ਹੈਦਰਾਬਾਦ: ਪਿਆਜ ਦੇ ਬਿਨ੍ਹਾਂ ਕੋਈ ਵੀ ਸਬਜ਼ੀ ਸਵਾਦ ਨਹੀਂ ਬਣਾਈ ਜਾ ਸਕਦੀ ਹੈ। ਪਿਆਜ ਦਾ ਹਰ ਘਰ 'ਚ ਇਸਤੇਮਾਲ ਕੀਤਾ ਜਾਂਦਾ ਹੈ। ਗਰਮੀਆਂ ਦੇ ਮੌਸਮ 'ਚ ਪਿਆਜ ਨੂੰ ਸਲਾਦ ਦੇ ਰੂਪ 'ਚ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਿਆਜ 'ਚ ਪਾਏ ਜਾਣ ਵਾਲੇ ਗੁਣ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਦੇ ਹਨ। ਪਿਆਜ 'ਚ ਵਿਟਾਮਿਨ-ਏ, ਬੀ6, ਬੀ, ਸੀ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ।
ਪਿਆਜ ਖਾਣ ਦੇ ਫਾਇਦੇ:
ਪਾਚਨ ਲਈ ਫਾਇਦੇਮੰਦ: ਜੇਕਰ ਤੁਹਾਡਾ ਪਾਚਨ ਖਰਾਬ ਹੋ ਗਿਆ ਹੈ, ਤਾਂ ਪਿਆਜ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਪਿਆਜ ਨੂੰ ਸਲਾਦ ਦੇ ਰੂਪ 'ਚ ਖਾ ਸਕਦੇ ਹੋ। ਸਲਾਦ 'ਚ ਪਿਆਜ ਦੇ ਨਾਲ ਨਿੰਬੂ ਅਤੇ ਕਾਲਾ ਲੂਣ ਮਿਲਾ ਕੇ ਖਾਣ ਨਾਲ ਗੈਸ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਤੋਂ ਵੀ ਆਰਾਮ ਮਿਲ ਸਕਦਾ ਹੈ।
ਗਰਮੀ ਤੋਂ ਰਾਹਤ: ਗਰਮੀਆਂ ਦੇ ਮੌਸਮ 'ਚ ਸਰੀਰ ਨੂੰ ਠੰਡਕ ਪਹੁੰਚਾਉਣ ਲਈ ਪਿਆਜ ਮਦਦਗਾਰ ਹੋ ਸਕਦਾ ਹੈ। ਪਿਆਜ 'ਚ ਪਾਏ ਜਾਣ ਵਾਲੇ ਗੁਣ ਅਤੇ ਪਿਆਜ ਦੀ ਠੰਡੀ ਤਾਸੀਰ ਸਰੀਰ ਨੂੰ ਠੰਡਕ ਪਹੁੰਚਾਉਣ 'ਚ ਮਦਦ ਕਰਦੀ ਹੈ।
ਇਮਿਊਨਟੀ ਮਜ਼ਬੂਤ: ਪਿਆਜ ਇਮਿਊਨਟੀ ਮਜ਼ਬੂਤ ਕਰਨ 'ਚ ਮਦਦਗਾਰ ਹੁੰਦਾ ਹੈ। ਪਿਆਜ 'ਚ ਸੇਲੇਨੀਅਮ ਨਾਮ ਦਾ ਤੱਤ ਪਾਇਆ ਜਾਂਦਾ ਹੈ, ਜੋ ਇਮਿਊਨਟੀ ਨੂੰ ਵਧਾ ਸਕਦਾ ਹੈ।
ਦਿਲ ਲਈ ਫਾਇਦੇਮੰਦ: ਗਰਮੀਆਂ 'ਚ ਪਿਆਜ ਖਾਣਾ ਦਿਲ ਲਈ ਫਾਇਦੇਮੰਦ ਹੁੰਦਾ ਹੈ। ਪਿਆਜ 'ਚ ਮੋਜ਼ੂਦ ਗੁਣ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ ਅਤੇ ਤੁਸੀਂ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਡੀਹਾਈਡ੍ਰੇਸ਼ਨ: ਗਰਮੀਆਂ 'ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਿਆਜ ਫਾਇਦੇਮੰਦ ਹੋ ਸਕਦਾ ਹੈ। ਪਿਆਜ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਤੁਸੀਂ ਹਾਈਡ੍ਰੇਟ ਰਹਿ ਸਕਦੇ ਹੋ।
- ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਪਾਚਨ ਸਿਹਤ ਦਿਵਸ, ਪਾਚਨ ਨੂੰ ਸਿਹਤਮੰਦ ਰੱਖਣ ਲਈ ਇੱਥੇ ਦੇਖੋ ਖੁਰਾਕ - World Digestive Health Day 2024
- ਸਾਵਧਾਨ! ਰਾਤ ਨੂੰ ਆਈਸਕ੍ਰੀਮ ਖਾਣਾ ਇਨ੍ਹਾਂ 5 ਸਿਹਤ ਸਮੱਸਿਆਵਾਂ ਦਾ ਬਣ ਸਕਦੈ ਕਾਰਨ - Disadvantages of Ice Cream at Night
- ਅੰਡਰਆਰਮਜ਼ ਦੇ ਕਾਲੇਪਨ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਛੁਟਕਾਰਾ - Get Rid of Dark Underarms
ਸੋਜ ਨੂੰ ਘੱਟ ਕੀਤਾ ਜਾ ਸਕਦਾ: ਗਰਮੀਆਂ 'ਚ ਤਣਾਅ ਅਤੇ ਸੂਰਜ ਦੇ ਸੰਪਰਕ 'ਚ ਆਉਣ ਨਾਲ ਸੋਜ ਪੈਦਾ ਹੋਣ ਲੱਗਦੀ ਹੈ। ਪਿਆਜ਼ ਵਿੱਚ ਕਵੇਰਸੇਟਿਨ ਅਤੇ ਸਲਫਰ ਵਰਗੇ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਸੋਜ ਅਤੇ ਗਰਮੀ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਸਨਬਰਨ ਅਤੇ ਗਰਮੀ ਦੇ ਧੱਫੜਾਂ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
ਨੋਟ: ਇੱਥੇ ਦਿੱਤੀ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।