ਹੈਦਰਾਬਾਦ: ਹਰ ਔਰਤ ਸੁੰਦਰ ਅਤੇ ਚਮੜੀ 'ਤੇ ਨਿਖਾਰ ਪਾਉਣਾ ਚਾਹੁੰਦੀ ਹੈ। ਇਸ ਲਈ ਔਰਤਾਂ ਕਈ ਤਰੀਕੇ ਅਜ਼ਮਾਉਦੀਆਂ ਹਨ। ਇਨ੍ਹਾਂ ਤਰੀਕਿਆਂ 'ਚ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਨਾ ਵੀ ਸ਼ਾਮਲ ਹੈ, ਜਿਸ ਕਾਰਨ ਚਿਹਰਾ ਹੋਰ ਵੀ ਖਰਾਬ ਹੋਣ ਦਾ ਡਰ ਰਹਿੰਦਾ ਹੈ। ਇਨ੍ਹਾਂ ਪ੍ਰੋਡਕਟਸ 'ਚ ਕੈਮੀਕਲ ਪਾਏ ਜਾਂਦੇ ਹਨ, ਜੋ ਚਿਹਰੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਤੁਸੀਂ ਰਸੋਈ 'ਚ ਵਰਤੀਆਂ ਜਾਣ ਵਾਲੀਆਂ ਕੁਝ ਚੀਜ਼ਾਂ ਨੂੰ ਆਪਣੀ ਚਮੜੀ ਦੀ ਦੇਖਭਾਲ 'ਚ ਸ਼ਾਮਲ ਕਰ ਸਕਦੇ ਹੋ।
ਚਿਹਰੇ 'ਤੇ ਨਿਖਾਰ ਪਾਉਣ ਦਾ ਤਰੀਕਾ:
ਸ਼ਹਿਦ: ਸ਼ਹਿਦ ਕਈ ਗੁਣਾ ਨਾਲ ਭਰਪੂਰ ਹੁੰਦਾ ਹੈ। ਚਮੜੀ ਨੂੰ ਬਿਹਤਰ ਬਣਾਉਣ ਲਈ ਸ਼ਹਿਦ ਦੀ ਵਰਤੋ ਕੀਤੀ ਜਾ ਸਕਦੀ ਹੈ। ਸ਼ਹਿਦ ਦਾ ਜ਼ਿਆਦਾਤਰ ਇਸਤੇਮਾਲ ਸਰਦੀਆਂ ਤੋਂ ਸਰੀਰ ਦੇ ਨਾਲ ਹੀ ਚਮੜੀ ਨੂੰ ਬਿਹਤਰ ਬਣਾਉਣ ਲਈ ਕੀਤਾ ਜਾਂਦਾ ਹੈ। ਸ਼ਹਿਦ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਮੜੀ ਨੂੰ ਫਿਣਸੀਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ ਅਤੇ ਸੋਜ ਨੂੰ ਘੱਟ ਕਰਦੇ ਹਨ। ਇਸ ਨਾਲ ਤੁਹਾਡੀ ਚਮੜੀ ਹਾਈਡ੍ਰੇਟਡ ਵੀ ਰਹਿੰਦੀ ਹੈ।
ਇਸ ਤਰ੍ਹਾਂ ਕਰੋ ਸ਼ਹਿਦ ਦਾ ਇਸਤੇਮਾਲ: ਸ਼ਹਿਦ ਦਾ ਚਮੜੀ 'ਤੇ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਆਪਣੇ ਸਾਫ਼ ਚਿਹਰੇ 'ਤੇ ਸ਼ਹਿਦ ਲਗਾਓ ਅਤੇ ਇਸਨੂੰ 15-20 ਮਿੰਟ ਤੱਕ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਗਰਮ ਪਾਣੀ ਨਾਲ ਚਿਹਰੇ ਨੂੰ ਧੋ ਲਓ। ਸ਼ਹਿਦ ਦੇ ਲਗਾਤਾਰ ਇਸਤੇਮਾਲ ਨਾਲ ਚਮੜੀ ਸਾਫ਼ ਹੋਵੇਗੀ ਅਤੇ ਨਿਖਾਰ ਆਵੇਗਾ।
ਨਿਬੂ: ਨਿੰਬੂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜਿਸ ਨਾਲ ਚਿਹਰੇ ਦੇ ਕਾਲੇ-ਧੱਬੇ ਘੱਟ ਕੀਤੇ ਜਾ ਸਕਦੇ ਹਨ। ਨਿੰਬੂ ਦੇ ਰਸ 'ਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਚਮੜੀ ਨੂੰ ਸੁੰਦਰ ਬਣਾਉਣ 'ਚ ਮਦਦ ਕਰਦੇ ਹਨ।
ਨਿੰਬੂ ਦਾ ਇਸ ਤਰ੍ਹਾਂ ਕਰੋ ਇਸਤੇਮਾਲ: ਨਿੰਬੂ ਦਾ ਰਸ ਸੰਵੇਦਨਸ਼ੀਲ ਚਮੜੀ ਲਈ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਇਸ ਲਈ ਨਿੰਬੂ ਦੀ ਮਾਤਰਾ ਦਾ ਧਿਆਨ ਰੱਖਣਾ ਜ਼ਰੂਰੀ ਹੈ। ਤੁਸੀਂ ਨਿੰਬੂ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਨਿੰਬੂ ਦਾ ਤੇਲ ਉਨ੍ਹਾਂ ਬੈਕਟੀਰੀਆਂ ਨੂੰ ਮਾਰਦਾ ਹੈ, ਜੋ ਚਮੜੀ ਦੇ ਪੋਰਸ ਵਿੱਚ ਫਸ ਜਾਂਦੇ ਹਨ ਅਤੇ ਫਿਣਸੀਆਂ ਦਾ ਕਾਰਨ ਬਣਦੇ ਹਨ। ਇਸ ਨਾਲ ਤੁਹਾਡੀ ਚਮੜੀ ਨੂੰ ਸਾਫ਼ ਕਰਨ 'ਚ ਮਦਦ ਮਿਲੇਗੀ।
