇਨਲ ਹਰਨੀਆ, ਹਾਈਟਲ ਹਰਨੀਆ, Umbilical ਹਰਨੀਆ, Incisional ਹਰਨੀਆ ਅਤੇ ਸਪੋਰਟਸ ਹਰਨੀਆ ਸ਼ਾਮਲ ਹਨ। ਇਨ੍ਹਾਂ ਵਿੱਚੋ ਹਾਈਟਲ ਹਰਨੀਆ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵਧੇਰੇ ਆਮ ਹੁੰਦੀਆਂ ਹਨ, ਜਦਕਿ Umbilical ਹਰਨੀਆ 6 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਹੋ ਸਕਦੀਆਂ ਹਨ।

ਇਨਗੁਇਨਲ ਹਰਨੀਆ ਨੂੰ ਸਾਰੀਆਂ ਕਿਸਮਾਂ ਦੀਆਂ ਹਰਨੀਆ ਵਿੱਚੋਂ ਸਭ ਤੋਂ ਆਮ ਮੰਨਿਆ ਜਾਂਦਾ ਹੈ, ਜੋ ਪੇਟ ਦੇ ਹੇਠਲੇ ਹਿੱਸੇ ਵਿੱਚ ਅੰਤੜੀਆਂ ਦੇ ਉੱਪਰ ਦੀ ਪਰਤ ਵਿੱਚ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਹਰਨੀਆ ਵਿੱਚ ਜਿਵੇਂ-ਜਿਵੇਂ ਸਮੱਸਿਆ ਵੱਧਦੀ ਜਾਂਦੀ ਹੈ, ਅੰਤੜੀਆਂ ਦਾ ਕੁਝ ਹਿੱਸਾ ਉਨ੍ਹਾਂ ਦੇ ਉੱਪਰ ਸਥਿਤ ਟਿਸ਼ੂ ਦੀ ਪਰਤ ਤੋਂ ਬਾਹਰ ਆ ਜਾਂਦਾ ਹੈ। ਇਨਗੁਇਨਲ ਹਰਨੀਆ ਆਮ ਤੌਰ 'ਤੇ ਮਰਦਾਂ ਵਿੱਚ ਦੇਖੀਆਂ ਜਾਂਦੀਆਂ ਹਨ। ਕੁਝ ਮਾਮਲਿਆਂ ਵਿੱਚ ਹਰਨੀਆ ਜੈਨੇਟਿਕ ਸਮੱਸਿਆਵਾਂ ਕਾਰਨ ਵੀ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ, ਬੁਢਾਪੇ ਕਾਰਨ ਮਾਸਪੇਸ਼ੀਆਂ ਦੀ ਕਮਜ਼ੋਰੀ, ਕਿਸੇ ਸੱਟ ਦੇ ਪ੍ਰਭਾਵ ਕਾਰਨ ਜਾਂ ਕੁਝ ਮਾਮਲਿਆਂ ਵਿੱਚ ਸਰਜਰੀ, ਮੋਟਾਪਾ, ਬਹੁਤ ਜ਼ਿਆਦਾ ਕਸਰਤ ਜਾਂ ਭਾਰ ਚੁੱਕਣਾ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਜਾਂ ਇੱਕੋ ਸਮੇਂ ਇੱਕ ਤੋਂ ਵੱਧ ਬੱਚੇ ਦਾ ਗਰਭ ਵਿੱਚ ਹੋਣਾ, ਸਰੀਰਕ ਸਮੱਸਿਆਵਾਂ ਦੇ ਕਾਰਨ ਵੀ ਹਰਨੀਆਂ ਦੀ ਸਮੱਸਿਆ ਹੋ ਸਕਦੀ ਹੈ।

ਇਲਾਜ: ਜੇਕਰ ਇਸ ਸਮੱਸਿਆ ਦਾ ਜਲਦੀ ਪਤਾ ਲੱਗ ਜਾਵੇ, ਤਾਂ ਦਵਾਈਆਂ ਦੀ ਮਦਦ ਨਾਲ ਕੁਝ ਮਾਮਲਿਆਂ ਵਿੱਚ ਲੱਛਣਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ, ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਹਰਨੀਆ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਪਰ ਹਰਨੀਆ ਦਾ ਪੂਰਾ ਇਲਾਜ ਸਰਜਰੀ ਰਾਹੀਂ ਹੀ ਸੰਭਵ ਹੈ। ਹਰਨੀਆ ਦੀ ਸਰਜਰੀ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਓਪਨ ਸਰਜਰੀ ਅਤੇ ਲੈਪਰੋਸਕੋਪਿਕ ਸਰਜਰੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.