ਹੈਦਰਾਬਾਦ: ਅੱਜ ਦੇ ਸਮੇਂ 'ਚ ਪਲਾਸਟਿਕ ਦੀ ਵਰਤੋ ਲਗਾਤਾਰ ਵਧਦੀ ਜਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪਲਾਸਟਿਕ ਸਿਹਤ ਲਈ ਨੁਕਸਾਨਦੇਹ ਹੁੰਦੀ ਹੈ। ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 3 ਜੁਲਾਈ ਨੂੰ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਬਹੁਤ ਖਾਸ ਹੈ। ਹਰ ਕਿਸੇ ਨੂੰ ਪਲਾਸਟਿਕ ਪ੍ਰਦੂਸ਼ਣ ਦੇ ਗੰਭੀਰ ਖਤਰਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਪਲਾਸਟਿਕ ਸਾਡੇ ਵਾਤਾਵਰਣ ਨੂੰ ਖਰਾਬ ਕਰ ਰਹੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਦੀ ਸ਼ੁਰੂਆਤ?: ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਦੀ ਸ਼ੁਰੂਆਤ ਸਾਲ 2009 'ਚ ਜ਼ੀਰੋ ਵੇਸਟ ਯੂਰਪ ਦੁਆਰਾ ਕੀਤੀ ਗਈ ਸੀ। ਪਲਾਸਟਿਕ ਬੈਗ ਦੇ ਇਸਤੇਮਾਲ 'ਤੇ ਪਾਬੰਧੀ ਲਗਾਉਣ ਦੇ ਉਦੇਸ਼ ਨਾਲ ਇਸਦੀ ਪਹਿਲ ਕੀਤੀ ਗਈ ਸੀ। ਪਲਾਸਟਿਕ ਵਾਤਾਵਰਣ ਦੇ ਨਾਲ-ਨਾਲ ਲੋਕਾਂ ਅਤੇ ਜਾਨਵਰਾਂ ਨੂੰ ਵੀ ਨੁਕਸਾਨ ਪਹੁੰਚਾਉਦੀ ਹੈ। ਪਲਾਸਟਿਕ ਕਾਰਨ ਹੋਣ ਵਾਲੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਰਨ ਪਲਾਸਟਿਕ ਬੈਗ ਹੈ।
ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਦਾ ਮਹੱਤਵ: ਪਲਾਸਟਿਕ ਬੈਗ ਕਈ ਚੀਜ਼ਾਂ ਨੂੰ ਦੂਸ਼ਿਤ ਕਰਨ ਦਾ ਕੰਮ ਕਰਦੇ ਹਨ। ਹਰ ਰੋਜ਼ 2000 ਤੋਂ ਵੱਧ ਪਲਾਸਟਿਕ ਦੇ ਟੁਕੜੇ ਸਮੁੰਦਰਾਂ, ਨਦੀਆਂ ਅਤੇ ਝੀਲਾਂ ਵਿੱਚ ਸੁੱਟੇ ਜਾਂਦੇ ਹਨ, ਜਿਸ ਕਾਰਨ ਨਾ ਸਿਰਫ਼ ਪਾਣੀ ਦੂਸ਼ਿਤ ਹੁੰਦਾ ਹੈ, ਸਗੋਂ ਇਸ ਵਿੱਚ ਰਹਿਣ ਵਾਲੇ ਜਲਜੀਵਾਂ ਲਈ ਵੀ ਬੇਹੱਦ ਖ਼ਤਰਨਾਕ ਹੈ।
- ਅਸਮਾਨੀ ਬਿਜਲੀ ਤੋਂ ਰਹੋ ਸਾਵਧਾਨ! ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਨਹੀਂ ਤਾਂ ਜਾ ਸਕਦੀ ਹੈ ਜਾਨ - Precautions during lightning
- ਗਰਮੀਆਂ 'ਚ ਅੰਬ ਦਾ ਮਜ਼ਾ ਸਿਹਤ 'ਤੇ ਪੈ ਸਕਦੈ ਭਾਰੀ, ਇਨ੍ਹਾਂ 5 ਗੰਭੀਰ ਬਿਮਾਰੀਆਂ ਦਾ ਹੋ ਸਕਦੈ ਖਤਰਾ - Mango Side Effects
- ਮੀਂਹ ਦੇ ਮੌਸਮ 'ਚ ਉਠਾਓ ਇਨ੍ਹਾਂ 8 ਸਵਾਦੀ ਪਕਵਾਨਾਂ ਦਾ ਮਜ਼ਾ, ਘਰ 'ਚ ਬਣਾਉਣਾ ਆਸਾਨ - Dishes For Rainy Season
ਪਲਾਸਟਿਕ ਬੈਗ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦੇ ਪਿੱਛੇ ਦਾ ਉਦੇਸ਼ ਲੋਕਾਂ ਨੂੰ ਇਸਦੇ ਖਤਰਿਆਂ ਬਾਰੇ ਜਾਣੂ ਕਰਵਾਉਣਾ ਅਤੇ ਇਸਦੇ ਇਸਤੇਮਾਲ ਨੂੰ ਰੋਕਣਾ ਹੈ। ਪਲਾਸਟਿਕ ਦੇ ਇਸਤੇਮਾਲ ਨੂੰ ਬੰਦ ਕਰਕੇ ਤੁਸੀਂ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹੋ।