ETV Bharat / health

ਰੋਜ਼ਾਨਾ ਲਿਫ਼ਟ ਦੀ ਕਰਨੀ ਪੈਂਦੀ ਹੈ ਵਰਤੋ ਤਾਂ ਬਚਾਅ ਲਈ ਇਨ੍ਹਾਂ ਗੱਲ੍ਹਾਂ ਦਾ ਜ਼ਰੂਰ ਰੱਖੋ ਧਿਆਨ - what is elevator etiquette

Lift Etiquettes: ਅੱਜ ਕੱਲ੍ਹ ਘਰ, ਦਫ਼ਤਰ, ਮਾਲ ਜਾਂ ਹੋਰ ਕਈ ਥਾਵਾਂ 'ਤੇ ਆਵਾਜਾਈ ਲਈ ਲਿਫਟ ਦੀ ਸੁਵਿਧਾ ਦਿੱਤੀ ਜਾਂਦੀ ਹੈ, ਪਰ ਕਈ ਵਾਰ ਲੋਕਾਂ ਨੂੰ ਲਿਫ਼ਟ ਦਾ ਸਹੀ ਇਸਤੇਮਾਲ ਕਰਨਾ ਨਹੀਂ ਆਉਦਾ। ਇਸ ਪਿੱਛੇ ਕਾਰਨ ਲੋਕਾਂ ਨੂੰ ਲਿਫ਼ਟ ਦੀ ਵਰਤੋ ਬਾਰੇ ਜਾਣਕਾਰੀ ਦਾ ਨਾ ਹੋਣਾ ਹੋ ਸਕਦਾ ਹੈ।

Lift Etiquettes
Lift Etiquettes
author img

By ETV Bharat Health Team

Published : Mar 17, 2024, 5:00 PM IST

ਹੈਦਰਾਬਾਦ: ਘਰ, ਆਫ਼ਿਸ ਜਾਂ ਮਾਲ 'ਚ ਬਣੀਆਂ ਲਿਫ਼ਟਾਂ ਲੋਕਾਂ ਦੀਆਂ ਸੁਵਿਧਾਵਾਂ ਲਈ ਬਣਾਈਆਂ ਗਈਆਂ ਹਨ। ਪਰ ਕਈ ਲੋਕਾਂ ਨੂੰ ਲਿਫ਼ਟ ਦੀ ਸਹੀ ਤਰੀਕੇ ਨਾਲ ਵਰਤੋ ਕਰਨੀ ਨਹੀਂ ਆਉਦੀ, ਜਿਸ ਕਾਰਨ ਆਵਾਜਾਈ ਅਤੇ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਸ ਲਈ ਤੁਹਾਨੂੰ ਲਿਫ਼ਟ ਦੀ ਸਹੀ ਵਰਤੋ ਬਾਰੇ ਜਾਣ ਲੈਣਾ ਚਾਹੀਦਾ ਹੈ, ਤਾਂਕਿ ਤੁਹਾਡੇ ਕਰਕੇ ਹੋਰਨਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

ਲਿਫ਼ਟ ਦੀ ਵਰਤੋ ਕਰਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:

ਜਲਦੀ ਨਾ ਕਰੋ: ਲਿਫ਼ਟ ਅੰਦਰ ਜਾਂਦੇ ਸਮੇਂ ਜਲਦੀ ਨਾ ਕਰੋ। ਅਜਿਹਾ ਕਰਨ ਨਾਲ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਹਮੇਸ਼ਾ ਆਰਾਮ ਨਾਲ ਲਿਫ਼ਟ ਦੇ ਅੰਦਰ ਜਾਓ ਅਤੇ ਬਾਹਰ ਨਿਕਲੋ।

ਬੱਚਿਆਂ ਦਾ ਧਿਆਨ ਰੱਖੋ: ਜੇਕਰ ਤੁਹਾਡੇ ਨਾਲ ਬੱਚਾ ਹੈ, ਤਾਂ ਲਿਫ਼ਟ 'ਚ ਜਾਂਦੇ ਅਤੇ ਬਾਹਰ ਨਿਕਲਦੇ ਸਮੇਂ ਉਨ੍ਹਾਂ ਦਾ ਹੱਥ ਫੜ੍ਹ ਕੇ ਰੱਖੋ, ਤਾਂਕਿ ਬੱਚਾ ਲਿਫ਼ਟ 'ਚ ਕੋਈ ਸ਼ਰਾਰਤ ਨਾ ਕਰ ਸਕੇ।

ਆਪਣੇ ਕੱਪੜਿਆਂ ਦਾ ਧਿਆਨ ਰੱਖੋ: ਲਿਫ਼ਟ 'ਚ ਆਉਦੇ-ਜਾਂਦੇ ਸਮੇਂ ਆਪਣੇ ਕੱਪੜੇ, ਸਕਾਰਫ਼ ਅਤੇ ਸਾੜੀ ਦਾ ਧਿਆਨ ਰੱਖੋ, ਨਹੀਂ ਤਾਂ ਤੁਹਾਡਾ ਕੋਈ ਵੀ ਕੱਪੜਾ ਲਿਫ਼ਟ 'ਚ ਫਸ ਸਕਦਾ ਹੈ।

