ਹੈਦਰਾਬਾਦ: ਵਿਆਹ ਦੋ ਵੱਖ-ਵੱਖ ਪਰਿਵਾਰਾਂ ਦੇ ਦੋ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਦਾ ਹੈ। ਕੁਝ ਜੋੜੇ ਮਾਮੂਲੀ ਕਾਰਨਾਂ ਕਰਕੇ ਜਲਦੀ ਵੱਖ ਹੋ ਜਾਂਦੇ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋੜਿਆਂ ਦੇ ਵੱਖ ਹੋਣ ਪਿੱਛੇ ਕੀ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਤਾਂਕਿ ਤੁਸੀਂ ਆਪਣੀਆਂ ਇਨ੍ਹਾਂ ਆਦਤਾਂ 'ਚ ਬਦਲਾਅ ਕਰਕੇ ਖੁਦ ਦੇ ਰਿਸ਼ਤੇ ਨੂੰ ਬਚਾ ਸਕੋ।
ਪਤੀ-ਪਤਨੀ ਦੇ ਵੱਖ ਹੋਣ ਪਿੱਛੇ ਕਾਰਨ:
ਵਿਸ਼ਵਾਸ ਜ਼ਰੂਰੀ: ਪਤੀ-ਪਤਨੀ ਵਿਚਕਾਰ ਸਭ ਕੁਝ ਸੁਚਾਰੂ ਢੰਗ ਨਾਲ ਚਲਾਉਣ ਲਈ ਦੋਵਾਂ ਵਿਚਕਾਰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਵਿਆਹ ਵਧੀਆਂ ਤਰੀਕੇ ਨਾਲ ਚੱਲੇਗਾ। ਜੇਕਰ ਵਿਸ਼ਵਾਸ ਦੀ ਕਮੀ ਹੋਵੇ, ਤਾਂ ਰਿਸ਼ਤਾ ਜਲਦੀ ਟੁੱਟ ਜਾਂਦਾ ਹੈ।
ਸ਼ੱਕ ਨਾ ਕਰੋ: ਆਪਣੇ ਪਾਰਟਨਰ 'ਤੇ ਬਿਨ੍ਹਾਂ ਗੱਲੋ ਸ਼ੱਕ ਕਰਨਾ ਵੀ ਰਿਸ਼ਤੇ ਨੂੰ ਖਰਾਬ ਕਰ ਸਕਦਾ ਹੈ। ਸ਼ੱਕ ਕਰਨ ਨਾਲ ਅਕਸਰ ਜੋੜਿਆਂ 'ਚ ਲੜਾਈ ਹੋਣ ਲੱਗਦੀ ਹੈ। ਇਸ ਲਈ ਬਿਨ੍ਹਾਂ ਵਜ੍ਹਾਂ ਦੇ ਆਪਣੇ ਪਾਰਟਨਰ 'ਤੇ ਸ਼ੱਕ ਨਾ ਕਰੋ।
ਮਨ ਖੋਲ੍ਹ ਕੇ ਗੱਲ ਕਰੋ: ਅੱਜ ਕੱਲ੍ਹ ਬਹੁਤ ਸਾਰੇ ਜੋੜੇ ਨੌਕਰੀਆਂ ਕਰਦੇ ਹਨ। ਇਸ ਤਰ੍ਹਾਂ ਦਫ਼ਤਰ ਤੋਂ ਥੱਕੇ-ਹਾਰੇ ਘਰ ਆ ਕੇ ਸਿੱਧਾ ਆਰਾਮ ਕਰਨ ਲੱਗਦੇ ਹਨ। ਇਸ ਕਰਕੇ ਜੋੜਿਆਂ ਨੂੰ ਇੱਕ-ਦੂਜੇ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਹੈ। ਇਸ ਨਾਲ ਘਰ ਵਿੱਚ ਨਿਰਾਸ਼ਾ ਵਾਲਾ ਮਾਹੌਲ ਬਣ ਜਾਂਦਾ ਹੈ। ਅਜਿਹੀ ਸਥਿਤੀ ਨੂੰ ਤੁਰੰਤ ਦੂਰ ਕਰਨਾ ਦੋਵਾਂ ਦੀ ਜ਼ਿੰਮੇਵਾਰੀ ਹੈ। ਇਸ ਲਈ ਦੋਹਾਂ ਨੂੰ ਇੱਕ-ਦੂਜੇ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ। ਇਸ ਲਈ ਆਪਣੇ ਪਾਰਟਨਰ ਨਾਲ ਮਨ ਖੋਲ੍ਹ ਕੇ ਗੱਲ ਕਰੋ। ਇਸ ਤਰ੍ਹਾਂ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਪਿਆਰ ਬਣਿਆ ਰਹੇਗਾ।
