ETV Bharat / health

ਸਾਵਧਾਨ! ਸਰੀਰ 'ਚ ਨਜ਼ਰ ਆਉਣ ਇਹ 6 ਲੱਛਣ, ਤਾਂ ਤੁਸੀਂ ਇਸ ਸਮੱਸਿਆ ਦਾ ਹੋ ਸਕਦੈ ਹੋ ਸ਼ਿਕਾਰ - Symptoms of Cholesterol

author img

By ETV Bharat Health Team

Published : May 13, 2024, 1:16 PM IST

Symptoms of Cholesterol: ਕੋਲੇਸਟ੍ਰੋਲ ਵੱਧਣ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਕੋਲੇਸਟ੍ਰੋਲ ਨੂੰ ਰੋਜ਼ਾਨਾ ਚੈੱਕ ਕਰਵਾਉਦੇ ਰਹੋ। ਕੋਲੇਸਟ੍ਰੋਲ ਦੇ ਕੁਝ ਲੱਛਣ ਹੁੰਦੇ ਹਨ, ਜਿਸ ਰਾਹੀ ਤੁਹਾਨੂੰ ਕੋਲੇਸਟ੍ਰੋਲ ਦੇ ਪੱਧਰ ਬਾਰੇ ਪਤਾ ਲੱਗ ਸਕੇਗਾ।

Symptoms of Cholesterol
Symptoms of Cholesterol (Getty Images)

ਹੈਦਰਾਬਾਦ: ਕੋਲੇਸਟ੍ਰੋਲ ਇੱਕ ਤਰ੍ਹਾਂ ਦਾ ਫੈਟ ਹੁੰਦਾ ਹੈ, ਜੋ ਸੀਮਿਤ ਮਾਤਰਾ 'ਚ ਸਾਡੇ ਸਰੀਰਕ ਦੇ ਫੰਕਸ਼ਨਾਂ ਲਈ ਜ਼ਰੂਰੀ ਹੁੰਦਾ ਹੈ। ਸਾਡਾ ਜਿਗਰ ਕੋਲੇਸਟ੍ਰੋਲ ਬਣਾਉਦਾ ਹੈ, ਤਾਂਕਿ ਸਾਡੇ ਸਰੀਰ ਦੇ ਜ਼ਰੂਰੀ ਫੰਕਸ਼ਨਾਂ ਲਈ ਫੈਟ ਮਿਲ ਸਕੇ ਅਤੇ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਵੀ ਕੋਲੇਸਟ੍ਰੋਲ ਮਿਲਦਾ ਹੈ। ਅਜਿਹੇ 'ਚ ਖੁਰਾਕ ਵਿੱਚ ਕੀਤੀ ਲਾਪਰਵਾਹੀ ਕਾਰਨ ਵੀ ਕੋਲੇਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ। ਕੋਲੇਸਟ੍ਰੋਲ ਵੱਧਣ ਕਾਰਨ ਖੂਨ ਦੀਆਂ ਨਾੜੀਆਂ ਵਿੱਚ ਪਲੇਗ ​​ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਹੌਲੀ-ਹੌਲੀ ਇਹ ਵੱਧਦਾ ਜਾਂਦਾ ਹੈ ਅਤੇ ਧਮਨੀਆਂ ਬੰਦ ਹੋ ਜਾਂਦੀਆਂ ਹਨ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਜਾਂ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ, ਜੋ ਘਾਤਕ ਵੀ ਹੋ ਸਕਦਾ ਹੈ। ਇਸ ਲਈ ਜੇਕਰ ਸਰੀਰ ਵਿਚ ਕੋਲੈਸਟ੍ਰੋਲ ਦੀ ਮਾਤਰਾ ਵੱਧ ਰਹੀ ਹੈ, ਤਾਂ ਇਸ ਬਾਰੇ ਸਮੇਂ ਸਿਰ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਕੋਲੈਸਟ੍ਰੋਲ ਵੱਧਣ 'ਤੇ ਸਾਡੇ ਸਰੀਰ 'ਚ ਕੁਝ ਲੱਛਣ ਨਜ਼ਰ ਆਉਦੇ ਹਨ, ਜਿਸਦੀ ਮਦਦ ਨਾਲ ਕੋਲੈਸਟ੍ਰੋਲ ਦੀ ਮਾਤਰਾ ਵੱਧਣ ਦਾ ਪਤਾ ਲਗਾਇਆ ਜਾ ਸਕਦਾ ਹੈ।

ਕੋਲੈਸਟ੍ਰੋਲ ਦੇ ਲੱਛਣ:

ਹਾਈ ਬਲੱਡ ਪ੍ਰੈਸ਼ਰ: ਕੋਲੈਸਟ੍ਰੋਲ ਵੱਧਣ ਨਾਲ ਧਮਨੀਆਂ 'ਚ ਬਲੱਡ ਫਲੋ 'ਚ ਰੁਕਾਵਟ ਹੋਣ ਲੱਗ ਜਾਂਦੀ ਹੈ। ਇਸ ਕਰਕੇ ਬਲੱਡ ਪ੍ਰੈਸ਼ਰ ਵੱਧਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜੇਕਰ ਤੁਹਾਡਾ ਬੀਪੀ ਵੱਧ ਰਿਹਾ ਹੈ ਅਤੇ ਕੰਟਰੋਲ ਨਹੀਂ ਹੋ ਰਿਹਾ, ਤਾਂ ਡਾਕਟਰ ਨਾਲ ਸੰਪਰਕ ਕਰੋ।

ਚਮੜੀ 'ਤੇ ਪੀਲੇ ਧੱਬੇ: ਕੋਲੈਸਟ੍ਰੋਲ ਵੱਧਣ ਕਾਰਨ ਚਮੜੀ 'ਤੇ ਪੀਲੇ ਧੱਬੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਧੱਬੇ ਜ਼ਿਆਦਾਤਰ ਚਿਹਰੇ ਜਾਂ ਅੱਖਾਂ ਦੇ ਆਲੇ-ਦੁਆਲੇ ਦੇਖਣ ਨੂੰ ਮਿਲਦੇ ਹਨ। ਇਸ ਲਈ ਅਜਿਹੇ ਧੱਬਿਆਂ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ।

ਪੈਰੀਫਿਰਲ ਧਮਣੀ ਦੀ ਬਿਮਾਰੀ: ਕੋਲੈਸਟ੍ਰੋਲ ਵੱਧਣ ਕਰਕੇ ਪੈਰੀਫਿਰਲ ਧਮਣੀ ਦੀ ਬਿਮਾਰੀ ਹੋ ਸਕਦੀ ਹੈ। ਇਸ ਬਿਮਾਰੀ ਦੌਰਾਨ ਪੈਰਾਂ ਦੀਆਂ ਧਮਨੀਆਂ ਬਲਾਕ ਹੋਣ ਲੱਗਦੀਆਂ ਹਨ, ਜਿਸ ਕਾਰਨ ਪੈਰਾਂ ਤੱਕ ਠੀਕ ਤਰ੍ਹਾਂ ਨਾਲ ਬਲੱਡ ਫਲੋ ਨਹੀਂ ਹੋ ਪਾਉਦਾ। ਇਸਦੇ ਚਲਦਿਆਂ ਪੈਰਾਂ 'ਚ ਖੁਜਲੀ, ਰੰਗ 'ਚ ਬਦਲਾਅ ਅਤੇ ਦਰਦ ਵਰਗੇ ਲੱਛਣ ਨਜ਼ਰ ਆਉਣ ਲੱਗਦੇ ਹਨ।

ਛਾਤੀ 'ਚ ਦਰਦ: ਕੋਲੈਸਟ੍ਰੋਲ ਵੱਧਣ ਨਾਲ ਬਲਾਕ ਹੋਇਆ ਧਮਨੀਆਂ ਕਰਕੇ ਦਿਲ ਤੱਕ ਸਹੀ ਤਰੀਕੇ ਨਾਲ ਖੂਨ ਨਹੀਂ ਪਹੁੰਚ ਪਾਉਦਾ ਹੈ। ਇਸ ਕਾਰਨ ਛਾਤੀ 'ਚ ਦਰਦ ਹੋ ਸਕਦਾ ਹੈ। ਇਸ ਲਈ ਅਜਿਹੇ ਲੱਛਣ ਨਜ਼ਰ ਆਉਣ 'ਤੇ ਡਾਕਟਰ ਨਾਲ ਸੰਪਰਕ ਕਰੋ।

ਥਕਾਵਟ: ਕੋਲੈਸਟ੍ਰੋਲ ਵੱਧਣ ਕਰਕੇ ਬਲੱਡ ਫਲੋ ਠੀਕ ਤਰ੍ਹਾਂ ਨਾਲ ਨਹੀਂ ਹੋ ਪਾਉਦਾ, ਜਿਸ ਕਰਕੇ ਸਰੀਰ ਦੇ ਸਾਰੇ ਅੰਗਾਂ ਤੱਕ ਆਕਸੀਜਨ ਸਹੀ ਮਾਤਰਾ 'ਚ ਨਹੀ ਪਹੁੰਚ ਪਾਉਦੀ। ਇਸ ਕਾਰਨ ਅਕਸਰ ਥਕਾਵਟ ਮਹਿਸੂਸ ਹੋਣ ਲੱਗਦੀ ਹੈ।

ਤਣਾਅ: ਕੋਲੈਸਟ੍ਰੋਲ ਵੱਧਣ ਨਾਲ ਸਰੀਰ 'ਚ ਕੋਰਟੀਸੋਲ ਜ਼ਿਆਦਾ ਮਾਤਰਾ 'ਚ ਰਿਲੀਜ਼ ਹੁੰਦੇ ਹਨ। ਇਸ ਕਾਰਨ ਤਣਾਅ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਨੂੰ ਆਰਾਮ ਨਹੀਂ ਮਿਲ ਰਿਹਾ, ਤਾਂ ਤਰੁੰਤ ਡਾਕਟਰ ਨਾਲ ਸੰਪਰਕ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.