ਦਹੀ: ਦਹੀ ਇੱਕ ਡੇਅਰੀ ਉਤਪਾਦ ਹੈ। ਇਹ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਦਹੀ 'ਚ ਲੈਕਟਿਕ ਐਸਿਡ ਅਤੇ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ, ਜੋ ਚਮੜੀ 'ਤੇ ਨਿਖਾਰ ਪਾਉਣ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ, ਦਹੀ ਦੀ ਮਦਦ ਨਾਲ ਚਮੜੀ ਨੂੰ ਨਮੀ ਦੇਣ, ਖੁਸ਼ਕੀ ਨੂੰ ਦੂਰ ਕਰਨ ਅਤੇ ਚਮੜੀ ਨੂੰ ਹਾਈਡ੍ਰੇਟ ਰੱਖਣ 'ਚ ਵੀ ਮਦਦ ਮਿਲਦੀ ਹੈ।
ਦਹੀ ਦਾ ਇਸਤੇਮਾਲ: ਆਪਣੇ ਚਿਹਰੇ 'ਤੇ ਦਹੀ ਲਗਾਓ। ਇਸਨੂੰ ਕੁਝ ਮਿੰਟ ਤੱਕ ਲਗਾ ਕੇ ਰੱਖੋ। ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਓ। ਦਹੀ ਦੇ ਲਗਾਤਾਰ ਇਸਤੇਮਾਲ ਨਾਲ ਚਮੜੀ 'ਤੇ ਨਿਖਾਰ ਆਵੇਗਾ।
- ਪਾਰਟਨਰ ਨੂੰ ਖੁਸ਼ ਕਰਨ ਲਈ ਹਮੇਸ਼ਾ ਮਹਿੰਗੇ ਤੌਹਫ਼ੇ ਦੇਣ ਦੀ ਨਹੀਂ ਹੁੰਦੀ ਲੋੜ, ਬਸ ਖੁਸ਼ੀ ਦੇਣ ਲਈ ਇਹ 5 ਚੀਜ਼ਾਂ ਹੀ ਹੋ ਸਕਦੀਆਂ ਨੇ ਕਾਫ਼ੀ - Relationship Tips
- ਸ਼ੂਗਰ ਦੇ ਮਰੀਜ਼ ਧਿਆਨ ਦੇਣ, ਪੀਓ ਇਹ 3 ਤਰ੍ਹਾਂ ਦੇ ਹਰਬਲ ਜੂਸ! ਦੂਰ ਹੋ ਜਾਵੇਗੀ ਸ਼ੂਗਰ ਦੀ ਸਮੱਸਿਆ - Herbal Drinks To Control Sugar
- ਮੀਂਹ ਦੇ ਮੌਸਮ 'ਚ ਦੂਸ਼ਿਤ ਪਾਣੀ ਨਾਲ ਵੱਧ ਸਕਦੈ ਕਈ ਬਿਮਾਰੀਆਂ ਦਾ ਖਤਰਾ, ਬਚਾਅ ਲਈ ਵਰਤੋ ਇਹ ਸਾਵਧਾਨੀਆਂ - Monsoon Care Tips
ਹਲਦੀ: ਹਲਦੀ ਨੂੰ ਵੀ ਚਮੜੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਹਲਦੀ ਸਿਰਫ਼ ਚਿਹਰੇ 'ਤੇ ਨਿਖਾਰ ਪਾਉਣ ਲਈ ਹੀ ਨਹੀਂ, ਸਗੋਂ ਸੱਟਾਂ ਨੂੰ ਭਰਨ 'ਚ ਵੀ ਮਦਦ ਕਰਦੀ ਹੈ। ਹਲਦੀ 'ਚ ਸਾੜ-ਵਿਰੋਧੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ।
ਹਲਦੀ ਦਾ ਇਸਤੇਮਾਲ: ਇਸ ਲਈ ਸਭ ਤੋਂ ਪਹਿਲਾ ਹਲਦੀ ਪਾਊਡਰ ਅਤੇ ਸ਼ਹਿਦ ਨੂੰ ਮਿਲਾਓ। ਫਿਰ ਇਸਨੂੰ ਆਪਣੇ ਚਿਹਰੇ 'ਤੇ ਲਗਾ ਲਓ ਅਤੇ 10-15 ਮਿੰਟ ਤੱਕ ਲਗਾ ਕੇ ਰੱਖੋ। ਹਲਦੀ ਚਮੜੀ ਨੂੰ ਸਾਫ਼ ਕਰਨ ਅਤੇ ਹਾਈਡ੍ਰੇਟ ਰੱਖਣ 'ਚ ਮਦਦ ਕਰਦੀ ਹੈ। ਪਰ ਇਸ ਗੱਲ੍ਹ ਦਾ ਧਿਆਨ ਰੱਖੋ ਕਿ ਹਲਦੀ ਚਿਹਰੇ 'ਤੇ ਜ਼ਿਆਦਾ ਸਮੇਂ ਤੱਕ ਨਾ ਲਗਾਈ ਜਾਵੇ, ਕਿਉਕਿ ਅਜਿਹਾ ਕਰਨ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।