ਵਾਅਦਾ ਨਾ ਭੁੱਲੋ: ਜੇਕਰ ਤੁਸੀਂ ਆਪਣੇ ਸਾਥੀ ਨਾਲ ਵਾਅਦਾ ਕੀਤਾ ਹੈ, ਤਾਂ ਉਸਨੂੰ ਜ਼ਰੂਰ ਨਿਭਾਓ। ਇਸ ਤਰ੍ਹਾਂ ਤੁਹਾਡੇ ਪਾਰਟਨਰ ਦਾ ਵਿਸ਼ਵਾਸ ਬਣਿਆ ਰਹੇਗਾ। ਕੁਝ ਲੋਕ ਵਿਆਹ, ਜਨਮਦਿਨ ਆਦਿ ਵਰਗੇ ਖਾਸ ਮੌਕਿਆਂ 'ਤੇ ਆਪਣੇ ਪਾਰਟਨਰ ਨੂੰ ਬਾਹਰ ਲੈ ਕੇ ਜਾਣ ਦਾ ਵਾਅਦਾ ਕਰਦੇ ਹਨ, ਪਰ ਕੁਝ ਕਾਰਨਾਂ ਕਰਕੇ ਭੁੱਲ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਡੇ ਪਾਰਟਨਰ ਦਾ ਵਿਸ਼ਵਾਸ ਘੱਟ ਸਕਦਾ ਹੈ।
- ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਸਾਈਕਲ ਦਿਵਸ, ਸਾਈਕਲ ਚਲਾਉਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਕਈ ਲਾਭ - World Bicycle Day 2024
- ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਜਾਣਨ ਲਈ ਗੂਗਲ 'ਤੇ ਕਰਦੇ ਹੋ ਸਰਚ, ਤਾਂ ਹੋ ਜਾਓ ਸਾਵਧਾਨ - Health Tips
- ਗਰਮੀਆਂ ਵਿੱਚ ਵੀ ਮੇਕਅੱਪ ਨੂੰ ਬਰਕਰਾਰ ਰੱਖਣ ਚਾਹੁੰਦੇ ਹੋ, ਤਾਂ ਬਸ ਇਨ੍ਹਾਂ 6 ਟਿਪਸ ਨੂੰ ਕਰ ਲਓ ਫਾਲੋ - Summer Makeup Tips
ਗਲਤਫਹਿਮੀ: ਬਹੁਤ ਸਾਰੇ ਜੋੜੇ ਆਪਣੇ ਸਾਥੀ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਅਸਫਲ ਰਹਿੰਦੇ ਹਨ। ਇਸ ਸਥਿਤੀ ਕਾਰਨ ਗਲਤਫਹਿਮੀਆਂ ਪੈਦਾ ਹੁੰਦੀਆਂ ਹਨ। ਇਸ ਲਈ ਕਿਸੇ ਵੀ ਮਾਮਲੇ ਬਾਰੇ ਸਪਸ਼ਟ ਤੌਰ 'ਤੇ ਬੋਲੋ। ਇਸ ਨਾਲ ਭਰੋਸਾ ਵਧੇਗਾ। ਇਸਦੇ ਨਾਲ ਹੀ, ਆਪਣੇ ਪਾਰਟਨਰ ਨੂੰ ਕਦੇ ਵੀ ਝੂਠ ਨਾ ਬੋਲੋ।
ਬੁਰੀਆਂ ਆਦਤਾਂ: ਅੱਜਕੱਲ੍ਹ ਕੁਝ ਲੋਕ ਸ਼ਰਾਬ ਪੀਣ, ਸਿਗਰਟਨੋਸ਼ੀ ਅਤੇ ਨਸ਼ੇ ਲੈਣ ਵਰਗੀਆਂ ਬੁਰੀਆਂ ਆਦਤਾਂ ਦੇ ਸ਼ਿਕਾਰ ਹੁੰਦੇ ਹਨ। ਇਸ ਕਾਰਨ ਉਹ ਪਰਿਵਾਰ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕਰ ਪਾਉਂਦੇ ਅਤੇ ਕਮਾਈ ਦਾ ਸਾਰਾ ਪੈਸਾ ਇਨ੍ਹਾਂ ਚੀਜ਼ਾਂ 'ਤੇ ਹੀ ਬਰਬਾਦ ਕਰ ਦਿੰਦੇ ਹਨ। ਇਨ੍ਹਾਂ ਆਦਤਾਂ ਕਾਰਨ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ।