ਹੈਦਰਾਬਾਦ: ਸਰੀਰ 'ਚੋਂ ਪਸੀਨਾ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ। ਜਦੋਂ ਸਰੀਰ ਗਰਮ ਹੁੰਦਾ ਹੈ, ਤਾਂ ਸਰੀਰ ਵਿੱਚ ਮੌਜੂਦ ਪਸੀਨਾ ਗ੍ਰੰਥੀਆਂ ਸਰਗਰਮ ਹੋ ਜਾਂਦੀਆਂ ਹਨ ਅਤੇ ਪਸੀਨਾ ਆਉਣ ਲੱਗਦਾ ਹੈ। ਇਹ ਪ੍ਰਕਿਰਿਆ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਇੰਨਾ ਹੀ ਨਹੀਂ ਜਦੋਂ ਅਸੀਂ ਕਸਰਤ ਕਰਦੇ ਹਾਂ, ਤਾਂ ਸਰੀਰ 'ਚੋਂ ਪਸੀਨਾ ਆਉਣ ਲੱਗਦਾ ਹੈ ਅਤੇ ਸਰੀਰ 'ਚੋਂ ਗਰਮੀ ਨਿਕਲ ਜਾਂਦੀ ਹੈ।
ਮੌਸਮ ਭਾਵੇਂ ਸਰਦੀ ਦਾ ਹੋਵੇ ਜਾਂ ਗਰਮੀ ਦਾ, ਪਸੀਨਾ ਆਉਣਾ ਮਨੁੱਖ ਲਈ ਬਹੁਤ ਜ਼ਰੂਰੀ ਹੈ। ਸਰੀਰ ਵਿੱਚੋਂ ਗੰਦਗੀ ਵੀ ਪਸੀਨੇ ਰਾਹੀਂ ਬਾਹਰ ਨਿਕਲਦੀ ਹੈ। ਅਜਿਹੇ 'ਚ ਜੇਕਰ ਤੁਹਾਡੇ ਸਰੀਰ 'ਚ ਪਸੀਨਾ ਆਉਣਾ ਬੰਦ ਹੋ ਜਾਂਦਾ ਹੈ, ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਪਸੀਨਾ ਆਉਣ ਦੇ ਫਾਇਦੇ :
- ਜਦੋਂ ਸਾਡਾ ਸਰੀਰ ਗਰਮ ਹੁੰਦਾ ਹੈ, ਤਾਂ ਅਸੀਂ ਪਸੀਨਾ ਵਹਾਉਂਦੇ ਹਾਂ। ਇਸ ਨਾਲ ਸਰੀਰ ਦਾ ਤਾਪਮਾਨ ਵੀ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ, ਸਰੀਰ ਦੇ ਅੰਦਰ ਮੌਜੂਦ ਜ਼ਹਿਰੀਲੇ ਤੱਤ ਵੀ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ। ਪਸੀਨਾ ਸਾਡੇ ਸਰੀਰ ਨੂੰ ਸਾਫ਼ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।
- ਪਸੀਨਾ ਚਮੜੀ ਦੇ ਪੋਰਸ ਨੂੰ ਖੋਲ੍ਹਦਾ ਹੈ ਅਤੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਚਮੜੀ ਸਾਫ਼ ਰਹਿੰਦੀ ਹੈ। ਇੰਨਾ ਹੀ ਨਹੀਂ ਪਸੀਨੇ ਨਾਲ ਸਾਡੇ ਸਰੀਰ 'ਚੋਂ ਐਂਡੋਰਫਿਨ ਨਾਂ ਦੇ ਹਾਰਮੋਨ ਨਿਕਲਦੇ ਹਨ, ਜੋ ਮੂਡ ਨੂੰ ਠੀਕ ਰੱਖਦੇ ਹਨ।
- ਮਾਈਗ੍ਰੇਨ, ਸਿਰ ਦਰਦ ਅਤੇ ਨੀਂਦ ਦੀ ਕਮੀ ਦਾ ਰਾਮਬਾਣ ਇਲਾਜ, ਬਸ ਵੀਡੀਓ 'ਚ ਦਿੱਤੇ ਟਿੱਪਸ ਨੂੰ ਕਰ ਲਓ ਫਾਲੋ - How To Avoid Migraines And Insomnia
- ਕਈ ਦੇਸ਼ਾਂ 'ਚ ਅੱਜ ਮਨਾਇਆ ਜਾ ਰਿਹੈ ਅੰਤਰਰਾਸ਼ਟਰੀ ਦੋਸਤੀ ਦਿਵਸ, ਜਾਣੋ ਇਸ ਦਿਨ ਨੂੰ ਮਨਾਉਣ ਦੀ ਕਿਉਂ ਪਈ ਲੋੜ - International Day of Friendship
- ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਅਪਣਾਓ ਇਹ ਨੁਸਖ਼ਾ, ਦਵਾਈਆਂ ਦੀ ਨਹੀਂ ਪਵੇਗੀ ਲੋੜ! - Ways To Overcome Anemia
ਪਸੀਨਾ ਨਾ ਆਉਣ ਦੇ ਨੁਕਸਾਨ:
- ਜੇਕਰ ਪਸੀਨਾ ਨਾ ਆਵੇ ਜਾਂ ਬਹੁਤ ਘੱਟ ਆਵੇ, ਤਾਂ ਇਹ ਖਤਰਨਾਕ ਹੋ ਸਕਦਾ ਹੈ। ਮਾਹਿਰਾਂ ਅਨੁਸਾਰ, ਪਸੀਨੇ ਦੀ ਕਮੀ ਜਾਨਲੇਵਾ ਹੋ ਸਕਦੀ ਹੈ। ਜਦੋਂ ਸਰੀਰ ਨੂੰ ਘੱਟ ਪਸੀਨਾ ਆਉਂਦਾ ਹੈ, ਤਾਂ ਐਨਹਾਈਡ੍ਰੋਸਿਸ ਨਾਮਕ ਸਥਿਤੀ ਪੈਦਾ ਹੁੰਦੀ ਹੈ ਅਤੇ ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।
- ਪਸੀਨੇ ਦੀ ਕਮੀ ਦਾ ਦਿਮਾਗੀ ਪ੍ਰਣਾਲੀ 'ਤੇ ਬਹੁਤ ਪ੍ਰਭਾਵ ਪੈਂਦਾ ਹੈ ਅਤੇ ਗਰਮੀ ਦੇ ਦੌਰੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇੰਨਾ ਹੀ ਨਹੀਂ ਜੇਕਰ ਸਰੀਰ 'ਚ ਪਸੀਨਾ ਨਹੀਂ ਆਉਂਦਾ, ਤਾਂ ਕਈ ਜ਼ਰੂਰੀ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ। ਜੇਕਰ ਕਿਸੇ ਨੂੰ ਪਸੀਨਾ ਘੱਟ ਆਉਂਦਾ ਹੈ, ਤਾਂ ਉਸ ਨੂੰ ਬੇਹੋਸ਼ੀ ਅਤੇ ਚੱਕਰ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ।