ਹੈਦਰਾਬਾਦ: ਖੁਦ ਦੇ ਪ੍ਰਤਿ ਪਿਆਰ ਅਤੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਹਰ ਸਾਲ 6 ਮਈ ਨੂੰ ਅੰਤਰਰਾਸ਼ਟਰੀ ਨੋ ਡਾਈਟ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਮੋਟਾਪਾ, ਕੰਮਜ਼ੋਰੀ, ਵੱਧਦੇ ਭਾਰ, ਬੈਲੀ ਫੈਟ ਵਰਗੀਆਂ ਸਮੱਸਿਆਵਾਂ ਨੂੰ ਭੁੱਲ ਕੇ ਖੁਦ ਨੂੰ ਪਿਆਰ ਕਰਦੇ ਹਨ। ਅੱਜ ਦਾ ਦਿਨ ਬਾਡੀ ਸ਼ੇਮਿੰਗ ਨੂੰ ਦਿਮਾਗ ਤੋਂ ਕੱਢ ਕੇ ਬਾਡੀ ਸਵੀਕ੍ਰਿਤੀ ਪ੍ਰਤੀ ਲੋਕਾਂ ਦੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਹਰ ਆਕਾਰ ਅਤੇ ਸਾਈਜ਼ ਦੇ ਲੋਕ ਸ਼ਾਮਲ ਹਨ।
ਅੰਤਰਰਾਸ਼ਟਰੀ ਨੋ ਡਾਈਟ ਦਿਵਸ ਦਾ ਇਤਿਹਾਸ: ਪਹਿਲੀ ਵਾਰ ਅੰਤਰਰਾਸ਼ਟਰੀ ਨੋ ਡਾਈਟ ਦਿਵਸ ਯੂਕੇ 'ਚ ਸਾਲ 1992 'ਚ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾ ਇੱਕ ਬ੍ਰਿਟਿਸ਼ ਔਰਤ ਮੈਰੀ ਇਵਾਨਸ ਨੇ ਕੀਤੀ ਸੀ। ਮੈਰੀ ਦਾ ਉਦੇਸ਼ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਉਹ ਜਿਵੇਂ ਦੇ ਹੈ ਖੁਦ ਨੂੰ ਉਦਾ ਹੀ ਸਵੀਕਾਰ ਕਰੋ। ਇਸ ਤੋਂ ਇਲਾਵਾ, ਮੈਰੀ ਖੁਦ ਨੂੰ ਬਦਲਣ ਲਈ ਜ਼ਰੂਰਤ ਤੋਂ ਜ਼ਿਆਦਾ ਡਾਈਟ ਤੋਂ ਹੋਣ ਵਾਲੇ ਨੁਕਸਾਨ ਦੇ ਪ੍ਰਤਿ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ।
ਅੰਤਰਰਾਸ਼ਟਰੀ ਨੋ ਡਾਈਟ ਦਿਵਸ ਦਾ ਮਹੱਤਵ: ਅੰਤਰਰਾਸ਼ਟਰੀ ਨੋ ਡਾਈਟ ਦਿਵਸ ਦਾ ਮਹੱਤਵ ਲੋਕਾਂ ਨੂੰ ਖੁਰਾਕ ਦੇ ਸਹੀ ਤਰੀਕੇ ਬਾਰੇ ਸਿੱਖਿਆ ਦੇਣਾ, ਤੁਸੀਂ ਜਿਵੇਂ ਦੇ ਹੋ ਖੁਦ ਨੂੰ ਉਦਾ ਹੀ ਪਿਆਰ ਕਰਨਾ, ਕੈਲੋਰੀ ਬਾਰੇ ਚਿੰਤਾ ਕੀਤੇ ਬਿਨ੍ਹਾਂ ਲੋਕਾਂ ਨੂੰ ਆਪਣੀਆਂ ਪਸੰਦੀਦਾ ਚੀਜ਼ਾਂ ਖਾਣ ਲਈ ਉਤਸ਼ਾਹਿਤ ਕਰਨਾ, ਆਪਣੀ ਜ਼ਿੰਦਗੀ ਨੂੰ ਸੁਧਾਰਨ ਅਤੇ ਸਿਹਤਮੰਦ ਰੱਖਣ 'ਚ ਮਦਦ ਕਰਨਾ ਹੈ।
ਕਿਉ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਨੋ ਡਾਈਟ ਦਿਵਸ?: ਗਲਤ ਜੀਵਨਸ਼ੈਲੀ ਕਰਕੇ ਲੋਕਾਂ 'ਚ ਮੋਟਾਪੇ ਦੀ ਸਮੱਸਿਆ ਕਾਫ਼ੀ ਵੱਧ ਗਈ ਹੈ। ਮੋਟਾਪੇ ਕਾਰਨ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਜਦੋ ਵਿਅਕਤੀ ਨੂੰ ਸਮੇਂ ਤੋਂ ਪਹਿਲਾ ਮੋਟਾਪਾ ਆ ਜਾਂਦਾ ਹੈ, ਤਾਂ ਸ਼ੂਗਰ, ਹਾਈ ਬੀਪੀ, ਦਿਲ ਨਾਲ ਜੁੜੀਆਂ ਸਮੱਸਿਆਵਾਂ, ਜੋੜਾਂ ਦਾ ਦਰਦ ਆਦਿ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਮਾਹਰ ਸਿਹਤਮੰਦ ਖੁਰਾਕ ਖਾਣ ਦੀ ਸਲਾਹ ਦਿੰਦੇ ਹਨ। ਕਈ ਲੋਕ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਡਾਈਟ ਕਰਨ ਲੱਗ ਜਾਂਦੇ ਹਨ, ਜੋ ਕਿ ਨੁਕਸਾਨਦੇਹ ਹੋ ਸਕਦਾ ਹੈ। ਅੰਤਰਰਾਸ਼ਟਰੀ ਨੋ ਡਾਈਟ ਦਿਵਸ ਦੇ ਰਾਹੀ ਅਜਿਹੇ ਲੋਕਾਂ ਨੂੰ ਇੱਕ ਦਿਨ ਪਸੰਦੀਦਾ ਚੀਜ਼ਾਂ ਖਾਣ-ਪੀਣ ਦੀ ਛੋਟ ਦਿੱਤੀ ਜਾਂਦੀ ਹੈ। ਇਸ ਦਿਨ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਲੋਕ ਆਪਣੇ ਕਰੀਬੀਆਂ ਨੂੰ ਭੋਜਨ 'ਤੇ ਬੁਲਾਉਦੇ ਹਨ।