ਲਿਫ਼ਟ ਦੇ ਬਟਨਾਂ ਦਾ ਧਿਆਨ ਰੱਖੋ: ਜਦੋ ਵੀ ਤੁਸੀਂ ਲਿਫ਼ਟ 'ਚ ਜਾਂਦੇ ਹੋ, ਤਾਂ ਉਸਦਾ ਬਟਨ ਜ਼ਿਆਦਾ ਸਮੇਂ ਤੱਕ ਦਬਾ ਕੇ ਨਾ ਰੱਖੋ। ਤੁਹਾਨੂੰ ਅਜਿਹਾ ਕਰਦੇ ਦੇਖ ਬੱਚੇ ਵੀ ਅਜਿਹਾ ਕਰ ਸਕਦੇ ਹਨ। ਇਸ ਨਾਲ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।

ਵੱਡਿਆ ਨੂੰ ਪਹਿਲ ਦਿਓ: ਜੇਕਰ ਲਿਫ਼ਟ 'ਚ ਜਾਣ ਲਈ ਕੋਈ ਵੱਡੀ ਉਮਰ ਦਾ ਵਿਅਕਤੀ ਖੜ੍ਹਾ ਹੈ, ਤਾਂ ਪਹਿਲਾ ਉਸਨੂੰ ਲਿਫ਼ਟ 'ਚ ਜਾਣ ਦਿਓ। ਇਸਦੇ ਨਾਲ ਹੀ, ਜੇਕਰ ਤੁਹਾਡਾ ਆਫ਼ਿਸ ਨਹੀਂ ਹੈ, ਤਾਂ ਪਹਿਲਾ ਜ਼ਰੂਰੀ ਕੰਮਾਂ 'ਤੇ ਜਾਣ ਵਾਲੇ ਲੋਕਾਂ ਨੂੰ ਲਿਫ਼ਟ 'ਚ ਜਾਣ ਦੀ ਪਹਿਲ ਦਿਓ।

ਭੀੜ ਹੋਣ 'ਤੇ ਕਰੋ ਇਹ ਕੰਮ: ਜੇਕਰ ਲਿਫ਼ਟ 'ਚ ਭੀੜ ਹੈ, ਤਾਂ ਮੋਢੇ 'ਤੇ ਬੈੱਗ ਰੱਖਣ ਦੀ ਜਗ੍ਹਾਂ ਹੱਥ 'ਚ ਫੜ੍ਹ ਲਓ। ਇਸ ਨਾਲ ਬਾਕੀ ਲੋਕਾਂ ਦੇ ਖੜ੍ਹੇ ਹੋਣ ਲਈ ਜਗ੍ਹਾਂ ਬਣ ਜਾਵੇਗੀ ਅਤੇ ਲੋਕਾਂ ਨੂੰ ਘੱਟ ਪਰੇਸ਼ਾਨੀ ਹੋਵੇਗੀ।

ਬੱਚਿਆਂ ਨੂੰ ਸਮਝਾਓ: ਬੱਚਿਆਂ ਨੂੰ ਲਿਫ਼ਟ 'ਚ ਲੈ ਕੇ ਜਾਣ ਤੋਂ ਪਹਿਲਾ ਸਮਝਾਓ ਕਿ ਲਿਫ਼ਟ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਨਾ ਹੈ ਅਤੇ ਗੰਦ ਵੀ ਨਾ ਫਿਲਾਇਆ ਜਾਵੇ।

ਲਿਫ਼ਟ 'ਚ ਖਾਣਾ ਨਾ ਖਾਓ: ਲਿਫ਼ਟ 'ਚ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ। ਜੇਕਰ ਤੁਸੀਂ ਲਿਫ਼ਟ 'ਚ ਕੁਝ ਖਾਂਦੇ ਹੋ, ਤਾਂ ਗੰਦੀ ਸਮੈਲ ਫੈਲ ਸਕਦੀ ਹੈ ਅਤੇ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।

ਕੁੱਤੇ ਦਾ ਧਿਆਨ ਰੱਖੋ: ਜੇਕਰ ਲਿਫ਼ਟ 'ਚ ਜਾਂਦੇ ਸਮੇਂ ਤੁਹਾਡੇ ਨਾਲ ਕੁੱਤਾ ਹੈ, ਤਾਂ ਉਸਨੂੰ ਚੰਗੀ ਤਰ੍ਹਾਂ ਫੜ੍ਹ ਕੇ ਰੱਖੋ। ਜੇ ਹੋ ਸਕੇ, ਤਾਂ ਕੁੱਤੇ ਦੇ ਮੂੰਹ 'ਚ ਮਾਊਥ ਕਵਰ ਲਗਾ ਕੇ ਰੱਖੋ।

ਲਿਫ਼ਟ ਅਚਾਨਕ ਬੰਦ ਹੋ ਜਾਣ 'ਤੇ ਕਰੋ ਇਹ ਕੰਮ: ਜੇਕਰ ਲਿਫ਼ਟ 'ਚ ਜਾਂਦੇ ਸਮੇਂ ਅਚਾਨਕ ਲਾਈਟ ਚੱਲੀ ਜਾਵੇ ਅਤੇ ਲਿਫ਼ਟ ਵੀ ਰੁੱਕ ਜਾਵੇ, ਤਾਂ ਰੌਲਾ ਪਾਉਣ ਦੀ ਜਗ੍ਹਾਂ ਆਪਣੇ ਫੋਨ ਦੀ ਲਾਈਟ ਆਨ ਕਰਕੇ ਲਿਫ਼ਟ ਤੋਂ ਗਰਾਊਂਡ ਫਲੋਰ ਦੇ ਗਾਰਡ ਨੂੰ ਐਮਰਜੈਂਸੀ ਕਾਲ ਕਰੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.